ਸਿਆਸੀ ਖਬਰਾਂ

ਹੁਰੀਅਤ ਵੱਲੋ ਭਾਰਤ ਅਤੇ ਪਾਕਿਸਤਾਨ ਨੂੰ ਕਸ਼ਮੀਰ ਮਸਲਾ ਹੱਲ ਕਰਨ ਦੀ ਅਪੀਲ

By ਸਿੱਖ ਸਿਆਸਤ ਬਿਊਰੋ

May 26, 2014

ਸ੍ਰੀਨਗਰ (25 ਮਈ 2014): ਕਸ਼ਮੀਰੀਆਂ ਦੇ ਹੱਕਾਂ ਲਈ ਲੰਮੇ ਸਮੇਂ ਤੋਂ ਜਦੋਜਹਿਦ ਕਰ ਰਹੀ ਜੰਮ੍ਹ ਕਸ਼ਮੀਰ ਦੀ ਉਦਾਰਵਾਦੀ ਹੁਰੀਅਤ ਕਾਨਫ਼ਰੰਸ ਨੇ ਅੱਜ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਕਸ਼ਮੀਰ ਮੁੱਦੇ ਦਾ ਹਮੇਸ਼ਾ ਲਈ ਹੱਲ ਕਰਨ ਲਈ ਅਤੇ ਸੰਪੂਰਨ ਸ਼ਾਂਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਦਿਸ਼ਾ ‘ਚ ਵਧਣਾ ਚਾਹੀਦਾ ਹੈ।

ਅੱਜ “ਰੋਜ਼ਾਨਾ ਸਪੋਕਸਮੈਨ” ਵਿੱਚ ਨਸ਼ਰ ਖ਼ਬਰ ਅਨੁਸਾਰ ਹੁਰੀਅਤ ਪ੍ਰਧਾਨ ਮੀਰਵਾਇਜ਼ ਉਮਰ ਫ਼ਾਰੂਕ ਨੇ ਇਕ ਬਿਆਨ ‘ਚ ਕਿਹਾ, ”ਕਸ਼ਮੀਰ ਮੁੱਦੇ ਦਾ ਆਖ਼ਰੀ ਹੱਲ ਕਰਨ ਦੇ ਅਪਣੇ ਸੱਦੇ ਨੂੰ ਅਸੀਂ ਫਿਰ ਦੁਹਰਾਉਂਦੇ ਹਾਂ।

ਅਸੀਂ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਸਪੱਸ਼ਟ ਤੌਰ ‘ਤੇ ਸੰਪੂਰਨ ਸ਼ਾਂਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਦਿਸ਼ਾ ‘ਚ ਅੱਗੇ ਵਧਣ ਦਾ ਸੱਦਾ ਦਿੰਦੇ ਹਾਂ।” ਮੀਰਵਾਇਜ਼ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਪ੍ਰਧਾਨ ਮੰਤਰੀ ਮਨੋਨੀਤ ਨਰਿੰਦਰ ਮੋਦੀ ਦੋਵਾਂ ਨੂੰ ਆਪੋ-ਅਪਣੇ ਦੇਸ਼ਾਂ ‘ਚ ਲੋਕਾਂ ਦੀ ਮਜ਼ਬੂਤ ਹਮਾਇਤ ਮਿਲੀ ਹੈ।

ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਦੋਵੇਂ ਆਗੂ ਕਸ਼ਮੀਰ ਮੁੱਦੇ ਦੇ ਹੱਲ ਦੀ ਦਿਸ਼ਾ ‘ਚ ਕੰਮ ਕਰਨਗੇ। ਮੀਰਵਾਇਜ਼ ਨੇ ਕਿਹਾ ਕਿ ਹੁੱਰੀਅਤ ਪ੍ਰਤੀਕ ਵਜੋਂ ਜਾਂ ਕਿਸੇ ਵੀ ਤਰਾਂ ਚੁਕੇ ਕਦਮ ਦਾ ਸਵਾਗਤ ਕਰਦਾ ਹੈ ਜਿਸ ਨਾਲ ਭਾਰਤ ਅਤੇ ਪਾਕਿਸਤਾਨ ਵਿਚਕਾਰ ਰਿਸ਼ਤੇ ਬਿਹਤਰ ਬਣ ਸਕਣ ਅਤੇ ਭਰੋਸਾ ਬਹਾਲ ਹੋਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: