ਨਿਊਯਾਰਕ (25 ਨਵੰਬਰ, 2014): ਅੱਜ ਦੁਨੀਆਂ ਦੇ ਸਭ ਤੋਂ ਵੱਡੇ ਸਮਝੇ ਜਾਂਦੇ ਲੋਕਤੰਤਰ ਭਾਰਤ ਨੇ ਸੰਯੁਕਤ ਰਾਸ਼ਟਰ ਆਮ ਇਜਲਾਸ ਦੇ ਮੌਤ ਦੀ ਸਜਾ ਉਪਰ ਰੋਕ ਸਬੰਧੀ ਖਰੜਾ ਮਤੇ ਵਿਰੁੱਧ ਵੋਟ ਪਾਈ ਹੈ।
ਦੂਨੀਆਂ ਦੇ ਬਹੁਤਾਤ ਦੈਸ਼ ਮੋਤ ਦੀ ਸਜ਼ਾ ਨੂੰ ਅਣਮਨੁੱਖੀ ਅਤੇ ਨਿਆਇਕ ਪੱਖੌਂ ਵੀ ਠੀਕ ਨਹੀਂ ਮੰਨਦੇ। ਹੁਣ ਤੱਕ ਦੇ ਹੋ ਚੁੱਕੇ ਕਾਫੀ ਸਰਵਿਆਂ ਵਿੱਚ ਮੌਤ ਦੀ ਸਜ਼ਾ ਨਾਲ ਜ਼ੁਰਮ ਵਿੱਚ ਗਿਰਾਵਟ ਆਉਣ ਦੀ ਗੱਲ ਕਿਧਰੇ ਵੀ ਸਾਹਮਣੇ ਨਹੀਂ ਆਈ।ਮੌਤ ਦੀ ਸਜ਼ਾ ਸਬੰਧਿਤ ਵਿਅਕਤੀ ਨੂੰ ਆਪਣਾ ਸੁਧਾਰ ਕਰਨ ਦਾ ਮੌਕਾ ਨਹੀਂ ਦਿੰਦੀਮ ਜੋ ਕਿ ਇੱਕ ਬਹੁਤ ਹੀ ਭੈੜਾ ਅਣ ਮਨੁੱਖੀ ਵਰਤਾਰਾ ਹੈ।
ਇਸ ਮਤੇ ਸਬੰਧੀ ਭਾਰਤ ਨੇ ਕਿਹਾ ਕਿ ਇਹ ਮਤਾ ਹਰੇਕ ਸੁਤੰਤਰ ਰਾਸ਼ਟਰ ਦੇ ਅਧਿਕਾਰਾਂ , ਕਾਨੂੰਨੀ ਪ੍ਰਣਾਲੀ ਤੇ ਕਾਨੂੰਨਾਂ ਨੂੰ ਮਾਨਤਾ ਦੇਣ ‘ਚ ਨਾਕਾਮ ਰਿਹਾ ਹੈ।ਮੌਤ ਦੀ ਸਜਾ ਉਪਰ ਰੋਕ ਲਾਉਣ ਸਬੰਧੀ ਇਸ ਮਤੇ ਨੂੰ ਬੀਤੇ ਹਫਤੇ ਸੰਯੁਕਤ ਰਾਸ਼ਟਰ ਆਮ ਇਜਲਾਸ ਦੀ ਤੀਸਰੀ ਕਮੇਟੀ ਨੇ ਪ੍ਰਵਾਨਗੀ ਦਿੱਤੀ ਸੀ।
ਇਹ ਕਮੇਟੀ ਸਮਾਜਿਕ, ਮਾਨਵੀ ਤੇ ਸਭਿਆਚਾਰਕ ਮੁੱਦਿਆਂ ਨੂੰ ਨਜਿੱਠਦੀ ਹੈ। ਭਾਰਤ ਸਮੇਤ 36 ਦੇਸ਼ਾਂ ਨੇ ਇਸ ਮਤੇ ਵਿਰੁੱਧ ਵੋਟ ਪਾਈ ਹੈ ਜਦ ਕਿ 114 ਨੇ ਹੱਕ ਵਿਚ ਤੇ 34 ਗੈਰ ਹਾਜਰ ਰਹੇ ਹਨ।