ਖਾਸ ਖਬਰਾਂ » ਮਨੁੱਖੀ ਅਧਿਕਾਰ » ਸਿਆਸੀ ਖਬਰਾਂ » ਸਿੱਖ ਖਬਰਾਂ

ਘੱਟਗਿਣਤੀ ਕੌਮਾਂ ਭਾਰਤ ਵਿੱਚ ਸੁਰੱਖਿਅਤ ਨਹੀਂ ਹਨ: ਗਿਆਨੀ ਗੁਰਬਚਨ ਸਿੰਘ

May 28, 2018 | By

ਅੰਮ੍ਰਿਤਸਰ: ਕਰਨਾਟਕਾ ਵਿਚ ਹਿੰਦੂ ਭੀੜ ਵਲੋਂ ਸਿੱਖ ਨੌਜਵਾਨ ਦੀ ਕੀਤੀ ਕੁੱਟਮਾਰ ਅਤੇ ਕਕਾਰਾਂ ਦੀ ਬੇਅਦਬੀ ਦੀ ਘਟਨਾ ‘ਤੇ ਸਖਤ ਪ੍ਰਤੀਕਰਮ ਦਿੰਦਿਆਂ ਸ੍ਰੋਮਣੀ ਕਮੇਟੀ ਵਲੋਂ ਨਿਯੁਕਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਘੱਟ ਗਿਣਤੀ ਕੌਮਾਂ ਭਾਰਤ ਵਿੱਚ ਸੁਰੱਖਿਅਤ ਨਹੀਂ ਹਨ।ਇਸ ਤਰ੍ਹਾਂ ਦੀਆਂ ਘਟਨਾਵਾਂ ਭਾਰਤ ਵਿੱਚ ਜੇ ਹੁੰਦੀਆਂ ਰਹਿਣਗੀਆਂ ਤਾਂ ਇਸ ਦਾ ਸਿੱਟਾ ਭਿਆਨਕ ਨਿਕਲ ਸਕਦਾ ਹੈ।

ਗਿਆਨੀ ਗੁਰਬਚਨ ਸਿੰਘ (ਫਾਈਲ ਫੋਟੋ)

ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਸ ਘਟਨਾ ਤੋਂ ਲੱਗ ਰਿਹਾ ਹੈ ਕਿ ਭਾਰਤ ਵਿਚ ਲੋਕ ਕਿਸੇ ਅੰਮ੍ਰਿਤਧਾਰੀ ਸਿੰਘ ਨੂੰ ਦੇਖਣਾ ਨਹੀਂ ਚਾਹੁੰਦੇ। ਜਿਕਰਯੋਗ ਹੈ ਕਿ ਕਰਨਾਟਕ ਦੇ ਜਿਲ੍ਹਾ ਗੁਲਬਰਗਾ ਵਿੱਚ ਇਕ ਸ੍ਰੀ ਸੀਮੈਂਟ ਨਾਮ ਦੀ ਕੰਪਨੀ ਵਿੱਚ ਕੰਮ ਕਰਦੇ ਪਿੰਡ ਤੇੜਾ ਕਲ੍ਹਾਂ ਤਹਿ: ਅਜਨਾਲਾ ਜਿਲ੍ਹਾ ਸ੍ਰੀ ਅੰਮ੍ਰਿਤਸਰ ਦਾ ਵਸਨੀਕ ਸ੍ਰ: ਅਵਤਾਰ ਸਿੰਘ ਪਿਤਾ ਸ੍ਰ: ਪ੍ਰੇਮ ਸਿੰਘ ਨੂੰ ਹਿੰਦੂ ਫਿਰਕੇ ਦੇ ਲੋਕਾਂ ਵਲੋਂ ਗੰਭੀਰ ਸੱਟਾਂ, ਕੇਸਾਂ ਦੀ ਬੇਅਦਬੀ ਅਤੇ ਸ੍ਰੀ ਸਾਹਿਬ ਨੂੰ ਉੱਤਾਰ ਕੇ ਮਰਨ ਦੀ ਹਾਲਤ ਵਿੱਚ ਕਰ ਦਿੱਤਾ ਜੋ ਹਸਪਤਾਲ ਵਿੱਚ ਜੇਰੇ ਇਲਾਜ ਹੈ।

ਸਬੰਧਿਤ ਖ਼ਬਰ: ਕਰਨਾਟਕਾ ਵਿਚ ਸਿੱਖ ਨੌਜਵਾਨ ਦੀ ਭੀੜ ਵਲੋਂ ਕੁੱਟਮਾਰ; ