ਚੰਡੀਗੜ੍ਹ: ਆਪਣੇ ਆਪ ਨੂੰ “ਅੱਤਵਾਦ ਵਿਰੋਧੀ ਫਰੰਟ” ਦਾ ਪ੍ਰਧਾਨ ਅਖਵਾਉਂਦੇ ਕੱਟੜ ਹਿੰਦੂਵਾਦੀ ਆਗੂ ਵਿਰੇਸ਼ ਸ਼ਾਂਡਿਲਿਆ ਨੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਵਲੋਂ ਆਰ.ਐਸ.ਐਸ. ਨੂੰ ਅੰਗਰੇਜ਼ਾਂ ਨਾਲ ਮਿਲੀ ਹੋਈ ਪਾਰਟੀ, ਅਜ਼ਾਦ ਕਸ਼ਮੀਰ (ਪਾਕਿਸਤਾਨ ਦੀ ਕਬਜ਼ੇ ਵਾਲਾ ਕਸ਼ਮੀਰ) ਨੂੰ ਪਾਕਿਸਤਾਨ ਦਾ ਹਿੱਸਾ ਕਹਿਣ, ਅਤੇ ਪਾਕਿਸਤਾਨ ਨੂੰ ਤਾਕਤਵਰ ਮੁਲਕ ਕਹਿਣ ‘ਤੇ ਉਸ ਦੀ ਜੀਭ ਕੱਟ ਕੇ ਲਿਆਉਣ ਵਾਲੇ ਨੂੰ 21 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਬੀਤੇ ਕੱਲ੍ਹ (21 ਨਵੰਬਰ, 2017) ਪੰਚਕੂਲਾ ‘ਚ ਕੀਤੀ ਪ੍ਰੈਸ ਕਾਨਫਰੰਸ ‘ਚ ਸ਼ਾਂਡਿਲਿਆ ਨੇ ਕਿਹਾ ਕਿ “ਦੇਸ਼” ਖਿਲਾਫ” ਬੋਲਣ ਵਾਲੇ ਫ਼ਾਰੂਕ ਅਬਦੁੱਲਾ ‘ਤੇ “ਦੇਸ਼ ਧ੍ਰੋਹ” ਦਾ ਮੁਕੱਦਮਾ ਦਰਜ਼ ਕੀਤਾ ਜਾਣਾ ਚਾਹੀਦਾ ਹੈ। ਸ਼ਾਂਡਿਲਿਆ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਫਾਰੂਕ ਅਬਦੁੱਲਾ ਦੀ ਨਾਗਰਿਕਤਾ ਰੱਦ ਕੀਤੀ ਜਾਣੀ ਚਾਹੀਦੀ ਹੈ। ਹਿੰਦੂ ਆਗੂ ਨੇ ਕਿਹਾ ਕਿ ਉਹ ਕਸ਼ਮੀਰ ‘ਚ ਜਾ ਕੇ ਫਾਰੁਕ ਅਬਦੁੱਲਾ ਦਾ ਵਿਰੋਧ ਕਰੇਗਾ।
ਸਬੰਧਤ ਖ਼ਬਰ:
ਕਸ਼ਮੀਰੀ ਨੌਜਵਾਨ “ਸੈਰ-ਸਪਾਟੇ” ਲਈ ਨਹੀਂ ਸਗੋਂ ਆਜ਼ਾਦੀ ਲਈ ਪਥਰਾਅ ਕਰ ਕੇ ਜਾਨਾਂ ਦੇ ਰਹੇ ਹਨ: ਫਾਰੂਕ ਅਬਦੁੱਲਾ …