Site icon Sikh Siyasat News

ਵੇਖੋ ! ਪੁਰਾਤਨ ਮਰਯਾਦਾ ਨਾਲ ਕਿਵੇਂ ਕੀਤਾ ‘ਗੁਰਮਤਾ’

ਪਿਛਲੇ ਦਿਨੀਂ ‘ਪੰਥ ਸੇਵਕ ਜਥਾ ਦੋਆਬਾ’ ਵਲੋਂ ਗੁਰਦੁਆਰਾ ਮੰਜੀ ਸਾਹਿਬ ਪਾ: ਨੌਵੀਂ ਨਵਾਂਸ਼ਹਿਰ ਵਿਖੇ ਇਕ ‘ਪੰਥਕ ਇਕਤਰਤਾ’ ਬੁਲਾਈ ਗਈ। ਜਿਸ ਵਿਚ ਮੌਜੂਦਾ ਸਿੱਖ ਰਾਜਨੀਤੀ ਵਿਚ ਆਈ ਗਿਰਾਵਟ ਅਤੇ ਵੋਟ ਰਾਜਨੀਤੀ ਵਾਲੀਆਂ ਪਾਰਟੀਆਂ ਤੇ ਇਹਨਾਂ ਦੇ ਆਗੂਆਂ ਦੇ ਢਿੱਲੇ ਪਹਿਰੇ ਕਾਰਨ ਤਖ਼ਤ ਸਾਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਾਖ ਵਿਚ ਆਈ ਗਿਰਾਵਟ ਉਪਰ ਵਿਚਾਰ ਹੋਈ।

ਇਸ ਇਕਤਰਤਾ ਵਿੱਚ ਵਿਚਾਰ ਚਰਚਾ ਕਰਨ ਲਈ ਮੁੱਖ ਵਿਸ਼ਾ ‘ਗੁਰੂ ਖਾਲਸਾ ਪੰਥ ਦੇ ਤਖ਼ਤ ਸਾਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੋਟ ਰਾਜਨੀਤੀ ਦੇ ਪ੍ਰਭਾਵ ਤੋਂ ਕਿਵੇਂ ਮੁਕਤ ਕਰਵਾਇਆ ਜਾਏ ?’ ਰੱਖਿਆ ਗਿਆ। ਵਿਚਾਰ ਚਰਚਾ ਉਪਰ ਫੈਸਲਾ ਲੈਣ ਲਈ ਪੰਥਕ ਪ੍ਰਵਾਨਤ ਪੰਚ ਪ੍ਰਧਾਨੀ ਜੁਗਤਿ ਅਨੁਸਾਰ ‘ਪੰਜ ਸਿੰਘਾਂ’ ਰਾਹੀਂ ‘ਗੁਰਮਤਾ’ ਪਕਾਉਣ ਦੀ ਵਿਧੀ ਅਪਣਾਈ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version