Site icon Sikh Siyasat News

ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਵੱਲੋਂ ਗਿੱਲ ਦੇ ਭੋਗ ‘ਤੇ ਨਾ ਜਾਣ ਦੀ ਅਪੀਲ; ਸ਼੍ਰੋਮਣੀ ਕਮੇਟੀ ਅਣਜਾਣ

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਪੁਲਿਸ ਮੁਖੀ ਕੇ.ਪੀ.ਐੱਸ ਗਿੱਲ ਨਮਿਤ ਅੰਤਿਮ ਰਸਮਾਂ ਵਿੱਚ ਸ਼ਾਮਲ ਨਾ ਹੋਣ ਬਾਰੇ ਸ਼੍ਰੋਮਣੀ ਕਮੇਟੀ ਦੇ ਹਜ਼ੂਰੀ ਰਾਗੀ ਭਾਈ ਮਨਦੀਪ ਸਿੰਘ ਮੁਰੀਦ ਦੇ ਫੇਸਬੁੱਕ ਖਾਤੇ ਵਿੱਚ ਵੀ ਅਜਿਹੀ ਅਪੀਲ ਦਰਜ ਹੈ, ਜਿਸ ’ਚ ਦਰਬਾਰ ਸਾਹਿਬ ਦੇ ਰਾਗੀ ਸਿੰਘਾਂ ਵੱਲੋਂ ਸਮੂਹ ਕੀਰਤਨੀਆਂ, ਪਾਠੀਆਂ ਤੇ ਗ੍ਰੰਥੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਗਿੱਲ ਨਮਿੱਤ ਪਾਠ ਜਾਂ ਹੋਰ ਰਸਮਾਂ ਵਿੱਚ ਸ਼ਾਮਲ ਨਾ ਹੋਣ।

ਸਬੰਧਤ ਖ਼ਬਰ:

ਸਿੱਖਾਂ ਦੀਆਂ ‘ਲਾਵਾਰਸ ਲਾਸ਼ਾਂ’ ਬਣਾਉਣ ਵਾਲਾ ‘ਪੰਜਾਬ ਦਾ ਬੁੱਚੜ’ ਕੇ.ਪੀ.ਐਸ. ਗਿੱਲ 82 ਸਾਲ ਦੀ ਉਮਰ ‘ਚ ਮਰਿਆ …

ਦੂਜੇ ਪਾਸੇ, ਸ਼੍ਰੋਮਣੀ ਕਮੇਟੀ ਨੂੰ ਇਸ ਅਪੀਲ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸ਼੍ਰੋਮਣੀ ਕਮੇਟੀ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਹਜ਼ੂਰੀ ਰਾਗੀ ਇਸ ਵੇਲੇ ਵਿਦੇਸ਼ ਦੌਰੇ ‘ਤੇ ਹੈ ਅਤੇ ਉਸ ਨੇ ਉੱਥੋਂ ਹੀ ਆਪਣੇ ਫੇਸਬੁਕ ਖਾਤੇ ਵਿੱਚ ਇਸ ਅਪੀਲ ਨੂੰ ਦਰਜ ਕੀਤਾ ਹੈ। ਮੀਡੀਆ ਕੋਲੋਂ ਮਿਲੀ ਜਾਣਕਾਰੀ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਵੀ ਇਸ ਸਬੰਧੀ ਪਤਾ ਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਦੀ ਅਪੀਲ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ ਨੇ ਵੀ ਕੀਤੀ ਹੈ।

ਸਬੰਧਤ ਖ਼ਬਰ:

ਨਿਰਦੋਸ਼ਾਂ ਦੇ ਕਾਤਲ ਕੇ.ਪੀ.ਐਸ. ਗਿੱਲ ਨੇ ਆਖਰੀ ਸਮੇਂ ਪਤਨੀ ਦੀ ਸਕਿਉਰਟੀ ਦੀ ਕੀਤੀ ਮੰਗ: ਖਾਲੜਾ ਮਿਸ਼ਨ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version