ਚੰਡੀਗੜ੍ਹ: ਕੇਂਦਰ ਸਰਕਾਰ ਨੇ ਕਸ਼ਮੀਰ ਦੀ ਅਜ਼ਾਦੀ ਪੱਖੀ ਜਥੇਬੰਦੀ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ (ਜੰ.ਕ.ਲਿ.ਫ.) ’ਤੇ ਸ਼ੁੱਕਰਵਾਰ ਨੂੰ ਪਾਬੰਦੀ ਲਾ ਦਿੱਤੀ ਹੈ। ਸਰਕਾਰ ਨੇ ਯਾਸੀਨ ਮਲਿਕ ਦੀ ਅਗਵਾਈ ਵਾਲੀ ਇਸ ਜਥੇਬੰਦੀ ਉੱਤੇ ਕਸ਼ਮੀਰ ਵਾਦੀ ’ਚ ਵੱਖਵਾਦ ਨੂੰ ਉਤਸ਼ਾਹਿਤ ਕਰਨ ਦੇ ਦੋਸ਼ਾਂ ਤਹਿਤ ਪਾਬੰਦੀ ਲਾਈ ਗਈ ਹੈ।
ਜੰ.ਕ.ਲਿ.ਫ. ਅਜਿਹੀ ਦੂਜੀ ਕਸ਼ਮੀਰੀ ਜਥੇਬੰਦੀ ਹੈ ਜਿਸ ਉੱਤੇ ਸਰਕਾਰ ਨੇ ਇਸ ਮਹੀਨੇ ਪਾਬੰਦੀ ਲਾਈ ਹੈ ਇਸ ਤੋਂ ਪਹਿਲਾਂ ਕੇਂਦਰ ਨੇ ਜਮਾਤ-ਏ-ਇਸਲਾਮੀ ’ਤੇ ਪਾਬੰਦੀ ਲਗਾਈ ਸੀ।
ਇਹ ਪਾਬੰਦੀ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਤਹਿਤ ਲਾਈ ਗਈ ਹੈ। ਜ਼ਿਕਰਯੋਗ ਹੈ ਕਿ ਯਾਸੀਨ ਮਲਿਕ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਇਸ ਵੇਲੇ ਜੇਲ੍ਹ ਵਿਚ ਨਜ਼ਰਬੰਦ ਹੈ।
⊕ ਵਧੇਰੇ ਵਿਸਤਾਰ ਲਈ ਤੁਸੀਂ ਇਹ ਖਬਰ ਅੰਗਰੇਜ਼ੀ ਚ ਪੜ੍ਹ ਸਕਦੇ ਹੋ: