ਭਾਰਤੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਪਾਕਿਸਤਾਨੀ ਫ਼ੌਜ ਦੇ ਇਕ ਵਿਸ਼ੇਸ਼ ਦਸਤੇ ਨੇ ਸੋਮਵਾਰ ਸਵੇਰੇ ਭਾਰੀ ਗੋਲਾਬਾਰੀ ਦੀ ਆੜ ਹੇਠ ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਕਰੀਬ 250 ਮੀਟਰ ਅੰਦਰ ਦਾਖ਼ਲ ਹੋ ਕੇ ਇਕ ਗਸ਼ਤੀ ਟੀਮ ਉਤੇ ਹਮਲਾ ਕਰਦਿਆਂ ਦੋ ਭਾਰਤੀ ਜਵਾਨਾਂ ਦੇ ਸਿਰ ਵੱਢ ਦਿੱਤੇ। ਇਹ ਕਾਰਵਾਈ ਪਾਕਿਸਤਾਨੀ ਫ਼ੌਜ ਦੀ ਬਾਰਡਰ ਐਕਸ਼ਨ ਟੀਮ (ਬੈਟ) ਵੱਲੋਂ ਪੁਣਛ ਜ਼ਿਲ੍ਹੇ ਦੇ ਕ੍ਰਿਸ਼ਨਾ ਘਾਟੀ ਸੈਕਟਰ ਵਿੱਚ ਕੀਤੀ ਗਈ। ਮਾਰੇ ਗਏ ਜਵਾਨਾਂ ਦੀ ਪਛਾਣ 22 ਸਿੱਖ ਰੈਜੀਮੈਂਟ ਦੇ ਨਾਇਬ ਸੂਬੇਦਾਰ ਪਰਮਜੀਤ ਸਿੰਘ ਤੇ ਬੀਐਸਐਫ ਦੀ 200ਵੀਂ ਬਟਾਲੀਅਨ ਦੇ ਹੈਡ ਕਾਂਸਟੇਬਲ ਪ੍ਰੇਮ ਸਾਗਰ ਵਜੋਂ ਹੋਈ ਹੈ। ਹਮਲੇ ਵਿੱਚ ਬੀਐਸਐਫ਼ ਦਾ ਇਕ ਜਵਾਨ ਰਾਜਿੰਦਰ ਸਿੰਘ ਜ਼ਖ਼ਮੀ ਹੋ ਗਿਆ, ਜਿਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ।

ਸਿਆਸੀ ਖਬਰਾਂ

ਭਾਰਤੀ ਮੀਡੀਆ: ਕੰਟਰੋਲ ਰੇਖਾ ‘ਤੇ ਦੋ ਭਾਰਤੀ ਫੌਜੀ ਮਾਰੇ ਗਏ; ਪਾਕਿ ਦਾ ਲਾਸ਼ਾਂ ਨਾਲ ਵੱਢ-ਟੁਕ ਤੋਂ ਇਨਕਾਰ

