ਮੈਲਬੋਰਨ: ਆਸਟ੍ਰੇਲੀਆ ਵਿੱਚ 18 ਮਈ ਨੂੰ ਹੋਣ ਜਾ ਰਹੀਆਂ ਫੈਡਰਲ ਚੋਣਾਂ ਵਿੱਚ ਗਰੀਨਸ ਪਾਰਟੀ ਨੇ ਹਰਕੀਰਤ ਸਿੰਘ ਨੂੰ ਉਮੀਦਵਾਰ ਵਜੋਂ ਐਲਾਨਿਆ ਹੈ। ਜ਼ਿਕਰਯੋਗ ਹੈ ਕਿ ਗਰੀਨ ਪਾਰਟੀ ਆਸਟ੍ਰੇਲੀਆ ਵਿੱਚ ਤੀਜੀ ਸਭ ਤੋਂ ਵੱਡੀ ਪਾਰਟੀ ਹੈ। ਹਰਕੀਰਤ ਸਿੰਘ ਨੇ ਪਿਛਲੇ ਸਾਲ ਸੂਬਾਈ ਚੋਣਾਂ ਵਿੱਚ ਇਸ ਪਾਰਟੀ ਵਲੋਂ ਮੈਲਟਨ ਹਲਕੇ ਤੋਂ ਚੋਣ ਲੜੀ ਸੀ। ਬੀਤੇ ਦਿਨੀਂ ਜਾਰੀ ਕੀਤੇ ਇਕ ਬਿਆਨ ਵਿਚ ਹਰਕੀਰਤ ਸਿੰਘ ਨੇ ਆਸ ਪ੍ਰਗਟਾਈ ਕਿ ਉਨ੍ਹਾਂ ਨੂੰ ਲੋਕਾਂ ਤੋਂ ਭਰਪੂਰ ਸਾਥ ਮਿਲਣ ਦੀ ਆਸ ਹੈ।
ਹਰਕੀਰਤ ਸਿੰਘ ਨੇ ਕਿਹਾ ਕਿ ਸਾਰੇ ਭਾਈਚਾਰੇ ਦੀ ਬਿਹਤਰੀ ਤੇ ਹਲਕੇ ਵਿੱਚ ਹਸਪਤਾਲ, ਸਕੂੁਲ, ਤਕਨੀਕੀ ਕਾਲਜ ਅਤੇ ਹੋਰ ਬੇਹਤਰ ਸੇਵਾਵਾਂ ਉਹਨਾਂ ਦੇ ਪ੍ਰਮੁੱਖ ਮੁੱਦੇ ਹਨ।
ਜਿਕਰਯੋਗ ਹੈ ਕਿ ਗੋਰਟਨ ਹਲਕਾ ਮੈਲਬੋਰਨ ਸ਼ਹਿਰ ਦੇ ਪੱਛਮ ਵਿੱਚ ਹੈ ਅਤੇ ਇਹ ਕਾਫੀ ਬਹੁਸਭਿਆਚਾਰਕ ਹਲਕਾ ਹੈ। ਇਸ ਹਲਕੇ ਦੀ ਆਬਾਦੀ ਤਕਰੀਬਨ 2 ਲੱਖ ਹੈ ਅਤੇ
ਪਿਛਲੀ ਜਨਗਣਨਾ ਦੇ ਮੁਤਾਬਕ ਪੰਜਾਬੀ ਇੱਥੇ ਅੰਗਰੇਜ਼ੀ ਤੇ ਵੇਤਨਾਮੀ ਤੋਂ ਬਾਦ ਬੋਲੀ ਜਾਣ ਵਾਲੀ ਤੀਜੀ ਵੱਡੀ ਬੋਲੀ ਹੈ।