Site icon Sikh Siyasat News

ਆਪਣੀ ਆਤਮਾ ਦੀ ਆਵਾਜ਼ ਨੂੰ ਨਹੀਂ ਦਬਾ ਸਕਦਾ: ਜੱਥੇਦਾਰ ਬਲਵੰਤ ਸਿੰਘ ਨੰਦਗੜ੍ਹ

ਚੰਡੀਗੜ (17 ਦਸੰਬਰ, 2014): ਪੰਥਕ ਮੁੱਦਿਆਂ ‘ਤੇ ਬੇਬਾਕੀ ਨਾਲ ਸਟੈਂਡ ਲੈਣ ਵਾਲੇ, ਆਰ. ਐੱਸ. ਐੱਸ ਦੀਆਂ ਕਾਰਵਾਈਆਂ ਦਾ ਸਖਤੀ ਨਾਲ ਵਿਰੋਧ ਕਰਨ ਵਾਲੇ ਅਤੇ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ‘ਤੇ ਡਟਣ ਵਾਲੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਬਲਵੰਤ ਸਿੰਘ ਨੰਦਗੜ੍ਹ ਇਸ ਵੇਲੇ ਆਪਣੇ ‘ਤੇ ਬਾਦਲ ਦਲ ਅਤੇ ਹੋਰ ਸਿਆਸੀ ਗੈਰ ਸਿਆਸੀ ਤਾਕਤਾਂ ਦਾ ਬਾਰੀ ਦਬਾਅ ਮਹਿਸੂਸ ਕਰ ਰਹੇ ਹਨ ਅਤੇ ਉਹ ਇਸ ਸਭ ਤੋਂ ਬਹੁਤ ਤੰਗ ਆ ਚੁੱਕੇ ਹਨ, ਪਰ ਆਪਣੇ ਪੈਤੜੇ ‘ਤੇ ਦ੍ਰਿੜ ਹਨ।

ਜੱਥੇਦਾਰ ਬਲਵੰਤ ਸਿੰਘ ਨੰਦਗੜ੍ਹ

ਜਥੇਦਾਰ ਦਾ ਮੰਨਣਾ ਸੀ ਕਿ ਉਨਾਂ ਨੂੰ ਸਰਕਾਰ ਵੱਲੋਂ ਬਿਕਰਮੀ ਕੈਲੰਡਰ ਲਾਗੂ ਕਰਨ ਦੇ ਮਾਮਲੇ ’ਚ ਵੱਡਾ ਅੜਿੱਕਾ ਸਮਝਿਆ ਜਾ ਰਿਹਾ ਹੈ। ਕਿਉਂਕਿ ਕਿ ਜਥੇਦਾਰ ਨੰਦਗੜ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਵਾਲਿਆਂ ਵਿਚ ਹਨ।

ਉਨਾਂ ਗੱਲਬਾਤ ਕਰਦਿਆਂ ਅੱਗੇ ਕਿਹਾ ਕਿ ਉਹ ਸਿੱਖ ਕੌਮ ਦੀ ਆਨ ਸ਼ਾਨ ਲਈ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹਨ, ਪਰ ਕਿਸੇ ਦਬਾਅ ਅੱਗੇ ਝੁਕ ਕੇ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ।

ਜ਼ਿਕਰਯੋਗ ਹੈ ਕਿ ਪਿਛਲੇ ਅਰਸੇ ਦੌਰਾਨ ਪੰਜ ਸਿੰਘ ਸਾਹਿਬਾਨਾਂ ਦੀਆਂ ਮੀਟਿੰਗਾਂ ਦੌਰਾਨ ਪੰਥਕ ਮੁੱਦਿਆਂ ਦੌਰਾਨ ਜਥੇਦਾਰ ਨੰਦਗੜ ਆਪਣਾ ਸਪੱਸ਼ਟ ਸਟੈਂਡ ਲੈਂਦੇ ਆ ਰਹੇ ਹਨ ਅਤੇ ਕਈ ਮੌਕਿਆਂ ’ਤੇ ਉਨਾਂ ਅਜਿਹੇ ਸਰਕਾਰ ਪੱਖੀ ਮਤਿਆਂ ਉਪਰ ਦਸਤਖ਼ਤ ਵੀ ਨਹੀਂ ਕੀਤੇ ਅਤੇ ਉਹ ਅਕਸਰ ਹੀ ਅਜਿਹੀਆਂ ਮੀਟਿੰਗਾਂ ਛੱਡ ਕੇ ਬਾਹਰ ਆਉਂਦੇ ਰਹੇ ਹਨ। ਉਨਾਂ ਵੱਲੋਂ ਕਈ ਵਾਰ ਦਿੱਤੇ ਬਿਆਨਾਂ ਕਾਰਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਸਿੱਖ ਕੌਮ ਅੱਗੇ ਉਲਝਦੇ ਵਿਖਾਈ ਨਜ਼ਰ ਆਉਂਦੇ ਰਹੇ ਹਨ।

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਰ.ਐਸ.ਐਸ. ਦੇ ਅੰਦਰੂਨੀ ਦਬਾਅ ਅੱਗੇ ਬਿਕਰਮੀ ਕੈਲੰਡਰ ਨੂੰ ਲਾਗੂ ਕਰਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ, ਜਿਸ ’ਤੇ ਸਹਿਮਤੀ ਲੈਣ ਲਈ ਸਰਕਾਰੀ ਧਿਰ ਦੇ ਲੋਕਾਂ ਨੇ ਜਥੇਦਾਰ ਨੰਦਗੜ ਦੀ ਰਿਹਾਇਸ਼ ਤਲਵੰਡੀ ਸਾਬੋ ਵਿਖੇ ਇੱਲ ਗੇੜਾ ਬੰਨ ਰੱਖਿਆ ਹੈ, ਜਿਸ ਤੋਂ ਅੱਜ ਦੀ ਗੱਲਬਾਤ ਦੌਰਾਨ ਜਥੇਦਾਰ ਨੰਦਗੜ ਬਹੁਤ ਖਫਾ ਨਜ਼ਰ ਆਏ।

ਉਨਾਂ ਕੁਝ ਚੋਣਵੇਂ ਪੱਤਰਕਾਰਾਂ ਅੱਗੇ ਖੁਲਾਸਾ ਕੀਤਾ ਕਿ ਉਹ ਹੁਣ ਬਹੁਤੀ ਦੇਰ ਆਪਣੀ ਆਤਮਾ ਦੀ ਆਵਾਜ਼ ਨੂੰ ਦੱਬ ਕੇ ਨਹੀਂ ਰੱਖ ਸਕਦੇ ਅਤੇ ਆਉਣ ਵਾਲੇ ਇਕ ਦੋ ਦਿਨਾਂ ਅੰਦਰ ਸਾਰਾ ਕੁਝ ਸਾਹਮਣੇ ਆ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version