Site icon Sikh Siyasat News

26 ਜਨਵਰੀ ਮੌਕੇ ਲੰਡਨ ਦੇ ਭਾਰਤੀ ਦੂਤਘਰ ਅੱਗੇ ਪੰਥਕ ਧਿਰਾਂ ਵੱਲੋਂ ਵੱਡੀ ਪੱਧਰ ‘ਤੇ ਰੋਸ ਪ੍ਰਦਰਸ਼ਨ

ਲੰਡਨ: ਹਰ ਸਾਲ ਵਾਂਗ ਇਸ ਵਰ੍ਹੇ ਵੀ 26 ਜਨਵਰੀ 2017 ਵੀਰਵਾਰ ਨੂੰ, ਦੁਪਹਿਰ 1 ਵਜੇ ਤੋਂ 3 ਵਜੇ ਤੱਕ, ਭਾਰਤੀ ਦੂਤਘਰ ਅੱਗੇ ਯੂ.ਕੇ. ਦੀਆਂ ਪੰਥਕ ਜਥੇਬੰਦੀਆਂ ਵੱਲੋਂ ਭਾਰਤੀ ਗਣਤੰਤਰ ਦਿਵਸ ਮੌਕੇ ਕੌਂਸਲ ਆਫ਼ ਖਾਲਿਸਤਾਨ ਦੇ ਪ੍ਰਧਾਨ, ਅਮਰੀਕ ਸਿੰਘ ਸਹੋਤਾ (OBE), ਸੁਯੰਕਤ ਖਾਲਸਾ ਦਲ ਦੇ ਜਨਰਲ ਸਕੱਤਰ ਲਵਸ਼ਿੰਦਰ ਸਿੰਘ ਡੱਲੇਵਾਲ, ਦਲ ਖਾਲਸਾ ਇੰਟਰਨੈਸ਼ਨਲ ਦੇ ਮੁੱਖ ਬੁਲਾਰੇ, ਮਨਮੋਹਣ ਸਿੰਘ ਖਾਲਸਾ ਅਤੇ ਅਕਾਲੀ ਦਲ ਅੰਮ੍ਰਿਤਸਰ ਯੂ. ਕੇ. ਦੇ ਪ੍ਰਧਾਨ ਜਸਪਾਲ ਸਿੰਘ ਬੈਂਸ ਸਮੇਤ ਸਰਬਜੀਤ ਸਿੰਘ, ਪਰਮਜੀਤ ਸਿੰਘ ਪੰਮਾ, ਜਲਾਵਤਨ ਸਰਕਾਰ ਦੇ ਗੁਰਮੇਜ ਸਿੰਘ ਗਿੱਲ ਅਤੇ ਸਮੂਹ ਪੰਥਕ ਲੀਡਰਾਂ ਦੀ ਅਪੀਲ ‘ਤੇ ਜ਼ੋਰਦਾਰ ਰੋਸ ਪ੍ਰਦਰਸਨ ਕੀਤਾ ਗਿਆ।

26 ਜਨਵਰੀ ਮੌਕੇ ਲੰਡਨ ਦੇ ਭਾਰਤੀ ਦੂਤਘਰ ਅੱਗੇ ਸਿੱਖਾਂ ਅਤੇ ਕਸ਼ਮੀਰੀਆਂ ਵੱਲੋਂ ਵੱਡੀ ਪੱਧਰ ‘ਤੇ ਰੋਸ ਪ੍ਰਦਰਸ਼ਨ

ਜਿਸ ਵਿਚ ਕਸ਼ਮੀਰੀ ਜਥੇਬੰਦੀਆਂ ਦੇ ਮੁੱਖੀ ਰਾਜਾ ਅਮਜਦ ਖਾਨ ਤੋਂ ਇਲਾਵਾ, ਪਾਰਲੀਮਾਨੀ ਖੁਦ-ਮੁਖਤਿਆਰੀ ਸੰਗਠਨ ਦੇ ਚੇਅਰਮੈਨ ਲੌਰਡ ਨਜ਼ੀਰ ਅਹਿਮਦ ਨੇ ਵੀ ਖਾਸ ਤੌਰ ‘ਤੇ ਭਾਗ ਲਿਆ। ਇਸ ਦੌਰਾਨ ਲੌਰਡ ਨਜ਼ੀਰ ਅਹਿਮਦ ਨੇ ਸਿੱਖ ਕੌਮ ਦੀ ਅਜ਼ਾਦੀ ਲਈ ਅਟੱਲ ਫੈਸਲੇ ਖਾਲਿਸਤਾਨ ਦੀ ਹਮਾਇਤ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version