ਅੱਜ ਦੀ ਖਬਰਸਾਰ | 30 ਜਨਵਰੀ 2020 (ਦਿਨ ਵੀਰਵਾਰ)
ਖਬਰਾਂ ਭਾਰਤੀ ਉਪਮਹਾਂਦੀਪ ਦੀਆਂ:
ਗੱਲਬਾਤ ਦਾ ਚੋਗਾ ਪਾਉਣ ਦੀ ਕੋਸ਼ਿਸ਼:
• ਦਿੱਲੀ ਦਰਬਾਰ ਅਸਾਮ ਦੀ ਖਾੜਕੂ ਜਥੇਬੰਦੀ ‘ਉਲਫਾ (ਆਈ)’ ਨਾਲ ਗੱਲਬਾਤ ਕਰਨ ਲਈ ਤਿਆਰ।
• ਅਸਾਮ ਦੇ ਸਿੱਖਿਆ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਇਸ ਬਾਰੇ ਬਿਆਨ ਦਿੱਤਾ।
• ਕਿਹਾ ਅਸੀਂ “ਯੂਨਾਈਟਿਡ ਲਿਬਰੇਸ਼ਨ ਫਰੰਟ ਆਫ ਆਸਾਮ (ਇੰਡੀਪੈਂਡੈਂਟ) [ਉਲਫਾ-ਆਈ] ਦੇ ਆਗੂ ਪਰੇਸ਼ ਬਰੂਆ ਨੂੰ ਗੱਲਬਾਤ ਕਰਨ ਲਈ ਅਪੀਲ ਕਰਦੇ ਹਾਂ।
• ਕਿਹਾ ਉੱਤਰ-ਪੂਰਬ ਵਿੱਚ ਪੱਕੀ ਸ਼ਾਂਤੀ ਬਣਾ ਕੇ ਰੱਖਣ ਲਈ ਉਲਫਾ (ਆਈ) ਦਾ ਗੱਲਬਾਤ ਵਿੱਚ ਸ਼ਾਮਿਲ ਹੋਣਾ ਜ਼ਰੂਰੀ ਹੈ।
• ਬਿਸਵਾ ਨੇ ਕਿਹਾ ਕਿ ‘ਮੈਂ ਆਸਾਮ ਦੀ ਜਨਤਾ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਉਲਫ਼ਾ ਨੂੰ ਗੱਲਬਾਤ ਕਰਨ ਲਈ ਬੇਨਤੀ ਕਰਨ’।
• ਸਿੱਖਿਆ ਮੰਤਰੀ ਨੇ ਕਿਹਾ ਕਿ ਅਰਬਿੰਦ ਰਾਜਖੋਵਾ ਵਾਲਾ ਧੜਾ ਤਾਂ ਪਹਿਲਾਂ ਹੀ ਕੇਂਦਰ ਨਾਲ ਗੱਲਬਾਤ ਵਿੱਚ ਸ਼ਾਮਲ ਹੈ।
• ਕਿਹਾ ਪਰ ਜ਼ਰੂਰੀ ਹੈ ਕਿ ਪਰੇਸ਼ ਬਰੂਆ ਦਾ ਉਲਫਾ (ਆਈ) ਵੀ ਗੱਲਬਾਤ ਲਈ ਮੇਜ਼ ਉੱਪਰ ਆਵੇ।
ਗੱਲਬਾਤ ਕਰਾਂਗੇ ਪਰ ਪ੍ਰਭੂਸੱਤਾ ਦੇ ਲਈ: ਉਲਫਾ (ਆਈ):
• ਉਲਫਾ(ਆਈ) ਕੇਂਦਰ ਨਾਲ ਗੱਲਬਾਤ ਵਿੱਚ ਤਦ ਹੀ ਸ਼ਾਮਿਲ ਹੋਵੇਗਾ ਜਦ ਪ੍ਰਭੂਸੱਤਾ ਗੱਲਬਾਤ ਦਾ ਮੁੱਖ ਸਰੋਕਾਰ ਹੋਵੇਗਾ।
• ਉਲਫਾ (ਆਈ) ਦੇ ਪ੍ਰਮੁੱਖ ਪਰੇਸ਼ ਬਰੂਆ ਦਾ ਬਿਆਨ।
• ਕਿਹਾ ਅਸੀਂ ਕੇਵਲ ਰਸਮੀ ਤੌਰ ਤੇ ਹੋਣ ਵਾਲੀ ਗੱਲਬਾਤ ਵਿੱਚ ਸ਼ਾਮਲ ਨਹੀਂ ਹੋਵਾਂਗੇ।
• ਕਿਹਾ ਜੇ ਵਿਸ਼ਵਾਸ ਦੇ ਮਾਹੌਲ ਵਿੱਚ ਗੱਲਬਾਤ ਹੋਵੇਗੀ ਅਤੇ ਪ੍ਰਭੂਸੱਤਾ ਇਕੋ-ਇਕ ਏਜੰਡਾ ਹੋਵੇਗਾ ਤਾਂ ਹੀ ਅਸੀਂ ਗੱਲਬਾਤ ਕਰਾਂਗੇ।
• ਕਿਹਾ ਅਸੀਂ ਪ੍ਰਭੂ ਸੱਤਾ ਮੰਗ ਰਹੇ ਹਾਂ ਅਤੇ ਇਹੀ ਸਾਡਾ ਏਜੰਡਾ ਹੈ ਅਤੇ ਮੇਜ਼ ਉੱਪਰ ਵੀ ਇਹੀ ਗੱਲਬਾਤ ਹੋਵੇਗੀ।
• ਕਿਹਾ ਕਿ ਗੱਲਬਾਤ ਲਈ ਦਿੱਲੀ ਜਾਣ ਦੀ ਲੋੜ ਨਹੀਂ ਗੱਲਬਾਤ ਅਸਾਮ ਵਿੱਚ ਹੀ ਹੋਵੇਗੀ।
• ਬਰੂਆ ਨੇ ਕਿਹਾ ਕਿ ਨੈਸ਼ਨਲ ਡੈਮੋਕ੍ਰੇਟਿਕ ਫਰੰਟ ਆਫ ਬੋਡੋਲੈਂਡ (ਐੱਨ.ਡੀ.ਐੱਫ.ਬੀ.) ਦਾ ਮੁੱਖ ਏਜੰਡਾ ਇੱਕ ਅੱਡ ਸੂਬੇ ਦਾ ਨਿਰਮਾਣ ਸੀ।
• ਕਿਹਾ ਜਦ ਕਿ ਉਲਫਾ ਦਾ ਟੀਚਾ ਪ੍ਰਭੂਸੱਤਾ ਦਾ ਹੈ।
• ਕਿਹਾ ਕਿ ਇਸ ਲਈ ਇਨ੍ਹਾਂ ਦੋਹਾਂ ਦੀਆਂ ਮੰਗਾਂ ਨੂੰ ਇਕੋ ਸੰਦਰਭ ਵਿੱਚ ਨਹੀਂ ਵੇਖਿਆ ਜਾ ਸਕਦਾ।
• ਕਿਹਾ ਸਰਕਾਰ ਨੂੰ ਹਮੇਸ਼ਾਂ ਇਮਾਨਦਾਰ ਹੋਣਾ ਚਾਹੀਦਾ ਹੈ ਕਿਉਂਕਿ ਅਸੀਂ ਹਮੇਸ਼ਾ ਸਕਾਰਾਤਮਕ ਹੀ ਹੁੰਦੇ ਹਾਂ।
• ਪਰ ਸਰਕਾਰ ਦੇ ਉਦੇਸ਼ਾਂ ਪ੍ਰਤੀ ਅਸੀਂ ਸ਼ੱਕ ਜ਼ਰੂਰ ਰੱਖਦੇ ਹਾਂ।
• ਪਰੇਸ਼ ਬਰੂਆ ਨੇ ਕਿਹਾ ਕਿ ਜੇ ਸਰਕਾਰ ਨਾਲ ਗੱਲਬਾਤ ਪ੍ਰਭੂਸੱਤਾ ਵਾਲੇ ਆਜ਼ਾਦ ਅਸਾਮ ਬਾਰੇ ਕਿਸੇ ਸਿੱਟੇ’ ਤੇ ਪਹੁੰਚਦੀ ਹੈ ਤਾਂ ਅਸੀਂ ਨਿਸ਼ਚਤ ਤੌਰ ‘ਤੇ ਅਜਿਹੇ ਸਮਝੌਤੇ’ ਤੇ ਦਸਤਖਤ ਕਰਾਂਗੇ।
ਭਗਵੀ ‘ਭਾਰਤ ਮਾਤਾ’:
• ਤੁਹਾਡੀ ਇੱਕ ਵੋਟ ਤੈਅ ਕਰੇਗਾ ਕਿ ਤੁਸੀਂ ਸ਼ਾਹੀਨ ਬਾਗ ਦੇ ਨਾਲ ਹੋ ਜਾਂ ਭਾਰਤ ਮਾਤਾ ਦੇ ਨਾਲ।
