ਖਾਸ ਖਬਰਾਂ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਯਾਦ ਵਿਚ ਗੁਰਮਤਿ ਸਮਾਗਮ 2 ਅਕਤੂਬਰ ਨੂੰ

By ਸਿੱਖ ਸਿਆਸਤ ਬਿਊਰੋ

September 24, 2024

ਪਟਿਆਲਾ: ਪੰਥ ਸੇਵਕ ਸਖਸ਼ੀਅਤ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਯਾਦ ਵਿਚ ਸਲਾਨਾ ਗੁਰਮਤਿ ਸਮਾਗਮ 2 ਅਕਤੂਬਰ 2024 ਨੂੰ ਉਹਨਾ ਦੇ ਜੱਦੀ ਪਿੰਡ ਠਰੂਆ (ਨੇੜੇ ਖਨੌਰੀ ਤੋਂ ਕੈਥਲ ਮਾਰਗ) ਵਿਖੇ ਹੋਵੇਗਾ।

ਠਰੂਆ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੋਣ ਵਾਲੇ ਇਸ ਸਮਾਗਮ ਦੀ ਸ਼ੁਰੂਆਤ ਸਵੇਰੇ 9:30 ਵਜੇ ਹੋਵੇਗੀ। ਸਮਾਗਮ ਦੌਰਾਨ ਭਾਈ ਬੇਅੰਤ ਸਿੰਘ ਲੁਧਿਆਣੇ ਵਾਲਿਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਜਾਵੇਗਾ ਅਤੇ ਇਸ ਮੌਕੇ ਭਾਈ ਕੰਵਲਜੀਤ ਸਿੰਘ (ਖਡੂਰ ਸਾਹਿਬ) ਵੱਲੋਂ ਵਖਿਆਨ ਕੀਤਾ ਜਾਵੇਗਾ।

ਭਾਈ ਸੁਰਿੰਦਰਪਾਲ ਸਿੰਘ ਸਿੱਖ ਸੰਘਰਸ਼ ਦੇ ਇਕ ਅਣਥੱਕ ਜੁਝਾਰੂ ਸਨ ਜਿਹਨਾ ਖਾੜਕੂ ਸੰਘਰਸ਼ ਦੇ ਚੋਟੀ ਦੇ ਆਗੂਆਂ ਦਾ ਸਾਥ ਮਾਣਿਆ ਤੇ ਸੰਘਰਸ਼ ਵਿਚ ਯੋਗਦਾਨ ਪਾਇਆ। ਉਹ ਸੰਘਰਸ਼ ਵਿਚ ਸੇਵਾ ਹਿਤ ਅਮਰੀਕਾ ਤੋਂ ਵਾਪਿਸ ਪੰਜਾਬ ਪਰਤੇ ਸਨ ਅਤੇ ਉਹਨਾ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾ ਉੱਤੇ ਭਾਰੀ ਤਸ਼ੱਦਦ ਢਾਹਿਆ ਗਿਆ ਸੀ। ਪਰ ਇਹ ਜ਼ਬਰ ਉਹਨਾ ਦੇ ਬੁਲੰਦ ਹੌਸਲਿਆਂ ਨੂੰ ਢਾਹ ਨਾ ਸਕਿਆ।

ਆਪਣੀ ਰਿਹਾਈ ਤੋਂ ਬਾਅਦ ਉਹਨਾ ਸਿੱਖ ਸੰਘਰਸ਼ ਦੇ ਬ੍ਰਿਤਾਂਤ ਦੀ ਪੇਸ਼ਕਾਰੀ ਹਿਤ ਪੰਥਕ ਮਾਸਿਕ ਰਸਾਲੇ ਸਿੱਖ ਸ਼ਹਾਦਤ ਨੂੰ ਸ਼ੁਰੂ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਸਿੱਖ ਵਿਦਿਆਰਥੀਆਂ ਦੀ ਜਥੇਬੰਦੀ ਸਿੱਖ ਸਟੂਡੈਂਟਸ ਫੈਰਡੇਸ਼ਨ ਦੀ ਵਾਗਡੋਰ ਮੁੜ ਨੌਜਵਾਨ ਵਿਦਿਆਰਥੀਆਂ ਹੱਥ ਸੌਂਪਣ ਲਈ ਕਾਮਯਾਬੀ ਨਾਲ ਘਾਲਣਾ ਘਾਲੀ। ਉਹਨਾ ਬੰਦੀ ਸਿੰਘਾਂ ਦੇ ਮਾਮਲਿਆਂ ਦੀ ਪੈਰਵੀ ਕਰਦਿਆਂ ਪਹਿਲੀ ਵਾਰ ਬੰਦੀ ਸਿੰਘ ਦੀ ਸੂਚੀ ਤਿਆਰ ਕਰਵਾਈ ਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਡਿਫੈਂਸ ਕਮੇਟੀ ਦੇ ਗਠਨ ਵਿਚ ਅਹਿਮ ਯੋਗਦਾਨ ਪਾਇਆ।

ਉਹਨਾ ਪੰਥਕ ਖੇਤਰ ਵਿਚ ਹੋਰ ਵੀ ਅਣਗਿਣਤ ਸੇਵਾਵਾਂ ਨਿਸ਼ਕਾਮ ਰੂਪ ਵਿਚ ਨਿਭਾਈਆਂ ਜਿਹਨਾ ਕਰਕੇ ਇਤਿਹਾਸ ਉਹਨਾ ਨੂੰ ਸਦਾ ਯਾਦ ਰੱਖੇਗਾ।

ਉਹ 17 ਅਗਸਤ 2010 ਨੂੰ ਅਕਾਲ ਪੁਰਖ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਚਲਾਣਾ ਕਰ ਗਏ ਸਨ।

 

ਹੋਰ ਪੜ੍ਹੋ –