By ਸਿੱਖ ਸਿਆਸਤ ਬਿਊਰੋ

May 02, 2017

ਜੰਮੂ: ਭਾਰਤੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਪਾਕਿਸਤਾਨੀ ਫ਼ੌਜ ਦੇ ਇਕ ਵਿਸ਼ੇਸ਼ ਦਸਤੇ ਨੇ ਸੋਮਵਾਰ ਸਵੇਰੇ ਭਾਰੀ ਗੋਲਾਬਾਰੀ ਦੀ ਆੜ ਹੇਠ ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਕਰੀਬ 250 ਮੀਟਰ ਅੰਦਰ ਦਾਖ਼ਲ ਹੋ ਕੇ ਇਕ ਗਸ਼ਤੀ ਟੀਮ ਉਤੇ ਹਮਲਾ ਕਰਦਿਆਂ ਦੋ ਭਾਰਤੀ ਜਵਾਨਾਂ ਦੇ ਸਿਰ ਵੱਢ ਦਿੱਤੇ। ਇਹ ਕਾਰਵਾਈ ਪਾਕਿਸਤਾਨੀ ਫ਼ੌਜ ਦੀ ਬਾਰਡਰ ਐਕਸ਼ਨ ਟੀਮ (ਬੈਟ) ਵੱਲੋਂ ਪੁਣਛ ਜ਼ਿਲ੍ਹੇ ਦੇ ਕ੍ਰਿਸ਼ਨਾ ਘਾਟੀ ਸੈਕਟਰ ਵਿੱਚ ਕੀਤੀ ਗਈ। ਮਾਰੇ ਗਏ ਜਵਾਨਾਂ ਦੀ ਪਛਾਣ 22 ਸਿੱਖ ਰੈਜੀਮੈਂਟ ਦੇ ਨਾਇਬ ਸੂਬੇਦਾਰ ਪਰਮਜੀਤ ਸਿੰਘ ਤੇ ਬੀਐਸਐਫ ਦੀ 200ਵੀਂ ਬਟਾਲੀਅਨ ਦੇ ਹੈਡ ਕਾਂਸਟੇਬਲ ਪ੍ਰੇਮ ਸਾਗਰ ਵਜੋਂ ਹੋਈ ਹੈ। ਹਮਲੇ ਵਿੱਚ ਬੀਐਸਐਫ਼ ਦਾ ਇਕ ਜਵਾਨ ਰਾਜਿੰਦਰ ਸਿੰਘ ਜ਼ਖ਼ਮੀ ਹੋ ਗਿਆ, ਜਿਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ।

ਭਾਰਤੀ ਮੀਡੀਆ ਮੁਤਾਬਕ ਭਾਰਤ ਨੇ ਵੀ ਪਾਕਿਸਤਾਨ ਦੀਆਂ ਦੋ ਸਰਹੱਦੀ ਚੌਕੀਆਂ ਨੂੰ ਤਬਾਹ ਕਰ ਦਿੱਤਾ। ਭਾਰਤੀ ਫੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, “ਇਹ ਪਾਕਿਸਤਾਨੀ ਫ਼ੌਜ ਦਾ ਗਿਣ-ਮਿਥ ਕੇ ਕੀਤਾ ਗਿਆ ਹਮਲਾ ਸੀ। ਉਨ੍ਹਾਂ ਆਪਣੀ ਬੈਟ ਟੀਮ ਨੂੰ ਭਾਰਤ ਵਿੱਚ 250 ਮੀਟਰ ਅੰਦਰ ਤੱਕ ਭੇਜਿਆ ਅਤੇ ਉਥੇ ਘਾਤ ਲਾ ਕੇ ਇਹ ਹਮਲਾ ਕੀਤਾ, ਜਿਸ ਦੌਰਾਨ ਹਮਲਾਵਰ ਲੰਬਾ ਸਮਾਂ 7-8 ਮੈਂਬਰੀ ਭਾਰਤੀ ਗਸ਼ਤੀ ਟੀਮ ਦੀ ਉਡੀਕ ਵਿੱਚ ਬੈਠੇ ਰਹੇ।”

ਸਬੰਧਤ ਖ਼ਬਰ: ਕੈਪਟਨ ਅਮਰਿੰਦਰ ਨੇ ਕਸ਼ਮੀਰ ‘ਚ ਭਾਰਤੀ ਫੌਜ ਦੇ ਅਤਿਆਚਾਰਾਂ ਦੀ ਹਮਾਇਤ ਕੀਤੀ …

ਉਨ੍ਹਾਂ ਕਿਹਾ ਕਿ ਹਮਲਾ ਹੋਣ ਉਤੇ ਗਸ਼ਤੀ ਟੀਮ ਦੇ ਮੈਂਬਰ ਬਚਾਅ ਲਈ ਭੱਜੇ ਪਰ ਇਸ ਦੌਰਾਨ ਦੋ ਜਵਾਨ ਪਿੱਛੇ ਰਹਿਣ ਕਾਰਨ ਉਨ੍ਹਾਂ ਦਾ ਸ਼ਿਕਾਰ ਬਣ ਗਏ। ਭਾਰਤੀ ਫ਼ੌਜ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਦੋਵਾਂ ਜਵਾਨਾਂ ਦੀਆਂ ਲਾਸ਼ਾਂ ਦੀ ਵੱਢ-ਟੁੱਕ ਕੀਤੀ ਗਈ ਹੈ, ਪਰ ਫ਼ੌਜ ਦੇ ਇਕ ਸੀਨੀਅਰ ਅਧਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਦੋਵਾਂ ਜਵਾਨਾਂ ਦੇ ਸਿਰ ਵੱਢੇ ਗਏ ਹਨ।

ਸਬੰਧਤ ਖ਼ਬਰ: ਕਸ਼ਮੀਰ ‘ਚ 1989 ਤੋਂ ਹੁਣ ਤਕ 5 ਹਜ਼ਾਰ ਫੌਜੀਆਂ ਸਣੇ 40 ਹਜ਼ਾਰ ਜਾਨਾਂ ਗਈਆਂ: ਭਾਰਤੀ ਗ੍ਰਹਿ ਮੰਤਰਾਲਾ …

ਭਾਰਤੀ ਫ਼ੌਜ ਦੀ ਉਤਰੀ ਕਮਾਂਡ ਵੱਲੋਂ ਜਾਰੀ ਇਸ ਬਿਆਨ ਮੁਤਾਬਕ, “ਪਾਕਿਸਤਾਨੀ ਫ਼ੌਜ ਦੀ ਇਸ ਕਾਰਵਾਈ ਵਿੱਚ ਸਾਡੇ ਦੋ ਗਸ਼ਤੀ ਜਵਾਨਾਂ ਦੀਆਂ ਦੇਹਾਂ ਦੀ ਵੱਢ-ਟੁੱਕ ਕੀਤੀ ਗਈ।” ਭਾਰਤੀ ਮੀਡੀਆ ਰਿਪੋਰਟਾਂ ਮੁਤਾਬਕ ਸਵੇਰੇ 8:25 ਵਜੇ ਪਾਕਿਤਸਾਨੀ ਫ਼ੌਜ ਦੀ 647 ਮੁਜਾਹਿਦ ਬਟਾਲੀਅਨ ਨੇ ਕ੍ਰਿਸ਼ਨਾ ਘਾਟੀ ਸੈਕਟਰ ਵਿੱਚ ਆਪਣੀ ‘ਪਿੰਪਲ’ ਚੌਕੀ ਤੋਂ ਭਾਰਤੀ ਚੌਕੀ ਉਤੇ ਹਮਲਾ ਕੀਤਾ।

ਸਬੰਧਤ ਖ਼ਬਰ: ਅਜ਼ਾਦੀ ਦੀ ਲੜਾਈ ‘ਚ ਕਸ਼ਮੀਰੀਆਂ ਦੀ ਹਮਾਇਤ ਜਾਰੀ ਰੱਖਾਂਗੇ: ਪਾਕਿ ਫੌਜ ਮੁਖੀ ਜਨਰਲ ਬਾਜਵਾ …

ਜਦਕਿ ਭਾਰਤੀ ਫੌਜੀਆਂ ਦੀਆਂ ਲਾਸ਼ਾਂ ਦੀ ਵੱਢ-ਟੁੱਕ ਕਰਨ ਦੇ ਭਾਰਤ ਦੇ ਦਾਅਵੇ ਬਾਰੇ ਪਾਕਿ ਫੌਜ ਵਲੋਂ ਪ੍ਰਤੀਕਰਮ ‘ਚ ਕਿਹਾ ਗਿਆ ਕਿ ਪਾਕਿ ਫੌਜ ਕਦੇ ਵੀ ਕਿਸੇ ਫੌਜੀ ਦੀ ਨਿਰਾਦਰੀ ਨਹੀਂ ਕਰਦੀ।

ਸਬੰਧਤ ਖ਼ਬਰ: ਹਿੰਦੂਤਵੀ ਆਗੂ ਪ੍ਰਵੀਨ ਤੋਗੜੀਆ ਨੇ ਕਸ਼ਮੀਰ ‘ਚ ‘ਕਾਰਪੇਟ ਬੰਬਾਂ’ ਦੀ ਮੰਗ ਕੀਤੀ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: