Site icon Sikh Siyasat News

ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਪਹਿਲੀ ਵਾਰ ਬਰਤਾਨਵੀ ਸੰਸਦ ਵਿੱਚ ਮਨਾਇਆ ਗਿਆ

ਲੰਡਨ (27 ਨਵੰਬਰ, 2015): ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਪਹਿਲੀ ਵਾਰ ਬਰਤਾਨੀਆ ਦੀ ਸੰਸਦ ਵਿੱਚ ਮਨਾਇਆ ਗਿਆ।

ਆਲ ਪਾਰਲੀਮੈਂਟਰੀ ਗਰੁੱਪ ਫਾਰ ਬਿ੍ਟਿਸ਼ ਸਿੱਖਸ, ਸਿੱਖ ਨੈੱਟਵਰਕ ਅਤੇ ਸਿੱਖ ਫੈਡਰੇਸ਼ਨ ਯੂ. ਕੇ. ਵੱਲੋਂ ਸਾਂਝੇ ਤੌਰ ‘ਤੇ ਕਰਵਾਏ ਗਏ ਇਸ ਸਮਾਗਮ ਨੂੰ ਆਲ ਪਾਰਲੀਮੈਂਟਰੀ ਗਰੁੱਪ ਫਾਰ ਬਿ੍ਟਿਸ਼ ਸਿੱਖਸ ਦੇ ਚੇਅਰਮੈਨ ਸੰਸਦ ਮੈਂਬਰ ਰੌਬ ਮੌਰਿਸ ਨੇ ਸ਼ੁਰੂ ਕਰਦਿਆਂ ਜੀ ਆਇਆਂ ਕਿਹਾ ਅਤੇ ਗੁਰੂ ਨਾਨਕ ਸਾਹਿਬ ਦੀਆ ਸਿੱਖਿਆਵਾਂ ਬਾਰੇ ਵਿਚਾਰ ਪੇਸ਼ ਕੀਤੇ ।

ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਪਹਿਲੀ ਵਾਰ ਬਰਤਾਨਵੀ ਸੰਸਦ ਵਿੱਚ ਮਨਾਇਆ ਗਿਆ

ਵਿਰੋਧੀ ਧਿਰ ਦੇ ਉੱਪ ਨੇਤਾ ਟੌਮ ਵਾਟਸਨ ਨੇ ਸਿੱਖ ਭਾਈਚਾਰੇ ਨੂੰ ਵਧਾਈ ਦਿੰਦਿਆਂ ਬਰਤਾਨੀਆਂ ਲਈ ਸਿੱਖਾਂ ਵੱਲੋਂ ਪਾਏ ਯੋਗਦਾਨ ਦੀ ਪ੍ਰਸੰਸਾ ਕੀਤੀ । ਕੌਾਸਲਰ ਪ੍ਰੀਤ ਕੌਰ ਨੇ ਗੁਰੂ ਨਾਨਕ ਸਾਹਿਬ ਦੇ ਜੀਵਨ ਅਤੇ ਬਰਾਬਰਤਾ ਦੇ ਸੁਨੇਹੇ ਦਾ ਜ਼ਿਕਰ ਕੀਤਾ । ਇਸ ਮੌਕੇ ਐਲਸਨ ਥੀਵਸ ਸੰਸਦ ਮੈਂਬਰ ਐੱਸ. ਐੱਨ. ਪੀ ਗਲਾਸਗੋ, ਸਾਬਕਾ ਮੰਤਰੀ ਪ੍ਰਮਜੀਤ ਸਿੰਘ ਢੰਡਾ, ਪੀਟਰ ਸਿੰਘ ਵਿਰਦੀ, ਮੱਖਣ ਸਿੰਘ ਪੱਡਾ ਨੇ ਸੰਬੋਧਨ ਕਰਦਿਆਂ ਜਿੱਥੇ ਸਿੱਖ ਭਾਈਚਾਰੇ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ । ਉੱਥੇ ਹੀ ਸਾਹਿਬ ਗੁਰੂ ਨਾਨਕ ਸਾਹਿਬ ਦਾ ਸੁਨੇਹਾ ਨਾਮ ਜਪਣਾ, ਕਿਰਤ ਕਰਨੀ ਅਤੇ ਵੰਡ ਛਕਣਾ ਨੂੰ ਹੋਰ ਪ੍ਰਚਾਰਨ ਦਾ ਸੱਦਾ ਦਿੱਤਾ ।

ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੀਆਂ ਸਖਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿਸ ਵਿੱਚ ਸਿੱਖ ਲੇਖਕ ਗੁਰਮੁੱਖ ਸਿੰਘ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਪੁਰਸਕਾਰ, ਬਲਵਿੰਦਰ ਕੌਰ ਸੌਾਧ ਨੂੰ ਖਾਸ ਯੋਗਦਾਨ, ਜਸਮੀਨ ਕੌਰ ਨੂੰ ਮਨੁੱਖੀ ਅਧਿਕਾਰਾਂ ਲਈ, ਜਸਵੀਰ ਸਿੰਘ ਸਿੱਖ ਮੀਡਆ, ਮਨਪ੍ਰੀਤ ਸਿੰਘ ਬੱਧਨੀ ਕਲਾਂ ਨੂੰ ਅੰਤਰਰਾਸ਼ਟਰੀ ਮੀਡੀਆ ਪੁਰਸਕਾਰ, ਚੈਜ਼ ਸਿੰਘ ਨੂੰ ਰਾਜਨੀਤਕ ਯੋਗਦਾਨ ਅਤੇ ਸੁਖੀ ਕੌਰ ਨੂੰ ਸੇਵਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ।

ਇਸ ਮੌਕੇ ਖਾਲਸਾ ਸੈਕੰਡਰੀ ਸਕੂਲ ਦੇ ਬੱਚਿਆਂ ਤੋਂ ਇਲਾਵਾ ਇਸਾਈ ਪਾਦਰੀ ਡੇਵਿਡ ਵਾਲਕਰ, ਮੁਸਲਿਮ ਕੌਾਸਲ ਆਫ ਬਿ੍ਟੇਨ ਦੇ ਜਨਰਲ ਸਕੱਤਰ ਇਬਰਾਹੀਮ ਮੋਗਰਾ ਨੇ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਉੱਤਮ ਸਿਖਿਆਵਾਂ ਕਿਹਾ । ਸਟੇਜ ਦੀ ਕਾਰਵਾਈ ਦਬਿੰਦਰਜੀਤ ਸਿੰਘ ਨੇ ਨਿਭਾਈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version