ਆਮ ਖਬਰਾਂ

ਘੱਲੂਘਾਰਾ ਯਾਦਗਾਰੀ ਮਾਰਚ ਵਿੱਚ ਸ਼ਮੂਲੀਅਤ ਦਾ ਐਲਾਨ

By ਸਿੱਖ ਸਿਆਸਤ ਬਿਊਰੋ

May 26, 2010

ਮੋਗਾ, 26 ਮਈ, (ਰਸ਼ਪਾਲ ਸਿੰਘ): ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ 1 ਜੂਨ ਤੋਂ 6 ਜੂਨ ਤਕ ਕੀਤੇ ਜਾਣ ਵਾਲੇ “ਘੱਲੂਘਾਰਾ ਯਾਦਗਾਰੀ  ਮਾਰਚ” ਵਿਚ ਸ਼ਮੂਲੀਅਤ ਕਰਨ ਦਾ ਐਲਾਨ  ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ (ਪੰਚ  ਪ੍ਰਧਾਨੀ) ਵੱਲੋਂ ਸਿੱਖ ਇਤਿਹਾਸ ਦੇ ਤੀਸਰੇ  ਘੱਲੂਘਾਰੇ ਨੂੰ ਸਮਰਪਿਤ ਇਹ ਯਾਦਗਰੀ ਮਾਰਚ 1 ਜੂਨ ਨੂੰ ਚੱਪੜਚਿੜੀ ਤੋਂ ਰਵਾਨਾ ਕੀਤਾ ਜਾਵੇਗਾ ਜੋ ਕਿ ਪੁਆਧ, ਮਾਲਵਾ ਅਤੇ ਮਾਝੇ ਦੇ 10 ਜਿਲਿਆਂ ਵਿੱਚੋਂ ਹੁੰਦਾ ਹੋਇਆ 6 ਜੂਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਮੀਤ ਪ੍ਰਧਾਨ ਸ. ਮੱਖਣ ਸਿੰਘ ਗੰਢੂਆਂ ਨੇ ਕਿਹਾ ਹੈ ਕਿ “ਜੂਨ  1984 ਵਿਚ ਦਰਬਾਰ ਸਾਹਿਬ ਉਪਰ ਹੋਏ ਫੋਜੀ ਹਮਲੇ ਨੇ ਸਿਖਾਂ ਅਤੇ ਭਾਰਤੀ ਰਾਜ ਦਰਮਿਆਨ ਕਈ ਪੁਰਾਣੀਆਂ ਧਾਰਨਾਵਾਂ ਮੂਲੋਂ ਹੀ ਬਦਲ ਦਿਤੀਆਂ ਅਤੇ ਨਵੇਂ ਰਾਜਸੀ ਤੇ ਸਭਿਆਚਾਰ ਅਮਲ ਨੂੰ ਜਨਮ ਦਿਤਾ।” ਉਨ੍ਹਾਂ ਕਿਹਾ ਕਿ ਜੂਨ ’84 ਸਿਖ ਮਾਨਸਿਕਤਾ ਵਿਚ ਉਕਰਿਆ ਹੈ ਜਿਸ ਦੀ ਸਿਖਾਂ ਦੇ ਭਵਿਖ ਦੀ ਸਿਰਜਣਾ ਵਿਚ ਹਮੇਸ਼ਾ ਅਸਰਦਾਰ ਭੂਮਿਕਾ ਰਹੇਗੀ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਦਰਬਾਰ ਸਾਹਿਬ ਦੇ ਸਿੱਖ ਸ਼ਹੀਦਾਂ ਦੀ ਯਾਦਗਾਰ ਨਾ ਬਣਾਏ ਜਾਣ ਦੀ ਅਲੋਚਨਾ ਕਰਦਿਆਂ ਇਸ ਸਬੰਧੀ ਦਲ ਖ਼ਾਲਸਾ ਵੱਲੋਂ 3 ਤੋਂ 5 ਜੂਨ ਤੱਕ ਐਲਾਨੀ ਭੱਖ ਹੜਤਾਲ ਦੀ ਵੀ ਹਿਮਾਇਤ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: