ਤਲਵੰਡੀ ਸਾਬੋ: ਲੱਖੀ ਜੰਗਲ ਖਾਲਸਾ ਜਥਾ ਦਮਦਮਾ ਸਾਹਿਬ ਦੇ ਤਲਵੰਡੀ ਸਾਬੋ ਸਥਿਤ ਪੜਾਅ ਵਿਖੇ ਤੰਤੀ ਸਾਜਾਂ ਨਾਲ ਗੁਰਮਤਿ ਸੰਗੀਤ ਦੀ ਸਿਖਲਾਈ ਦੀ ਪਾਠਸ਼ਾਲਾ ਚੱਲ ਰਹੀ ਹੈ। ਇਹ ਪਾਠਸ਼ਾਲਾ ੭ ਜੂਨ ਨੂੰ ਸ਼ੁਰੂ ਹੋਈ ਹੈ ਅਤੇ ੭ ਜੁਲਾਈ ਤੱਕ ਜਾਰੀ ਰਹੇਗੀ।
ਪਾਠਸ਼ਾਲਾ ਦੌਰਾਨ ਜਿੱਥੇ ਵਿਦਿਆਰਥੀਆਂ ਨੂੰ ਜੋੜੀ (ਤਬਲਾ), ਵਾਜਾ (ਹਰਮੀਨੀਅਮ) ਦੀ ਸਿਖਲਾਈ ਦਿੱਤੀ ਜਾ ਰਹੀ ਹੈ ਓਥੇ ਨਾਲ ਹੀ ਤੰਤੀ ਸਾਜਾਂ ਅਤੇ ਰਾਗਾਂ ਦੀ ਵਿਦਿਆ ਵੀ ਦਿੱਤੀ ਜਾ ਰਹੀ ਹੈ।