ਸ਼੍ਰੀ ਅੰਮ੍ਰਿਤਸਰ, ਪੰਜਾਬ (16 ਮਈ, 2012): ਅਕਾਲੀ ਦਲ ਪੰਚ ਪ੍ਰਧਾਨੀ, ਖਾਲਸਾ ਐਕਸ਼ਨ ਕਮੇਟੀ, ਦਲ ਖਾਲਸਾ ਅਤੇ ਪੰਥਕ ਸੇਵਾ ਲਹਿਰ ਵੱਲੋਂ ਸਾਂਝੇ ਉੱਦਮਾਂ ਤਹਿਤ ਜੂਨ 1984 ਦੇ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੀ ਯਾਦਗਾਰ ਸੰਬੰਧੀ ਵੱਖ-ਵੱਖ ਪੱਖਾਂ ਉੱਤੇ ਵਿਚਾਰ ਕਰਨ ਲਈ ਸਿੱਖ ਵਿਦਵਾਨਾਂ, ਚਿੰਤਕਾਂ ਤੇ ਪੰਥਕ ਸਖਸ਼ੀਅਤਾਂ ਉੱਤੇ ਅਧਾਰਤ “ਘੱਲੂਘਾਰਾ ਯਾਦਗਾਰ ਕਮੇਟੀ” ਕਾਇਮ ਕੀਤੀ ਸੀ। ਇਸ ਕਮੇਟੀ ਨੇ ਲੰਮੀ ਘੋੜ ਪੜਤਾਲ ਉਪਰੰਤ ਜੋ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀ ਉਸ ਦੀ ਨਕਲ ਸਿੱਖ ਸਿਆਸਤ ਨੂੰ ਵੀ ਭੇਜੀ ਗਈ ਸੀ, ਜੋ ਪਾਠਕਾਂ ਦੀ ਜਾਣਕਾਰੀ ਹਿਤ ਇਥੇ ਸਾਂਝੀ ਕੀਤੀ ਜਾ ਰਹੀ ਹੈ।
This document is in .PDF format. Click here to download.