Site icon Sikh Siyasat News

ਧਾਰਮਿਕ ਅਸਹਿਣਸ਼ੀਲਤਾ ’ਤੇ ਮੋਦੀ ਦੀ ਚੁੱਪ ਖ਼ਤਰਨਾਕ: ਨਿਊਯਾਰਕ ਟਾਈਮਜ਼

ਨਿਊਯਾਰਕ (6 ਫਰਵਰੀ, 2015): ਭਾਰਤ ਵਿੱਚ ਚੱਲ ਰਹੇ ਹਿੰਦੂਵਾਦੀ ਕੱਟੜਤਾ ਅਤੇ ਫਿਰਕੂ ਰੂਝਾਨ ‘ਤੇ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਵੱਲੋਂ ਆਪਣੀ ਭਾਰਤ ਯਾਤਰਾ ਦੌਰਾਨ ਅਤੇ ਉਸ ਤੋਂ ਬਾਅਦ ਵਿੱਚ ਕੀਤੀਆਂ ਟਿੱਪਣੀਆਂ ਤੋਂ ਬਾਅਦ ਅੱਜ ਅਮਰੀਕਾ ਦੀ ਇੱਕ ਪ੍ਰਮੁੱਖ ਅਖ਼ਬਾਰ ‘ਦੀ ਨਿਊਯਾਰਕ ਟਾਈਮਜ਼’ ਵਿੱਚ ਅੱਜ ‘ਮੋਦੀ ਦੀ ਖ਼ਤਰਨਾਕ ਚੁੱਪ’ ਸਿਰਲੇਖ ਹੇਠ ਇੱਕ ਸੰਪਾਦਕੀ ਲਿਖਿਆ ਹੈ ।

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਇਸ ਸੰਪਾਦਕੀ ਵਿਚ ਲਿਖਿਆ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕੱਲ੍ਹ ਭਾਰਤ ਵਿਚ ਵਧ ਰਹੀ ਧਾਰਮਿਕ ਅਸਹਿਣਸ਼ੀਲਤਾ ਦਾ ਮੁੱਦਾ ਉਠਾਇਆ ਸੀ।

ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਭਾਰਤ ਵਰਗੇ ਲੋਕਰਾਜੀ ਅਤੇ ਭਿੰਨਤਾਵਾਂ ਭਰੇ ਦੇਸ਼ ਵਿਚ ਵਧ ਰਹੀ ਧਾਰਮਿਕ ਅਸਿਹਣਸ਼ੀਲਤਾ ਖਤਰਨਾਕ ਗੱਲ ਹੈ। ਇਸ ਤੋਂ ਵੱਧ ਖਤਰਨਾਕ ਹੈ ਇਸ ਮਾਮਲੇ ਵਿਚ ਭਾਰਤੀ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਦੀ ਭੇਦਭਰੀ ਚੁੱਪ।

ਸੰਪਾਦਕੀ ਵਿਚ ਮੋਦੀ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇਸ ਮਾਮਲੇ ਵਿਚ ਆਪਣੀ ਭੇਦਭਰੀ ਚੁੱਪ ਤੋੜਨ। ਸੰਪਾਦਕੀ ਵਿਚ ਦਿੱਲੀ ਦੇ ਗਿਰਜਾ ਘਰਾਂ ‘ਤੇ ਹੋਏ ਹਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਨੇ ਇਨ੍ਹਾਂ ਹਮਲਿਆਂ ਨੂੰ ਰੋਕਣ ਲਈ ਕੋਈ ਹਾਂਪੱਖੀ ਹੁੰਗਾਰਾ ਨਹੀਂ ਭਰਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version