ਆਮ ਖਬਰਾਂ

ਸਿੱਖਾਂ ਨੂੰ ਧਮਕੀਆਂ ਭਾਰਤੀ ਨਿਜ਼ਾਮ ’ਤੇ ਕਾਬਜ਼ ਹਿੰਦੂ ਰਾਸ਼ਟਰਵਾਦੀਆਂ ਦੀ ਚਾਲ : ਪੰਚ ਪ੍ਰਧਾਨੀ

By ਪਰਦੀਪ ਸਿੰਘ

August 22, 2010

ਫ਼ਤਿਹਗੜ੍ਹ ਸਾਹਿਬ (21 ਅਗਸਤ, 2010) : ਕਸ਼ਮੀਰ ਦੇ ਸਿੱਖਾਂ ਨੂੰ ਇਸਲਾਮ ਕਬੂਲ ਲੈਣ ਜਾਂ ਕਸ਼ਮੀਰ ਛੱਡ ਦੇਣ ਦੀ ਦਿੱਤੀ ਗਈ ਧਮਕੀ ਸਿੱਖਾਂ ਤੇ ਮੁਸਲਮਾਨਾਂ ਵਿਚਕਾਰ ਦੰਗੇ ਭਕਾਉਣ ਦੀ ਉਸੇ ਸ਼ਾਜ਼ਿਸ ਦਾ ਹਿੱਸਾ ਹੈ ਜਿਸ ਤਹਿਤ ਸਾਲ 2000 ਵਿਚ ਭਾਰਤੀ ਫੌਜ ਨੇ ਮੁਸਲਿਮ ਖਾੜਕੂਆਂ ਦੇ ਨਾਂ ਹੇਠ 38 ਸਿੱਖਾਂ ਦਾ ਕਤਲੇਆਮ ਕੀਤਾ ਸੀ।

ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੀ ਅੱਜ ਇੱਥੇ ਹੋਈ ਮੀਟਿੰਗ ਵਿਚ ਇਹ ਵਿਚਾਰ ਰੱਖਦਿਆਂ ਦਲ ਦੇ ਆਗੂਆਂ ਭਾਈ ਹਰਪਾਲ ਸਿੰਘ ਚੀਮਾ, ਕੁਲਬੀਰ ਸਿੰਘ ਬੜਾ ਪਿੰਡ, ਦਇਆ ਸਿੱੰਘ ਕੱਕੜ ਤੇ ਕਮਿੱਕਰ ਸਿੰਘ ਨੇ ਕਿਹਾ ਕਿ ਭਾਰਤ ਵਿਚ ਪਿਛਲੇ ਲੰਮੇ ਸਮੇਂ ਤੋਂ ਸਿੱਖ ਅਤੇ ਮੁਸਲਮਾਨ ਭਰਾਵਾਂ ਦੀ ਤਰ੍ਹਾਂ ਰਹਿੰਦੇ ਆਏ ਹਨ। ਦੋਨਾਂ ਵਿਚੋਂ ਕਦੇ ਵੀ ਕਿਸੇ ਨੇ ਇੱਕ ਦੂਜੇ ਦੇ ਮਸਲੇ ਵਿਚ ਦਖ਼ਲ ਨਹੀਂ ਦਿੱਤਾ ਸਗੋਂ ਭਾਰਤੀ ਨਿਜ਼ਾਮ ਵਲੋਂ ਦੋਵਾਂ ਧਰਮਾਂ’ਤੇ ਕੀਤੇ ਜਾਂਦੇ ਅਤਿਆਚਾਰਾਂ ਕਾਰਨ ਦੋਵਾਂ ਕੌਮਾਂ ਨੂੰ ਹਮੇਸਾਂ ਇੱਕ ਦੂਜੇ ਨਾਲ ਹਮਦਰਦੀ ਹੀ ਰਹੀ ਹੈ। ਮੀਟਿੰਗ ਵਿਚ ਆਗੂਆਂ ਨੇ ਕਿਹਾ ਕਿ ਦੇਸ਼ ਦੇ ਨਿਜ਼ਾਮ ’ਤੇ ਕਾਬਜ਼ ਹਿੰਦੂ ਰਾਸ਼ਟਰਵਾਦੀਆਂ ਨੇ ਹੀ ਸਿੱਖਾਂ ਨੂੰ ਮੁਸਲਿਮ ਖਾੜਕੂਆਂ ਦੇ ਨਾਂ ਹੇਠ ਇਹ ਧਮਕੀ ਦਿੱਤੀ ਹੈ ਤਾਂ ਜੋ ਦੋਵਾਂ ਘੱਟਗਿਣਤੀਆਂ ਨੂੰ ਆਪਸ ਵਿਚ ਉਲਝਾ ਕੇ ਕਸ਼ਮੀਰ ਦੇ ਆਵਾਮ ਵਲੋਂ ਖੁਦਮੁਖਤਿਆਰੀ ਲਈ ਕੀਤੇ ਜਾ ਰਹੇ ਸੰਘਰਸ਼ ਦਾ ਰਾਹ ਮੋੜਿਆ ਜਾ ਸਕੇ।

ਪਿਛਲੇ ਦਿਨਾਂ ਵਿੱਚ ਭਾਰਤੀ ਮੀਡੀਏ ਵਲੋਂ ਕੁਝ ਸਿੱਖਾਂ ਦੇ ਮੂਹੋਂ ਅਖਵਾਈਆਂ ਗਈਆਂ ਭੜਕਾਉ ਗੱਲਾਂ ਦਾ ਵੀ ਸਖ਼ਤ ਨੋਟਿਸ ਲਿਆ ਗਿਆ। ਆਗੂਆਂ ਨੇ ਕਿਹਾ ਕਿ ਦੋਵਾਂ ਘੱਟਗਿਣਤੀਆਂ ਵਿਚ ਦੰਗੇ ਭੜਕਾ ਕੇ ਅਪਣਾ ਉ¤ਲੂ ਸਿੱਧਾ ਕਰਨ ’ਤੇ ਤੁਲਿਆ ਹੋਇਆ ਭਾਰਤੀ ਨਿਜ਼ਾਮ ਇਸ ਉਦੇਸ਼ ਲਈ ਹੁਣ ਤੱਕ ਕਈ ਵਾਰ ਅਸਫ਼ਲ ਕੋਸ਼ਿਸ਼ਾਂ ਕਰ ਚੁੱਕਾ ਹੈ। ਸਾਲ 2000 ਵਿਚ ਅਨੰਤਨਾਗ ਵਿਚ ਹੋਇਆ ਸਿੱਖ ਕਤਲੇਆਮ ਵੀ ਇਨ੍ਹਾਂ ਕੋਸ਼ਿਸ਼ਾਂ ਦਾ ਹੀ ਇੱਕ ਹਿੱਸਾ ਸੀ ਜਿਸਨੂੰ ਸਾਬਕਾ ਅਮੀਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਅਤੇ ਸਮੁੱਚਾ ਸਿੱਖ ਜਗਤ ਅੱਜ ਵੀ ਇਸ ਕਤਲੇਆਮ ਨੂੰ ਭਾਰਤੀ ਫੌਜ ਦਾ ਕਾਰਾ ਮੰਨਦਾ ਆ ਰਿਹਾ ਹੈ। ਭਾਰਤ ਸਰਕਾਰ ਨੇ ਅੱਜ ਤੱਕ ਇਸ ਕਤਲੇਆਮ ਦੀ ਜਾਂਚ ਕਰਵਾਉਣ ਤੋਂ ਟਾਲਾ ਹੀ ਵੱਟਿਆ ਹੈ। ਉਕਤ ਪੰਥਕ ਆਗੂਆਂ ਮੰਗ ਕੀਤੀ ਕਿ ਉਕਤ ਤੱਥਾਂ ਨੂੰ ਸਾਹਮਣੇ ਰੱਖਦੇ ਹੋਏ ਸਿੱਖਾਂ ਨੂੰ ਮਿਲੀਆਂ ਧਮਕੀਆਂ ਦੀ ਜਾਂਚ ਮਨੁੱਖੀ ਅਧਿਕਾਰ ਸੰਗਠਨਾ ਅਤੇ ਯੂ.ਐਨ.ਓ. ਪੱਧਰ ਦੀ ਕਿਸੇ ਸੰਸਥਾ ਕਰੇ ਤਾਂ ਜੋ ਇਸ ਵਰਤਾਰੇ ਦੀ ਸਚਾਈ ਲੋਕਾਂ ਸਾਹਮਣੇ ਆ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: