ਸਿੱਖ ਡਰਾਈਵਰ ਬਲਵਿੰਦਰ ਸਿੰਘ ਨੂੰ ਇਸ ਹਮਲੇ ‘ਚ ਗੰਭੀਰ ਸੱਟਾਂ ਲੱਗੀਆਂ ਸਨ ਤੇ ਉਸ ਨੂੰ ਹਸਪਤਾਲ ਲਿਜਾਣਾ ਪਿਆ, ਜਿਥੇ ਉਸ ਨੂੰ ਤੰਦਰੁਸਤ ਹੋਣ ‘ਚ ਕਈ ਹਫਤੇ ਲੱਗ ਗਏ ਸਨ । ਇੰਗਲਵੁੱਡ ਜ਼ਿਲ੍ਹੇ ਦੇ ਅਟਾਰਨੀ ਦਫਤਰ ਨੇ ਬਲਵਿੰਦਰ ਸਿੰਘ ‘ਤੇ ਹਮਲਾ ਬੋਲਣ ਤੇ ਉਸ ਨੂੰ ਅੱਤਵਾਦੀ ਤੇ ਆਤਮਘਾਤੀ ਹਮਲਾਵਰ ਕਹਿ ਕੇ ਬੁਲਾਉਣ ਵਾਲੇ ਕੇ.ਸੀ. ਟਾਰਡ ਖਿਲਾਫ ਮਾਮਲਾ ਦਰਜ ਕੀਤਾ ਹੈ ।
ਇਸ ਖ਼ਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ:
Hate crime charges filed in Sikh bus driver assault case
ਟਾਰਡ ਨੇ ਵੀ ਸਿੰਘ ‘ਤੇ ਦੋਸ਼ ਲਗਾਏ ਸੀ ਕਿ ਜਦੋਂ ਉਹ ਉਸ ਨੂੰ ਮਾਰ ਰਿਹਾ ਸੀ ਤਾਂ ਉਸ ਸਮੇਂ ਬਲਵਿੰਦਰ ਸਿੰਘ ਨੇ ਬੱਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ । ਇਸ ਮੌਕੇ ਸਿੱਖ ਡਰਾਈਵਰ ਨੇ ਕਿਹਾ ਕਿ ਮੇਰੇ ‘ਤੇ ਹਮਲਾ ਮੇਰੀ ਸਿੱਖ ਪਹਿਚਾਣ ਕਾਰਨ ਕੀਤਾ ਗਿਆ ਹੈ ਤੇ ਮੈਂ ਸ਼ੁਕਰਗੁਜ਼ਾਰ ਹਾਂ ਕਿ ਅਧਿਕਾਰੀਆਂ ਨੇ ਮੇਰੇ ਮਾਮਲੇ ‘ਤੇ ਦੁਬਾਰਾ ਗੌਰ ਕੀਤਾ ਤੇ ਹਮਲਾਵਰ ਖਿਲਾਫ ਹਿੰਸਕ ਦੋਸ਼ ਤਹਿਤ ਮਾਮਲਾ ਦਰਜ ਕੀਤਾ ।