ਚੰਡੀਗੜ੍ਹ ( 12 ਦਸੰਬਰ, 2015): ਪੰਜ ਤੀਰ ਰਿਕਾਰਡਰਜ਼ ਵੱਲੋਂ ਗੁਰੂ ਨਾਨਕ ਸਾਹਿਬ ਦੇ ਸੁਨਿਹਰੀ ਸਿਧਾਂਤ ਕਿਰਤ ਕਰੋ, ਨਾਮ ਜਪੋ, ਵੰਡ ਛਕੋ ‘ਤੇ ਅਧਾਰਿਤ ਬਣਾਈ ਗਈ ਪੰਜਾਬੀ ਛੋਟੀ ਫਿਲਮ PK with Singh ਨੂੰ ਦਰਸ਼ਕਾ ਵੱਲੋਂ ਭਰਪੁਰ ਹੁੰਗਾਰਾ ਮਿਲ ਰਿਹਾ ਹੈ।ਯੂ-ਟਿਊਬ ‘ਤੇ ਇਸ ਫਿਲਮ ਨੂੰ ਵੇਖਣ ਵਾਲ਼ਿਆਂ ਦੀ ਗਿਣਤੀ 87 ਹਜ਼ਾਰ ਤੋਂ ਟੱਪ ਚੁੱਕੀ ਹੈ।
ਇਸ ਫਿਲਮ ਦੀ ਕਾਹਣੀ ਨੂੰ ਸ੍ਰ. ਪਰਦੀਪ ਸਿੰਘ ਨੇ ਨਿਰਦੇਸ਼ਤ ਕੀਤਾ ਹੈ। ਕੌਰ: ਸਹੀ ਪਹਿਚਾਣ ਦੇ ਨਿਰਦੇਸ਼ਕ ਸ੍ਰ. ਸਰਬਜੀਤ ਸਿੰਘ ਇਸ ਫਿਲ਼ਮ ਦੇ ਸਹਿ-ਨਿਰਦੇਸ਼ਕ ਹਨ।
ਫਿਲਮ ਨੂੰ ਵੇਖਣ ਲਈ ਹੇਠਾਂ ਕਲਿੱਕ ਕਰੋ:
ਸ੍ਰ. ਪਰਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਸਿੱਖ ਸਿਧਾਂਤਾਂ ‘ਤੇ ਅਧਾਰਿਤ ਫਿਲਮਾਂ ਬਣਾਕੇ ਨਿਵੇਕਲੇ ਤਰੀਕੇ ਨਾਲ ਸਿੱਖੀ ਦਾ ਸੁਨੇਹਾ ਦੁਨੀਆਂ ਤੱਕ ਰਹੀ ਹੈ। ਅਜੌਕੇ ਦੌਰ ਵਿੱਚ ਜਿੱਥੇ ਅੱਜ ਕੱਲ ਸਿੱਖ ਕਿਰਦਾਰ ਅਤੇ ਸਿੱਖ ਸਿਧਾਂਤ ਨੂੰ ਫਿਲਮਕਾਰ ਤੋੜ ਮਰੋੜ ਕੇ ਪੇਸ਼ ਕਰ ਰਹੇ ਹਨ, ਉਥੇ ਇਸ ਨੌਜਵਾਨ ਟੀਮ ਵੱਲੋਂ ਇਸ ਖੇਤਰ ਵਿੱਚ ਕੀਤਾ ਗਿਆ ਉਪਰਾਲਾ ਸਲਾਹੁਣਯੋਗ ਹੈ।
ਇਸ ਟੀਮ ਵੱਲੋਂ ਬਣਾਈ ਛੋਟੀ ਫਿਲਮ “ਮਿਸਾਲ” (Example) ਅਮਰੀਕਾ ਵਿੱਚ ਸਿੱਖ ਨੈੱਟ ਵੱਲੋਂ ਕਰਵਾਏ ਸਿੱਖ ਯੂਥ ਫਿਲਮ ਫੈਸਟੀਵਲ 2015 ਵਿੱਚ ਪਹਿਲੇ ਸਥਾਨ ‘ਤੇ ਰਹੀ ਹੈ।ਜਦਕਿ ਉਨ੍ਹਾਂ ਦੀ ਫਿਲਮ “ਕੌਰ: ਵਿਲੱਖਣ ਬਹਾਦਰੀ ਦੀ ਕਾਹਣੀ ” (Uncommon Courage Of Kaur) ਸਿੱਖ ਨੈੱਟ ਵੱਲੋਂ ਕਰਵਾਏ ਸਿੱਖ ਯੂਥ ਫਿਲਮ ਫੈਸਟੀਵਲ 2014 ਵਿੱਚ ਪਹਿਲੇ ਨੰਬਰ ‘ਤੇ ਰਹੀ ਅਤੇ ਉਨ੍ਹਾਂ ਦੀ ਹੀ ਫਿਲਮ “ਕੋਰ: ਸਿੱਖ ਲ਼ੜਕੀ ਦੀ ਸਹੀ ਪਹਿਚਾਣ” (Kaur: A True Identity) ਸਿੱਖ ਯੂਥ ਫਿਲਮ ਫੈਸਟੀਵਲ 2014 ਵਿੱਚ ਦੂਜੇ ਨੰਬਰ ‘ਤੇ ਆਈ।