• ਦਿੱਲੀ ਦਰਬਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿਤਾ ਦਿੱਲੀ ਦੇ ਵੋਟਰਾਂ ਨੂੰ ਫੁਟਪਾਊ ਸੱਦਾ।
• ਕਿਹਾ 8 ਫਰਵਰੀ ਨੂੰ ਤੁਹਾਡੀ ਇਕ ਵੋਟ ਇਹ ਸੰਦੇਸ਼ ਦੇਵੇਗੀ ਕਿ ‘ਭਾਰਤ ਦੇਸ਼’ ਹੁਣ ਕਿਸ ਰਸਤੇ ਉੱਪਰ ਚੱਲੇਗਾ।
• ਅਮਿਤ ਸ਼ਾਹ ਨੇ ਦਿੱਲੀ ਦੇ ਨਜ਼ਫਗੜ੍ਹ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰ ਰਿਹਾ ਸੀ।
ਜੇ.ਐਨ.ਯੂ ਦੇ ਵਿਦਿਆਰਥੀ ਦਾ ਪੁਲਿਸ:
• ਜੇ.ਐਨ.ਯੂ ਦੇ ਵਿਦਿਆਰਥੀ ਸ਼ਰਜੀਲ ਇਮਾਮ ਨੂੰ 5 ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜਿਆ ਗਿਆ।
• ਦਿੱਲੀ ਪੁਲਿਸ ਦੇ ਕਰਾਇਮ ਬ੍ਰਾਂਚ ਨੇ ਸ਼ਰਜੀਲ ਨੂੰ ਸਾਕੇਤ ਕੋਰਟ ਵਿੱਚ ਪੇਸ਼ ਕੀਤਾ।
• ਸ਼ਰਜੀਲ ਇਮਾਮ ਉੱਪਰ ਦੇਸ਼ ਧ੍ਰੋਹ ਦੇ ਕੇਸ ਦਰਜ ਕੀਤੇ ਗਏ ਹਨ।
2002 ਗੁਜਰਾਤ ਕਤਲੇਆਮ ਮਾਮਲਾ :
• ਗੁਜਰਾਤ ਕਤਲੇਆਮ (2002) ਦੇ 17 ਦੋਸ਼ੀਆਂ ਨੂੰ ਭਾਰਤੀ ਸੁਪਰੀਮ ਕੋਰਟ ਨੇ ਜ਼ਮਾਨਤ ਦਿੱਤੀ।
• ਜਮਾਨਤ ਦੇਣ ਦਾ ਫੈਸਲਾ 28 ਜਨਵਰੀ ਨੂੰ ਆਇਆ ਸੀ।
• ਇਹ ਜਮਾਨਤ ਸਰਦਾਰਪੁਰਾ ਵਿੱਚ ਹੋਏ ਕਤਲੇਆਮ ਦੇ ਮਾਮਲੇ ਵਿੱਚ ਦਿੱਤੀ ਹੈ।
• ਕਤਲੇਆਮ ਦੀ ਇਸ ਘਟਨਾ ਵਿੱਚ 33 ਮੁਸਲਮਾਨਾਂ ਨੂੰ ਜਿਊਂਦੇ ਸਾੜ ਦਿੱਤਾ ਗਿਆ ਸੀ।
• ਇਹ ਜ਼ਮਾਨਤ ਭਾਰਤੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਵਾਲੇ ਬੈਂਚ ਨੇ ਦਿੱਤੀ ਹੈ।
• ਭਾਰਤੀ ਸੁਪਰੀਮ ਕੋਰਟ ਨੇ ਦੋਸ਼ੀਆਂ ਨੂੰ ਦੋ ਧੜਿਆਂ ‘ਚ ਵੰਡਿਆ।
• ਦੋਹਾਂ ਧੜਿਆਂ ਨੂੰ ਵੱਖ-ਵੱਖ ਥਾਵਾਂ ਉੱਪਰ ਸਮਾਜ ਸੇਵਾ ਕਰਨ ਦੀ ਹਦਾਇਤ ਦਿੱਤੀ।
• ਦੋਵੇਂ ਧੜੇ ਗੁਜਰਾਤ ਦੀ ਬਜਾਏ ਮੱਧ ਪ੍ਰਦੇਸ਼ ਦੇ ਇੰਦੌਰ ਅਤੇ ਜੱਬਲਪੁਰ ਵਿਖੇ ਰਹਿਣਗੇ।
ਬੀਬੀਆਂ ਵੀ ਮਸੀਤ ਵਿਚ ਨਮਾਜ਼ ਅਦਾ ਕਰ ਸਕਦੀਆਂ ਹਨ:
• ਮੁਸਲਿਮ ਬੀਬੀਆਂ ਨੂੰ ਮਸਜਿਦ ਵਿੱਚ ਨਮਾਜ਼ ਅਦਾ ਕਰਨ ਦੀ ਇਜਾਜ਼ਤ ਹੈ।
• ਕਿਹਾ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ।
• ਲਾਅ ਬੋਰਡ ਨੇ ਇਹ ਗੱਲ ਇੱਕ ਪਟੀਸ਼ਨ ਦੀ ਸੁਣਵਾਈ ਦੌਰਾਨ ਨੂੰ ਭਾਰਤੀ ਸੁਪਰੀਮ ਕੋਰਟ ਨੂੰ ਕਹੀ।
• ਇਹ ਪਟੀਸ਼ਨ ਜਾਸਮੀਨ ਜੁਬੇਰ ਅਹਿਮਦ ਪੀਰਯਾਦਾ ਨਾਂ ਦੇ ਇੱਕ ਵਿਅਕਤੀ ਨੇ ਪਾਈ ਸੀ।
• ਪਟੀਸ਼ਨ ਕਰਤਾ ਨੇ ਕਿਹਾ ਸੀ ਕਿ ਮੁਸਲਿਮ ਔਰਤਾਂ ਨੂੰ ਮਸਜਿਦ ਵਿੱਚ ਜਾਣ ਦੀ ਇਜਾਜ਼ਤ ਬਾਰੇ ਭਾਰਤੀ ਸੁਪਰੀਮ ਕੋਰਟ ਦਖਲ ਦੇਵੇ।
• ਇਸ ਪਟੀਸ਼ਨ ਉੱਤੇ ਭਾਰਤੀ ਚੀਫ ਜਸਟਿਸ ਦੀ ਪ੍ਰਧਾਨਗੀ ਹੇਠ ਨੌਂ ਜੱਜਾਂ ਦੀ ਬੈਂਚ ਸੁਣਵਾਈ ਕਰ ਰਹੀ ਹੈ।
ਨਾ.ਸੋ.ਕਾ. ਵਿਰੁੱਧ ਵਿਖਾਵੇ ਦੌਰਾਨ ਦੋ ਮੌਤਾਂ:
• ਪੱਛਮੀ ਬੰਗਾਲ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਰੋਹ ਵਿਖਾਵੇ ਦੌਰਾਨ 2 ਦੀ ਮੌਤ
• ਰੋਸ ਵਿਖਾਵੇ ਦੌਰਾਨ ਦੋ ਧੜਿਆਂ ਵਿੱਚ ਹੋਈਆਂ ਝੜਪਾਂ
• ਝੜਪਾਂ ਦੌਰਾਨ ਦੇਸੀ ਬੰਬ ਸੁੱਟੇ ਅਤੇ ਗੋਲੀਆਂ ਵੀ ਚਲਾਈਆਂ ਗਈਆਂ
• ਇਨ੍ਹਾਂ ਝੜਪਾਂ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ
• ਇਹ ਘਟਨਾ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਵਾਪਰੀ
• ਇਸ ਦੌਰਾਨ ਕੋਲਕਾਤਾ ਦੇ ਪਾਰਕ ਸਰਕਸ ਮੈਦਾਨ ਵਿੱਚ ਮੁਸਲਿਮ ਔਰਤਾਂ ਵੱਲੋਂ ਧਰਨਾ ਜਾਰੀ ਹੈ
• ਇਸ ਮੈਦਾਨ ਨੂੰ ਹੁਣ “ਕੋਲਕਾਤਾ ਦਾ ਸ਼ਾਹੀਨ ਬਾਗ” ਕਿਹਾ ਜਾਣ ਲੱਗ ਪਿਆ ਹੈ
• ਮੁਸਲਿਮ ਔਰਤਾਂ ਵੱਲੋਂ ਇਹ ਧਰਨਾ 23 ਦਿਨਾਂ ਤੋਂ ਜਾਰੀ ਹੈ
ਪ੍ਰਸ਼ਾਂਤ ਕਿਸ਼ੋਰ ਤੇ ਪਵਨ ਵਰਮਾ ਨੂੰ ਪਾਰਟੀ ’ਚੋਂ ਕੱਢਿਆ:
• ਨਿਤੀਸ਼ ਕੁਮਾਰ ਨੇ ਪ੍ਰਸ਼ਾਂਤ ਕਿਸ਼ੋਰ ਅਤੇ ਪਵਨ ਵਰਮਾ ਨੂੰ ਜਨਤਾ ਦਲ (ਯੂ) ਵਿੱਚੋਂ ਕੱਢਿਆ।
• ਪਿਛਲੇ ਕੁਝ ਸਮੇਂ ਤੋਂ ਪ੍ਰਸ਼ਾਂਤ ਕਿਸ਼ੋਰ ਅਤੇ ਪਵਨ ਸ਼ਰਮਾ ਦੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਲਗਾਤਾਰ ਖਿੱਚੋਤਾਣ ਵਧ ਰਹੀ ਸੀ।
• ਕਿਸ਼ੋਰ ਅਤੇ ਸ਼ਰਮਾ ਨਿਤੀਸ਼ ਕੁਮਾਰ ਖਿਲਾਫ ਲਗਾਤਾਰ ਬਿਆਨਬਾਜ਼ੀ ਕਰ ਰਹੇ ਹਨ।
• ਜਿਸ ਦੇ ਚੱਲਦੇ ਅਨੁਸ਼ਾਸਨਹੀਣਤਾ ਦੀ ਦਲੀਲ ਦਿੰਦਿਆਂ ਹੋਇਆ ਇਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ।
ਅਨੁਰਾਗ ਠਾਕਰ ਅਤੇ ਪ੍ਰਵੇਸ਼ ਵਰਮਾ ਵਿਰੁੱਧ ‘ਕਾਰਵਾਈ’:
• ਭਾਜਪਾ ਦੇ ਅਨੁਰਾਗ ਠਾਕਰ ਅਤੇ ਪ੍ਰਵੇਸ਼ ਵਰਮਾ ਵਿਰੁੱਧ ਚੋਣ ਕਮਿਸ਼ਨ ਦੀ ਕਾਰਵਾਈ।
• ਕਿਹਾ ਕਿ ਭਾਜਪਾ ਦੋਵਾਂ ਆਗੂਆਂ ਨੂੰ ਦਿੱਲੀ ਚੋਣਾਂ ਦੇ ‘ਸਟਾਰ ਪ੍ਰਚਾਰਕਾਂ’ ਦੀ ਸੂਚੀ ਵਿੱਚੋਂ ਹਟਾਵੇ।
• ਇਹ ਦੋਵੇਂ ਦਿੱਲੀ ਚੋਣਾਂ ਦੌਰਾਨ ਆਪਣੀ ਬਿਆਨਬਾਜ਼ੀ ਵਿੱਚ ਲਗਾਤਾਰ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਰਹੇ ਸਨ।