ਸ. ਹਰਵਿੰਦਰ ਸਿੰਘ ਫੂਲਕਾ

ਸਿਆਸੀ ਖਬਰਾਂ

ਮੇਰੇ ਲਈ 84 ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਦੀ ਲੜਾਈ ਵੱਡੀ ਐ, ਲੋਕਸਭਾ ਨਹੀਂ : ਫੂਲਕਾ

By ਸਿੱਖ ਸਿਆਸਤ ਬਿਊਰੋ

January 04, 2019

ਦਿੱਲੀ: ਬੀਤੇ ਕਲ੍ਹ ਆਮ ਆਦਮੀ ਪਾਰਟੀ ਚੋਂ ਆਪਣੇ ਅਸਤੀਫੇ ਦੇ ਐਲਾਨ ਮਗਰੋਂ ਅੱਜ 1984 ਵਿਚ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਵਿਰੁੱਧ ਮੁਕੱਦਮਿਆਂ ਦੀ ਪੈਰਵਾਈ ਕਰ ਰਹੇ ਪੰਜਾਬ ਦੇ ਦਾਖਾ ਹਲਕੇ ਤੋਂ ਵਿਧਾਇਕ ਸ. ਹਰਵਿੰਦਰ ਸਿੰਘ ਫੂਲਕਾ ਨੇ ਦਿੱਲੀ ਵਿਖੇ ਪੱਤਰਕਾਰ ਵਾਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ “ਮੈਂ ਆਪਣੇ ਪੰਜ ਸਾਲਾਂ ਦੇ ਰਾਜਨੀਤਿਕ ਤਜਰਬੇ ਵਿਚ ਬਹੁਤ ਕੁੱਝ ਸਿੱਖਿਆ ਹੈ ਪੰਜਾਬ ਦੇ ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ,  ਮੈਂ 1984 ਦੇ ਦੋਸ਼ੀਆਂ ਨੂੰ ਸਜਾ ਦਵਾਉਣ ਲਈ ਭਖਦੀ ਰਾਜਨੀਤੀ ਤੋਂ ਦੂਰੀ ਬਣਾ ਲਈ ਸੀ ਜਿਸ ਦਾ ਕਿ ਅੱਜ ਨਤੀਜਾ ਸਾਹਮਣੇ ਆ ਚੁੱਕਿਆ ਕਿ ਸੱਜਣ ਕੁਮਾਰ ਜੇਲ੍ਹ ਅੰਦਰ ਜਾ ਚੁੱਕਿਆ ਹੈ”।

ਉਹਨਾਂ ਕਿਹਾ ਕਿ ਚੁਰਾਸੀ ਦੇ ਦੋਸ਼ੀਆਂ ਨੂੰ ਸਜਾ ਦਵਾਉਣ ਦੀ ਲੜਾਈ ਮੇਰੀ ਲਈ ਵੱਡੀ ਹੈ ਮੈਂ ਨਾ ਹੀ ਲੋਕਸਭਾ ਦੀਆਂ ਚੋਣਾਂ ਲੜਾਂਗਾ ਨਾਂ ਹੀ ਸ਼੍ਰੋਮਣੀ ਕਮੇਟੀ ਦੀਆਂ ਅਸੀਂ ਪੰਜਾਬ ਵਿਚ ਵੱਡੀ ਸਮਾਜਿਕ ਮੁਹਿੰਮ ਸ਼ੁਰੂ ਕਰਾਂਗੇ।

ਉਹਨਾਂ ਆਪਣੇ ਵਲੋ ਦਾਖਾ ਹਲਕੇ ਵਿਚ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਦੱਸਦਿਆਂ ਕਿਹਾ ਕਿ “2012 ਵਿਚ ਲੋਕਪਾਲ ਬਿੱਲ ਲਾਗੂ ਕਰਵਾਉਣ ਲਈ ਸ਼ੁਰੂ ਹੋਈ ਅੰਨਾ ਲਹਿਰ ਵਿਚੋਂ ਰਾਜਨੀਤਕ ਜਥੇਬੰਦੀਆਂ ਨਿਕਲੀਆਂ ਪਰ ਲਹਿਰ ਉਥੇ ਹੀ ਦੱਬੀ ਗਈ। ਮੇਰਾ ਇਹ ਮੰਨਣਾ ਹੈ ਕਿ ਸਮਾਜਿਕ ਕਾਰਕੁੰਨਾਂ ਨੂੰ ਅੱਜ ਵੀ ਸਿਆਸੀ ਪਾਰਟੀਆਂ ਦੇ ਬਰਾਬਰ ਲਹਿਰ ਖੜ੍ਹੀ ਕਰਨੀ ਚਾਹੀਦੀ ਹੈ ।

ਦੋ ਨਵੀਆਂ ਜਥੇਬੰਦੀਆਂ ਬਣਾਉਣ ਦਾ ਐਲਾਨ ਕੀਤਾ

ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਪ੍ਰਣਾਲੀ ਵਿਚ ਆਏ ਬਦਲਾਅ ਅਤੇ ਪੰਜਾਬ ਵਿਚ ਨਸ਼ੇ ਦੀ ਲਾਹਣਨ ਬਾਰੇ ਸੁਧਾਰ ਦੀ ਲੋੜ ਬਾਰੇ ਬੋਲਦਿਆਂ ਕਿਹਾ ਕਿ “ਮੈਂ ਪੰਜਾਬ ਵਿਚ ਜਥੇਬੰਦੀਆਂ – ਪਹਿਲੀ ਜਥੇਬੰਦੀ ਪੰਜਾਬ ਵਿਚ ਨਸ਼ਿਆਂ ਨੂੰ ਖਤਮ ਕਰਨ ਲਈ ਅਤੇ ਦੂਜੀ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਵੱਡੇ ਪੱਧਰ ਉੱਤੇ ਰਲ ਚੁੱਕੇ ਪਰਿਵਾਰਵਾਦ ਨੂੰ ਖਤਮ ਕਰਨ ਲਈ ਬਣਾਵਾਂਗਾ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: