6 ਜੂਨ 2020 ਨੂੰ “ਸੰਵਾਦ” ਵਲੋਂ “ਅਗਾਂਹ ਵੱਲ ਨੂੰ ਤੁਰਦਿਆਂ” ਖਰੜਾ ਸੁਝਾਵਾਂ ਲਈ ਸਿੱਖ-ਸੰਗਤਿ ਅੱਗੇ ਪੇਸ਼ ਕੀਤਾ ਗਿਆ ਸੀ ਤਾਂ ਜੋ ਭਵਿੱਖ ਲਈ ਕੋਈ ਪੰਥ ਸੇਵਕਾਂ ਵਾਸਤੇ ਸਾਂਝੀ ਰਣਨੀਤੀ ਅਤੇ ਪੈਂਤੜਾ ਘੜਿਆ ਜਾ ਸਕੇ।
ਸੰਵਾਦ ਵੱਲੋਂ ਹੁਣ ਇਸ ਖਰੜੇ ਸੰਬੰਧੀ ਲੜੀਵਾਰ ਵਿਚਾਰ-ਚਰਚਾ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਸੰਗਤਾਂ ਵਲੋਂ ਆਏ ਸਵਾਲਾਂ ਅਤੇ ਸੁਝਾਵਾਂ ਨੂੰ ਮੁੱਖ ਰੱਖਦੇ ਹੋਏ ਦਸਤਾਵੇਜ਼ ਦੇ ਵੱਖ-ਵੱਖ ਹਿੱਸਿਆਂ ਉੱਤੇ ਵਿਸਤਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।
ਇਸ ਪਹਿਲੀ ਵਿਚਾਰ ਚਰਚਾ 25 ਜੁਲਾਈ ਨੂੰ “ਬਿਪਰ ਸੰਸਕਾਰ” ਵਿਸ਼ੇ ਉੱਤੇ ਕੀਤੀ ਗਈ ਸੀ। ਇਸ ਲੜੀ ਦੀ ਅਗਲੀ ਵਿਚਾਰ ਚਰਚਾ 16 ਅਗਸਤ ਨੂੰ “ਸੈਕੁਲਰ ਪੱਛਮੀ ਫਲਸਫਾ” ਵਿਸ਼ੇ ਉੱਤੇ ਹੋਈ। ਇਸ ਵਿਚਾਰ ਚਰਚਾ ਵਿੱਚ ਹੋਣ ਜਾ ਰਹੀ ਹੈ। ਪ੍ਰੋ.ਕੰਵਲਜੀਤ ਸਿੰਘ (ਪ੍ਰਿੰਸੀਪਲ, ਸ਼੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ) ਅਤੇ ਨੌਜਵਾਨ ਵਿਚਾਰਕ ਪ੍ਰਭਜੋਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਨੌਜਵਾਨ ਵਿਚਾਰਕ ਪ੍ਰਭਜੋਤ ਸਿੰਘ ਵਲੋਂ ਸਾਂਝੇ ਕੀਤੇ ਗਏ ਵਿਚਾਰ ਸਿੱਖ ਸਿਆਸਤ ਦੇ ਦਰਸ਼ਕਾਂ/ਸਰੋਤਿਆਂ ਲਈ ਇਥੇ ਮੁੜ ਸਾਂਝੇ ਕਰ ਰਹੇ ਹਾਂ।