Site icon Sikh Siyasat News

ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ‘ਚ ਚੌਕਸੀ ਜਾਰੀ,ਆਮ ਲੋਕ ਸਹਿਮੇ

ਪੰਜਾਬ ਦੇ ਵਾਗ੍ਹਾ ਬਾਡਰ 'ਤੇ ਚੌਕਸੀ ਵਧਣ ਤੋਂ ਬਾਅਦ ਦੀ ਤਸਵੀਰ।

ਚੰਡੀਗੜ੍ਹ: ਭਾਰਤੀ ਅਫਸਰਾਂ ਦੇ ਦੱਸਣ ਮੁਤਾਬਕ ਭਾਰਤੀ ਏਅਰ ਫੋਰਸ ਵਲੋਂ ਪਾਕਿਸਤਾਨ ਦੀ ਸਰਹੱਦ ਦੇ ਅੰਦਰ 26 ਫਰਵਰੀ ਦੇ ਤੜਕੇ ਸਾਢੇ ਤਿੰਨ ਵਜੇ ਕੀਤੀ ਗਈ ਹਵਾਈ ਕਾਰਵਾਈ ਤੋਂ ਬਾਅਦ ਪੰਜਾਬ ਸਰਕਾਰ ਨੇ ਸਰਹੱਦੀ ਜ਼ਿਲ੍ਹਿਆਂ ਫਿਰੋਜ਼ਪੁਰ, ਸ੍ਰੀ ਤਰਨਤਾਰਨ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਗੁਰਦਾਸਪੁਰ, ਪਠਾਨਕੋਟ ‘ਚ ਫੌਰੀ ਤੌਰ ‘ਤੇ ਚੌਕਸੀ ਲਾਗੀ ਕਰ ਦਿੱਤੀ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਿਆਂ ਅਤੇ ਵਿਵਸਥਾ ਬਾਰੇ ਉੱਚ ਪੱਧਰੀ ਬੈਠਕ ਮਗਰੋਂ ਇਹ ਫੈਸਲਾ ਲਿਆ ਗਿਆ ਹੈ।ਸਰਕਾਰੀ ਅਫਸਰਾਂ ਦਾ ਕਹਿਣੈ ਕਿ ਸਰਹੱਦੀ ਇਲਾਕਿਆਂ ਚੋਂ ਲੋਕਾਂ ਨੂੰ ਬਾਹਰ ਕੱਢਣ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ।

ਸਰਹੱਦੀ ਇਲਾਕਿਆਂ ‘ਚ ਅਫਵਾਹਾਂ ਕਾਰਣ ਸਹਿਮ ਦਾ ਮਹੌਲ

ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਪੰਜਾਬ ਹੋਣ ਕਰਕੇ ਜਦੋਂ ਵੀ ਭਾਰਤ ਪਾਕਿਸਤਾਨ ਵਿਚ ਜੰਗ ਲੱਗੀ ਹੈ ਤਾਂ ਪੰਜਾਬ ਨੂੰ ਸਭ ਤੋਂ ਵੱਧ ਭੋਗਣਾ ਪਿਆ ਹੈ, ਲੋਕਾਂ ਅੰਦਰ ਅਜੇ ਵੀ ਪੁਰਾਣੇ ਵੇਲਿਆਂ ਦੀਆਂ ਯਾਦਾਂ ਤਾਜ਼ਾ ਹਨ।

ਖਬਰਖਾਨਾ ਅਤੇ ਸਿਆਸੀ ਅਫਸਰਾਂ ਵਲੋਂ ਜੰਗ ਦੇ ਭੜਕਾਊ ਬਿਆਨਾਂ ਕਰਕੇ ਅਫਵਾਹਾਂ ਨੇ ਵੀ ਜੋਰ ਫੜਿਆ ਹੈ ਜਿਸ ਕਰਕੇ ਪੰਜਾਬ ਦੇ ਸਰਹੱਦੀ ਖੇਤਰਾਂ ਦੇ ਲੋਕਾਂ ਅੰਦਰ ਜੰਗ ਨੂੰ ਲੈ ਕੇ ਡਰ ਅਤੇ ਸਹਿਮ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version