ਬਠਿੰਡਾ ( 20 ਅਕਤੂਬਰ, 2015): ਬਠਿੰਡਾ ਜਿਲੇ ਦੇ ਪਿੰਡ ਜਲਾਲ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਦਬੀ ਹੋਣ ਦਾ ਇੱਕ ਹੋਰ ਦੂਖਦਾਈ ਸਮਾਚਾਰ ਪ੍ਰਾਪਤ ਹੋਈ ਹੈ।ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 82 ਪਾਵਨ ਅੰਗ (ਅੰਗ 1267 ਤੋਂ 1430) ਤੱਕ ਖੰਡਤ ਕਰਕੇ ਗਲੀਆਂ ਵਿੱਚ ਖਿਲਾਰ ਦਿੱਤੇ ਗਏ ਹਨ।
ਘਟਨਾ ਦੀ ਖਬਰ ਫੈਲਦਿਆਂ ਇਾਲਕੇ ਦੀਆਂ ਸਿੱਖ ਸੰਗਤਾਂ ਅਤੇ ਸਿੱਖ ਜੱਥੇਬੰਦੀਆਂ ਦੇ ਨੁਮਾਂਇਦੇ ਪਹੁੰਚਣੇ ਸ਼ੁਰੂ ਹੋ ਗਏ ।ਪਿੰਡ ਜਲਾਲਪੁਰਾ ਸਲਾਬਤਪੁਰਾ ਦੇ ਨੇੜੇ ਹੀ ਹੈ।
ਬਾਬਾ ਹਰਦੀਪ ਸਿੰਘ ਮਹਿਰਾਜ ਜੋ ਕਿ ਜਲਾਲਾ ਦੇ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਸਨ ਨੇ ਸਿੱਖ ਸਿਆਸਤ ਨੂੰ ਫੋਨ ‘ਤੇ ਦੱਸਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘਟਨਾ ਦਾ ਪਤਾ ਸਵੇਰੇ 5:15 ਵਜੇ ਪਤਾ ਲੱਗਿਆ, ਜਦੋਂ ਪਿੰਡ ਦੀਆਂ ਗਲੀਆਂ ਅਤੇ ਬੱਸ ਅੱਡੇ ਨੂੰ ਜਾਂਦੀ ਸੜਕ ‘ਤੇ ਅੰਗ ਖਿੱਲਰੇ ਪਏ ਮਿਲੇ।
ਪਿੰਡ ਦੇ ਲੋਕਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਇਕੱਤਰ ਕਰਕੇ ਗੁਰਦੁਆਰਾ ਸਾਹਿਬ ਲਿਆਂਦੇ ਗਏ।
ਸਿੱਖ ਜੱਥੈਬੰਦੀਆਂ ਦੇ ਆਗੂ ਅਤੇ ਸਥਾਨਿਕ ਪ੍ਰਚਾਰਕ ਜਿੰਨਾਂ ਵਿੱਚ ਬਾਬਾ ਕੁਲਦੀਪ ਸਿੰਘ ਕੌਰ ਸਿੰਘ ਵਾਲਾ, ਗੁਰਦੀਪ ਸਿੰਘ ਬਠਿੰਡਾ ,ਯੂਨਾਈਟਡ ਅਕਾਲ ਿਦਲ, ਚਮਕੌਰ ਸਿੰਘ ਭਾਈਰੂਪਾ, ਅਤੇ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਬਠਿੰਡਾ-ਬਾਜ਼ਖਾਨਾ ਸੜਕ ਜਾਮ ਕਰਨ ਦਾ ਫੈਸਲਾ ਲਿਆ ।ਉਨ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਕੋਟਕਪੂਰਾ ਰੋਸ ਮੁਜ਼ਾਹਰੇ ਦੀ ਅਗਵਾਈ ਕਰ ਰਹੇ ਸਿੱਖ ਪ੍ਰਚਾਰਕਾਂ ਨੇ ਸਿੱਖ ਰੋਹ ਨੂੰ ਜ਼ਾਬਤਾਬੱਧ ਕਰਕੇ ਯੋਜਨਾਬੱਧ ਤਰੀਕੇ ਨਾਲ ਚਲਾਉਣ ਲਈ ਇੱਕ ਪ੍ਰੋਗਰਾਮ ਦਾ ਐਲਾਨ ਕੀਤਾ ਸੀ, ਪਰ ਸ਼੍ਰਮੋਣੀ ਅਕਾਲੀ ਦਲ ਮਾਨ, ਯੂਨਾਈਟਡ ਅਕਾਲੀ ਦਲ ਅਤੇ ਹੋਰ ਮੁਜ਼ਾਹਰਾਕਾਰੀਆਂ ਨੇ ਉਨ੍ਹਾਂ ਦੇ ਪ੍ਰੋਗਰਾਮ ਨੂੰ ਰੱਦ ਕਰਦਿਆਂ ਅਣਮਿੱਥੇ ਸਮੇਂ ਲਈ ਸੜਕਾਂ ਰੋਕਣ ਦਾ ਐਲਾਨ ਕੀਤਾ।
ਜਾਗਰੂਕ ਸਿੱਖ ਹਲਕਿਆਂ ਵੱਲੋਂ ਮੌਜੂਦਾ ਹਾਲਾਤਾਂ ਅਤੇ ਰੋਸ ਮੁਜ਼ਾਰਿਹਆਂ ਦਾ ਆਮ ਮੁਹਾਰੇ ਹੋ ਜਾਣ ‘ਤੇ ਚਿੰਤਾ ਜ਼ਾਹਿਰ ਕਤਿੀ ਹੈ।ਸਿੱਖ ਸਿਆਸਤ ਨਾਲ ਗੱਲ ਕਰਦਿਆਂ ਕਈ ਸਿੱਖ ਜੱਥੇਬੰਦੀਆਂ ਨੇ ਰੋਸ ਮੁਜਾਹਰਿਆਂ ਨੂੰ ਜ਼ਬਤਾਬੱਧ ਅਤੇ ਯੋਜਨਾਬੰਦੀ ਨਾਲ ਚਲਾਉਣ ਦੀ ਜਰੂਰਤ ਮਹਿਸੂਸ ਕੀਤੀ ਹੈ।