ਹੰਸ ਰਾਜ ਹੰਸ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ (ਫਾਈਲ ਫੋਟੋ)

ਸਿਆਸੀ ਖਬਰਾਂ

ਹੰਸ ਰਾਜ ਹੰਸ ਦਾ ਭਾਜਪਾ ਵਿਚ ਜਾਣਾ ਸਿਧਾਂਤਾਂ ਅਤੇ ਸੋਚ ਤੋਂ ਮੂੰਹ ਮੋੜਨ ਦੇ ਤੁੱਲ:ਸਿਮਰਨਜੀਤ ਸਿੰਘ ਮਾਨ

By ਸਿੱਖ ਸਿਆਸਤ ਬਿਊਰੋ

December 12, 2016

ਫ਼ਤਹਿਗੜ੍ਹ ਸਾਹਿਬ: ਗਾਇਕ ਹੰਸ ਰਾਜ ਹੰਸ ਜਿਸ ਨੇ ਬੀਤੇ ਸਮੇਂ ਵਿਚ “ਪੱਤਾ-ਪੱਤਾ ਸਿੰਘਾਂ ਦਾ ਵੈਰੀ” ਦੇ ਗੀਤ ਰਾਹੀਂ ਸੱਚ ਨੂੰ ਉਜਾਗਰ ਕੀਤਾ ਸੀ ਅਤੇ ਜਿਸ ਨੇ ਬਹੁਤ ਨਾਮਾਣਾ ਖੱਟਿਆ ਸੀ, ਉਸ ਵਲੋਂ ਘੱਟਗਿਣਤੀ ਕੌਮਾਂ ਦੀ ਵਿਰੋਧੀ ਭਾਜਪਾ ਵਿਚ ਚਲੇ ਜਾਣਾ ਉਸਦੇ ਜੀਵਨ ਅਤੇ ਉਸਦੇ ਪਿਛੋਕੜ ਉਤੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ ਕਿਉਂਕਿ ਜਿਸ ਭਾਜਪਾ ਵਿਚ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ, ਉਸਨੂੰ ਜਨਮ ਦੇਣ ਵਾਲੀ ਜਮਾਤ ਮੁੱਢੋਂ ਹੀ ਫਿਰਕਾਪ੍ਰਸਤ ਹੈ।

ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ ਵਿਚਾਰ ਦਿੰਦਿਆਂ ਕਿਹਾ ਕਿ ਮੋਦੀ ਵਰਗੇ ਮੁਸਲਮਾਨਾਂ ਦੇ ਕਾਤਲ ਅਤੇ 2013 ਵਿਚ ਹਜ਼ਾਰਾਂ ਸਿੱਖਾਂ ਕਿਸਾਨਾਂ ਨੂੰ ਗੁਜਰਾਤ ਦੇ ਕੱਛ ਖੇਤਰ ਵਿਚੋਂ ਬੇਘਰ ਅਤੇ ਬੇਜ਼ਮੀਨੇ ਕਰਨ ਵਾਲੇ ਮੋਦੀ ਦੀ ਤਰੀਫ ਕਰਨਾ ਸੁਹਿਰਦ ਲੋਕਾਂ ਨੂੰ ਦੁਖ ਪਹੁੰਚਾਉਣ ਵਾਲਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ।

ਸ. ਮਾਨ ਨੇ ਕਿਹਾ ਕਿ ਮਨੂੰ ਸਮ੍ਰਿਤੀ ਉਤੇ ਪਹਿਰਾ ਦੇਣ ਵਾਲੀ ਬਹੁਗਿਣਤੀ ਹਿੰਦੂ ਕੌਮ ਦੇ ਹੁਕਮਰਾਨਾਂ ਵਲੋਂ 1947 ਤੋਂ ਲੈ ਕੇ ਅੱਜ ਤਕ ਘੱਟਗਿਣਤੀ ਕੌਮਾਂ ਅਤੇ ਦਲਿਤਾਂ ਉੱਤੇ ਕੀਤੇ ਜਾਂਦੇ ਧੱਕੇ ਨੂੰ ਖੁਦ ਹੀ ਪ੍ਰਤੱਖ ਕਰਦੇ ਹਨ। ਮਾਨ ਨੇ ਕਿਹਾ ਕਿ ਭਾਰਤ ਉਤੇ ਹਕੂਮਤ ਕਰਨ ਵਾਲੀਆਂ ਜਮਾਤਾਂ ਭਾਵੇਂ ਉਹ ਕਾਂਗਰਸ ਹੋਵੇ, ਬੀਜੇਪੀ ਜਾਂ ਕੋਈ ਹੋਰ ਹੋਵੇ, ਸਭਨਾਂ ਨੇ ਸਮੇਂ ਸਮੇਂ ‘ਤੇ ਘਟਗਿਣਤੀ ਕੌਮਾਂ ਦੇ ਸਭ ਵਿਧਾਨਿਕ ਹੱਕਾਂ ਨੂੰ ਹੀ ਨਹੀਂ ਦਰੜਿਆ, ਸਗੋਂ ਉਨ੍ਹਾਂ ਨਾਲ ਹਰ ਖੇਤਰ ਵਿਚ ਵੱਡੇ ਵਿਤਕਰੇ, ਬੇਇਨਸਾਫ਼ੀਆਂ ਅਤੇ ਜ਼ਬਰ-ਜੁਲਮ ਨਿਰੰਤਰ ਹੁਣ ਵੀ ਜਾਰੀ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: