September 5, 2017 | By ਸਿੱਖ ਸਿਆਸਤ ਬਿਊਰੋ
ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਆਪਣੇ ਮੁੱਖ ਦਫਤਰ ਤੋਂ ਜਾਰੀ ਪ੍ਰੈਸ ਬਿਆਨ ‘ਚ ਕਿਹਾ ਹੈ ਕਿ ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਅਤੇ ਨਾਗਾਲੈਂਡ ਵਿਚ ਭਾਰਤੀ ਫ਼ੌਜ ਅਤੇ ਨੀਮ ਫੌਜੀ ਦਸਤਿਆਂ ਵੱਲੋਂ ਉਥੋਂ ਦੇ ਲੋਕਾਂ ਨਾਲ ਅਣਮਨੁੱਖੀ ਤਸ਼ੱਦਦ ਕੀਤਾ ਜਾ ਰਿਹਾ ਹੈ। ਸ. ਮਾਨ ਨੇ ਇਸਨੂੰ ਭਾਰਤੀ ਵਿਧਾਨ ਦੀ ਧਾਰਾ 21 ਨੂੰ ਕੁੱਚਲਣ ਵਾਲੇ ਅਤੇ ਗੈਰ-ਇਨਸਾਨੀ ਕਾਰਵਾਈ ਕਰਾਰ ਦਿੰਦੇ ਹੋਏ ਹਿੰਦੂ ਹੁਕਮਰਾਨਾਂ ਵਲੋਂ ਕੀਤੇ ਜਾ ਰਹੇ ਇਨ੍ਹਾਂ ਅਮਲਾਂ ਦੀ ਨਿਖੇਧੀ ਕੀਤੀ ਹੈ।
ਸ. ਮਾਨ ਨੇ ਕਿਹਾ ਕਿ ਭਾਰਤ ਦੀ ਸੱਤਾ ‘ਤੇ ਕਾਬਜ਼ ਕੱਟੜ ਹਿੰਦੂਵਾਦੀ ਜਮਾਤ ਭਾਜਪਾ ਅਤੇ ਇਸਦੀ ਮਾਂ ਜਥੇਬੰਦੀ ਆਰ.ਐਸ.ਐਸ. ਅਤੇ ਹੋਰ ਮੁਤੱਤਬੀ ਹਿੰਦੂ ਜਥੇਬੰਦੀਆਂ ਦੇ ਆਗੂ ਅਤੇ ਭਾਰਤ ਦਾ ਵਿਕਾਊ ਹਿੰਦੂਵਾਦੀ ਮੀਡੀਆ ਕਦੀ ਚੀਨ ਨਾਲ, ਕਦੀ ਪਾਕਿਸਤਾਨ ਨਾਲ ਜੰਗ ਲੜਨ ਦੀਆਂ ਗੱਲਾਂ ਕਰਦੇ ਹਨ। ਸ. ਮਾਨ ਨੇ ਜੇਟਲੀ ਅਤੇ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੂੰ ਆਪਣੀ ਦੇਸ਼ਭਗਤੀ ਪ੍ਰਗਟ ਕਰਨ ਲਈ ਸਰਹੱਦ ‘ਤੇ ਜਾਣ ਲਈ ਵੰਗਾਰਿਆ ਅਤੇ ਕਿਹਾ ਕਿ ਜੰਗਾਂ ਦੀ ਗੱਲਾਂ ਕਰਨ ਵਾਲੇ ਹਿੰਦੂਵਾਦੀ ਦਲ ਅਤੇ ਇਨ੍ਹਾਂ ਦਾ ਵਿਕਾਊ ਮੀਡੀਆ ਭੁਲ ਜਾਂਦਾ ਹੈ ਕਿ ਜੰਗ ‘ਚ ਕਿੰਨਾ ਜਾਨੀ ਅਤੇ ਮਾਲੀ ਨੁਕਸਾਨ ਹੋਏਗਾ।
ਸਬੰਧਤ ਖ਼ਬਰ:
ਕਸ਼ਮੀਰੀ ਨੂੰ ਜੀਪ ਮੂਹਰੇ ਬੰਨ੍ਹਣ ‘ਤੇ ਫੌਜ ਮੁਖੀ ਜਨਰਲ ਰਾਵਤ ਨੇ ਕਿਹਾ; ‘ਨਵੇਂ ਤਰੀਕੇ ਜ਼ਰੂਰੀ’ …
Related Topics: All News Related to Kashmir, BJP, Human Rights Violation in India, Indian Army, nagaland freedom struggle, Nagalim, RSS, Shiromani Akali Dal Amritsar (Mann), Simranjeet Singh Mann