Site icon Sikh Siyasat News

ਹਰਿਆਣਾ ਦੇ ਮੁਖ ਮੰਤਰੀ ਨੇ ਕਿਹਾ; ਪੰਚਕੁਲਾ ਹਿੰਸਾ ਲਈ ਡੇਰਾ ਸਿਰਸਾ ਦਾ ਕੋਈ ਕਸੂਰ ਨਹੀਂ

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਇਕ ਵਿਵਾਦਤ ਬਿਆਨ ਦਿੰਦੇ ਹੋਏ ਡੇਰਾ ਸਿਰਸਾ ਦੇ ਪੈਰੋਕਾਰਾਂ ਨੂੰ ਬੀਤੇ ਕੱਲ੍ਹ (25 ਅਗਸਤ) ਪੰਚਕੁਲਾ ‘ਚ ਕੀਤੀ ਗੁੰਡਾਗਰਦੀ ਲਈ ‘ਕਲੀਨ ਚਿੱਟ’ ਦੇ ਦਿੱਤੀ ਹੈ।

ਸਬੰਧਤ ਖ਼ਬਰ:

ਹਿੰਸਾ ਲਈ ਨਿਆਂਪਾਲਿਕਾ ਜ਼ਿੰਮੇਵਾਰ, ਰਾਮ ਰਹੀਮ ਸਿੱਧਾ ਸਾਦਾ ਬੰਦਾ: ਭਾਜਪਾ ਸਾਂਸਦ ਸਾਕਸ਼ੀ ਮਹਾਰਾਜ …

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਮੁੱਖ ਮੰਤਰੀ ਹਰਿਆਣਾ ਨੇ ਹੰਗਾਮੀ ਪ੍ਰੈਸ ਕਾਨਫਰੰਸ ‘ਚ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ, “ਹਿੰਸਾ ਵਿਚ ਡੇਰੇ ਦਾ ਕੋਈ ਹੱਥ ਨਹੀਂ”।

ਮਨੋਹਰ ਲਾਲ ਖੱਟੜ ਨੇ ਕਿਹਾ ਕਿ ਡੇਰਾ ਸਮਰਥਕਾਂ ਦੇ ਨਾਲ ਸਮਾਜ ਵਿਰੋਧੀ ਅਨਸਰ ਸ਼ਾਮਲ ਹੋ ਗਏ ਸਨ, ਜੋ ਕਿ ਹਿੰਸਾ ਲਈ ਜ਼ਿੰਮੇਵਾਰ ਹਨ।

ਭਾਜਪਾ ਦੇ ਬੜਬੋਲੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਕਿਹਾ ਕਿ ਅਦਾਲਤ ਦਾ ਇਹ ਫੈਸਲਾ ‘ਹਿੰਦੂ ਸੰਸਕ੍ਰਿਤੀ’ ‘ਤੇ ਹਮਲਾ ਹੈ ਤਾਂ ਜੋ “ਸੰਤਾਂ-ਮਹਾਂਪੁਰਖਾਂ” ਨੂੰ ਬਦਨਾਮ ਕੀਤਾ ਜਾ ਸਕੇ

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Haryana CM ML Khattar gives Clean Chit to Dera Sauda Sirsa for Panchkula violence …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version