2 ਦਸੰਬਰ, 2018 ਨੂੰ ਡਾ. ਭੀਮ ਰਾਓ ਅੰਬੇਡਕਰ ਦੇ “ਮਹਾਂਪਰੀਨਿਵਾਰਨ ਦਿਹਾੜੇ” ਉੱਤੇ ਐਸ.ਸੀ/ਬੀ.ਸੀ ਅਧਿਆਪਕ ਸੰਘ ਪੰਜਾਬ (ਸੰਗਰੂਰ ਇਕਾਈ) ਅਤੇ ਬੀ.ਐਸ.ਐਨ.ਐਲ ਐਸ.ਸੀ/ਬੀ.ਸੀ ਮੁਲਾਜ਼ਮ ਭਲਾਈ ਜਥੇਬੰਦੀ (ਸੰਗਰੂਰ ਇਕਾਈ) ਵੱਲੋਂ “ਡਾ. ਭੀਮ ਰਾਓ ਅੰਬੇਦਕਰ ਦੀ ਵਿਰਾਸਤ ਅਤੇ ਇਸ ਦੀ ਮੌਜੂਦਾ ਸਮੇਂ ਵਿਚ ਸਾਰਥਕਤਾ” ਬਾਰੇ ਸਿੱਖ ਚਿੰਤਕ ਭਾਈ ਅਜਮੇਰ ਸਿੰਘ ਦਾ ਵਖਿਆਨ ਕਰਵਾਇਆ ਗਿਆ ਸੀ। ਇਸ ਮੌਕੇ ਭਾਈ ਅਜਮੇਰ ਸਿੰਘ ਨੇ ਇਸ ਲੰਮੇ ਵਿਸ਼ੇ ਵਿਚੋਂ ਜਾਤ-ਪਾਤ ਦੇ ਵਿਰੋਧ ਵਿਚ ਉੱਠਦੀਆਂ ਆਈਆਂ ਲਹਿਰਾਂ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ। ਇਹ ਵਖਿਆਨ ਸਿੱਖ ਸਿਆਸਤ ਦੇ ਦਰਸ਼ਕਾਂ ਦੀ ਜਾਣਕਾਰੀ ਲਈ ਸਾਂਝਾ ਕਰ ਰਹੇ ਹਾਂ।