ਸਾਕਾ ੧੯੭੮ ਦੇ ਸ਼ਹੀਦਾਂ ਦੇ ਅਸਥਾਨ ਗੁਰਦੁਆਰਾ ਸ਼ਹੀਦ ਗੰਜ (ਬੀ ਬਲਾਕ, ਰੇਲਵੇ ਕਲੋਨੀ) ਸ੍ਰੀ ਅੰਮ੍ਰਿਤਸਰ ਵਿਖੇ ਕਰਵਾਈ ਗਈ ਵਿਚਾਰ ਗੋਸ਼ਟੀ ਖਾਲਸਾ ਪੰਥ ਅਤੇ ਗੁਰ ਸੰਗਤ ਵਿਚ ਅੰਦਰੂਨੀ ਸੰਵਾਦ ਦਾ ਮਹੌਲ ਸਿਰਜਣ ਦੇ ਉਪਰਾਲਿਆਂ ਦੀ ਸ਼ੁਰੂਆਤ ਹੈ ਤਾਂ ਕਿ ਅਸੀਂ ਗੁਰੂ ਖਾਲਸਾ ਪੰਥ ਦੀਆਂ ਰਿਵਾਇਤਾਂ ਅਨੁਸਾਰ ਆਪਣਾ ਅਮਲ ਸਾਧ ਸਕੀਏ। ਇਸ ਵਿਚ ਖਾਲਸਾ ਪੰਥ ਦੇ ਦਲ ਪੰਥਾਂ, ਟਕਸਾਲਾਂ, ਜਥਿਆਂ, ਕਾਰਸੇਵਾ ਅਤੇ ਹੋਰ ਸੰਪਰਦਾਵਾਂ, ਤੇ ਸੰਸਥਾਵਾਂ ਅਤੇ ਪਾਰਟੀਆਂ ਨੂੰ ਸ਼ਮੂਲੀਅਤ ਦਾ ਸੱਦਾ ਦਿੱਤਾ ਗਿਆ ਸੀ। ਹੁਣ ਅਗਾਂਹ ਸਿੱਖ ਪਰਚਾਰਕਾਂ, ਨੌਜਵਾਨਾਂ, ਵਿਚਾਰਵਾਨਾਂ ਅਤੇ ਬੀਬੀਆਂ ਦਰਮਿਆਨ ਵਿਚਾਰ ਗੋਸ਼ਟੀਆਂ ਕਰਵਾਉਣ ਦਾ ਉਪਰਾਲਾ ਕੀਤਾ ਜਾਵੇਗਾ।
ਇਹ ਯਤਨ ਪੰਥਕ ਸੰਘਰਸ਼ ਦੇ ਪਿੜ ਵਿੱਚ ਨਿਸ਼ਕਾਮ ਵਿਚਰਦਿਆਂ ਹੋਇਆਂ ਸੇਵਾਵਾਂ ਨਿਭਾਉਣ ਵਾਲੇ ਜੁਝਾਰੂ ਸਿੰਘਾਂ ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰੈਣ ਸਿੰਘ ਚੌੜਾ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਅਮਰੀਕ ਸਿੰਘ ਈਸੜੂ, ਭਾਈ ਸੁਖਦੇਵ ਸਿੰਘ ਫਗਵਾੜਾ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਸੁਖਦੇਵ ਸਿੰਘ ਡੋਡ, ਭਾਈ ਸਤਨਾਮ ਸਿੰਘ ਖੰਡੇਵਾਲਾ ਅਤੇ ਭਾਈ ਸਤਨਾਮ ਸਿੰਘ ਝੰਜੀਆਂ ਵੱਲੋਂ ਸਾਂਝੇ ਤੌਰ ਕੀਤੇ ਜਾ ਰਹੇ ਹਨ।