Site icon Sikh Siyasat News

ਮੈਂ ਹਿੰਦੁਸਤਾਨ ਦਾ ਬਾਗ਼ੀ ਹੀ ਮਰਾਂਗਾ: ਭਾਈ ਮਨਮੋਹਨ ਸਿੰਘ ਦਾ ਅਖੌਤੀ ਕਾਲੀ ਸੂਚੀ ਬਾਰੇ ਪ੍ਰਤੀਕਰਮ

ਲੰਡਨ (31 ਮਾਰਚ, 2016); ਦਲ ਖਾਲਸਾ ਯੂਕੇ ਦੇ ਆਗੂ ਭਾਈ ਮਨਮੋਹਨ ਸਿੰਘ ਨੇ ਐਲਾਨ ਕੀਤਾ ਕਿ ਉਹ ਭਾਰਤ ਸਰਕਾਰ ਵੱਲੋਂ ਕਾਲੀ ਸੂਚੀ ਵਿੱਚੋਂ ਨਾਂ ਕੱਢਣ ‘ਤੇ ਪੰਜਾਬ ਨਹੀਂ ਜਾਣਗੇ ਅਤੇ ਇੱਕ ਹਿੰਦੂਸਤਾਨ ਦੇ ਬਾਗੀ ਵਜੋਂ ਮਰਨਾ ਪਸੰਦ ਕਰਨਗੇ।

ਉਨ੍ਹਾਂ ਨੇ ਜਾਰੀ ਕੀਤੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਮੈਨੂੰ ਅਖ਼ਬਾਰਾਂ ਰਾਂਹੀ ਇਹ ਜਾਣਕੇ ਹੈਰਾਨੀ ਹੋਈ ਹੈ ਕਿ ਭਾਰਤ ਸਰਕਾਰ ਨੇ ਮੇਰਾ ਨਾਂ ਕਾਲੀ ਸੂਚੀ ਵਿਚੋਂ ਕੱਢ ਦਿਤਾ ਹੈ। ਮੈਂ ਨਾਂ ਤਾਂ ਸਰਕਾਰ ਨੂੰ ਆਪਣਾ ਨਾਂ ਇਸ ਅਖੌਤੀ ਸੂਚੀ ਵਿਚੋ ਕੱਢਣ ਨੂੰ ਕਦੇ ਆਿਖਆ ਹੈ ਅਤੇ ਨਾਂ ਹੀ ਮੇਰੀ ਕੋਈ ਅਜਿਹੀ ਸੋਚ ਹੈ।

ਭਾਈ ਮਨਮੋਹਨ ਸਿੰਘ

ਭਾਈ ਮਨਮੋਹਨ ਸਿੰਘ ਨੇ ਕਿਹਾ ਕਿ ਮੈਂ ਖਾਲਿਸਤਾਨ ਦੀ ਸਿਰਜਣਾ ਲਈ ਆਪਣਾ ਘਰ-ਬਾਰ ੧੯੮੦ ਵਿਚ ਛਡਿਆ ਸੀ ਅਤੇ ਸੰਘਰਸ਼ ਨੇ ਹੀ ਮੈਨੂੰ ਮੇਰੇ ਮਾਂ ਧਰਤ ਪੰਜਾਬ ਤੋਂ ਬਾਰ ਪ੍ਰਦੇਸ਼ ਲੈ ਅਾਂਦਾ।

ਉਨ੍ਹਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਮੇਰਾ ਅਤੇ ਮੇਰੇ ਵਰਗੇ ਹੋਰਨਾਂ ਖਾਲਿਸਤਾਨੀਆਂ ਦਾ ਨਾਂ ਕੱਢਣ ਦੀ ਖ਼ਬਰ ਮਹਿਜ਼ ਇਕ ਛਲਾਵਾ ਅਤੇ ਖੂਬਸੂਰਤ ਜਾਲ ਹੈ।
ਦਲ ਖਾਲਸਾ ਆਗੂ ਨੇ ਕਿਹਾ ਕਿ ਖਾਲਿਸਤਾਨ ਦੇ ਏਜੰਡੇ ਨਾਲ ਸਾਡਾ ਰਿਸ਼ਤਾ ਪਹਿਲੇ ਵਾਂਗ ਮਜਬੂਤੀ ਨਾਲ ਕਾਇਮ ਹੈ। ਹਿੰਦ ਹਕਮੂਤ ਨੇ ਆਪਣੀ ਸਹੂਲਤ ਲਈ ਆਪੇ ਹੀ ਕਾਲੀ ਸੂਚੀ ਵਿਚ ਸਾਡੇ ਨਾਂ ਪਾਏ ਅਤੇ ਹੁਣ ਆਪ ਹੀ ਨਾਵਾਂ ਨੂੰ ਕੱਢਣ ਦਾ ਡਰਾਮਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਅਸੀਂ ਅਜਿਹੀ ਗ਼ੈਰ-ਕਾਨੂੰਨੀ ਸੂਚੀ ਨੂੰ ਰੱਦ ਕਰਦੇ ਹਾਂ ਜੋ ਕਿਸੇ ਵਿਅਕਤੀ ਦੇ ਮਨੁੱਖੀ ਹੱਕਾਂ ਦਾ ਘਾਣ ਕਰਦੀ ਹੋਵੇ। ਮੇਰਾ ਨਿਸ਼ਚਾ ਹੈ ਕਿ ਮੈਂ ਪੰਜਾਬ ਉਦੋ ਹੀ ਜਾਵਾਂਗਾ ਜਦੋਂ ਸੰਘਰਸ਼ ਨੂੰ ਫਤਿਹਯਾਬੀ ਮਿਲੇਗੀ ਅਤੇ ਕੌਮ ਨੂੰ ਹਿੰਦ ਦੀ ਗੁਲਾਮੀ ਤੋਂ ਅਜ਼ਾਦੀ ਨਸੀਬ ਹੋਵੇਗੀ। ਜੇਕਰ ਅਜਿਹਾ ਨਹੀ ਹੁੰਦਾ ਤਾਂ ਮੈਂ ਪ੍ਰਦੇਸ਼ ਵਿੱਚ ਰਹਿਦਿਆ ਸੰਘਰਸ਼ ਕਰਦਾ ਹਿੰਦ ਦਾ ਬਾਗ਼ੀ ਮਰਨਾ ਪਸੰਦ ਕਰਾਂਗਾ।

ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ:I would prefer to die as a rebel of India: Manmohan Singh Khalsa’s reaction on shunting of socalled Black List

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version