ਖਾਸ ਖਬਰਾਂ

“1984” ਬਾਰੇ ਬਣ ਰਹੀਆਂ ਫਿਲਮਾਂ ਬਾਰੇ ਭਾਰਤੀ ਖੂਫੀਆ ਏਜੰਸੀ ਨੇ ਪ੍ਰਗਟਾਈ ਚਿੰਤਾ, ਭਾਰਤ ਦੇ ਘਰੇਲੂ ਮੰਤਰਾਲੇ ਨੂੰ ਭੇਜੀ ਰਿਪੋਰਟ

By ਸਿੱਖ ਸਿਆਸਤ ਬਿਊਰੋ

May 06, 2015

ਨਵੀ ਦਿੱਲੀ (6 ਮਈ, 2015): ਭਾਰਤ ਦੀ ਖੁਫੀਆ ਏਜ਼ੰਸੀ ਇੰਟੈਲ਼ੀਜੈਂਸ ਬਿਊਰੋ ਨੇ ਭਾਰਤ ਦੇ ਘਰੇਲੂ ਮੰਤਰਾਲੇ ਕੋਲ ਘੱਲੂਘਾਰਾ1984 ਅਤੇ ਇਸ ਤੋਂ ਬਾਅਦ ਵਾਪਰੇ ਘਟਨਾਂ ਕਰਮ ‘ਤੇ ਅਧਾਰਿਤ ਬਣ ਰਹੀਆਂ ਪੰਜਾਬੀ ਫਿਲਮਾਂ ਦਾ ਮਾਮਲਾ  ਉਠਾਇਆ ਹੈ।

ਮੀਡੀਆ ਵਿੱਚ ਨਸ਼ਰ ਖ਼ਬਰਾਂ ਅਨੁਸਾਰ ਖੂਫੀਆ ਏਜ਼ੰਸੀ ਇੰਟੈਲੀਜੈਂਟ ਬਿਊਰੋ ਨੇ ਭਾਰਤੀ ਘਰੇਲੂ ਮੰਤਰਾਲੇ ਨੂੰ ਦੱਸਿਆ ਕਿ ਇਹ ਫਿਲਮਾਂ 1984 ਵਿੱਚ ਭਾਰਤੀ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਅਤੇ ਦਿੱਲੀ ਸਮੇਤ ਸਮੁੱਚੇ ਭਾਰਤ ਵਿੱਚ ਵਾਪਰੀ ਸਿੱਖ ਨਸਲਕੁਸ਼ੀ ਵਰਗੇ ਵਿਸ਼ਿਆਂ ‘ਤੇ ਅਧਾਰਿਤ ਹਨ।

ਖੂਫੀਆ ਏਜ਼ੰਸੀ ਨੇ ਘਰੇਲੂ ਮੰਤਰਾਲੇ ਨੂੰ ਕਿਹਾ ਹੈ ਕਿ ਕੁਝ ਫਿਲਮਾਂ ਪੰਜਾਬ ਵਿੱਚ ਖਾੜਕੂਵਾਦ ਦੇ ਸਿਖਰ ਦੌਰਾਨ ਪੁਲਿਸ ਵੱਲੋਂ ਕੀਤੇ ਗਏ ਅਤਿਆਚਾਰ ‘ਤੇ ਅਧਾਰਿਤ ਹਨ, ਇਨ੍ਹਾਂ ਫਿਲ਼ਮਾਂ ਵਿੱਚ ਖਾੜਕੂਆਂ ਨੂੰ ਸਿੱਖ ਕੌਮ ਦੇ ਰਾਖੇ ਵਿਖਾਇਆ ਗਿਆ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿੱਛਲੇ ਤਿੰਨ ਸਾਲਾਂ ਵਿੱਚ ਅਜਿਹੀਆਂ 6 ਪੰਜਾਬੀ ਫਿਲ਼ਮਾਂ ਬਣੀਆਂ ਹਨ।ਇੱਕ ਫਿਲਮ 2013 ਵਿੱਚ ਬਣੀ ਸੀ, ਜਦਕਿ ਇੱਕ ਹੋਰ ਫਿਲਮ “ਕੌਮ ਦੇ ਹੀਰੇ” ਨੂੰ ਭਾਰਤੀ ਫਿਲ਼ਮ ਬੋਰਡ ਨੇ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਸੀ।ਚਾਰ ਹੋਰ ਫਿਲਮਾਂ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਰਿਲੀਜ਼ ਹੋਣ ਜਾ ਰਹੀਆਂ ਹਨ।

ਫਿਲਮ “ਪੱਤਾ ਪੱਤਾ ਸਿੰਘਾਂ ਦਾ ਵੈਰੀ” 17 ਅਪ੍ਰੈਲ ਨੂੰ ਰਿਲੀਜ਼ ਹੋਈ ਸੀ।

ਅਜਿਹੀਆਂ ਫਿਲਮਾਂ ਵਿੱਚੋਂ ਇੱਕ ਹੋਰ ਫਿਲਮ “ਦੀ ਬਲੱਡ ਸਟਰੀਟ” ਮਈ 2015 ਵਿੱਚ ਰਿਲੀਜ਼ ਹੋਈ ਹੈ।

ਇਹ ਫਿਲਮਾਂ 1984 ਦੇ ਘੱਲੂਘਾਰੇ ਅਤੇ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਿੱਖ ਅੰਗ ਰੱਖਿਅਕਾਂ ਵੱਲੋਂ ਕੀਤੇ ਕਤਲ ਤੋਂ ਬਾਅਦ ਪੰਜਾਬ ਵਿੱਚ ਪਲਿਸ ਦੇ ਅਤਿੱਆਚਾਰ ਦਾ ਵਰਨਣ ਕਰਦੀਆਂ ਹਨ।ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਫਿਲਮਾਂ ਸਿੱਖ ਨੌਜਵਾਨਾਂ ਵੱਲੋਂ ਉਸ ਸਮੇਂ ਦੌਰਾਨ ਹਥਿਆਰ ਉਠਾਉਣ ਨੂੰ ਜ਼ਾਇਜ ਕਰਾਰ ਦਿੰਦੀਆਂ ਹਨ।

ਖੁਫੀਆ ਏਜ਼ੰਸੀ ਨੇ ਦੱਸਿਆ ਕਿ ਇਸ ਤਰਾਂ ਦੀਆਂ ਫਿਲ਼ਮਾਂ ਵਿੱਚ ਆਉਣ ਵਾਲੀਆਂ ਹੋਰ ਫਿਲਮਾਂ-ਮਾਸਟਰ ਮਾਈਂਡ ਜਿੰਦਾ ਅਤੇ ਸੁੱਖਾ, ਇਨਸਾਫ ਦੀ ਉਡੀਕ, ਦਿੱਲੀ 1984 ਹਨ।

ਮਾਸਟਰ ਮਾਈਂਡ ਜਿੰਦਾ ਅਤੇ ਸੁੱਖਾ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿਮਘ ਸੁੱਖਾ ਦੇ ਜੀਵਨ ‘ਤੇ ਅਧਾਰਤਿ ਹੈ। ਜਿਨ੍ਹਾਂ ਨੇ 1984 ਵਿੱਚ ਸ਼੍ਰੀ ਦਰਬਾਰ ਸਾਹਿਬ ‘ਤੇ ਫੌ)ਜੀ ਹਮਲੇ ਸਮੇਂ ਭਾਰਤੀ ਫੌਜ ਦੀ ਅਗਵਾਈ ਕਰਨ ਵਾਲੀ ਜਨਰਲ ਏ. ਐੱਸ ਵੈਦਿਆ ਨੂੰ ਮਾਰ ਮੁਕਾਇਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: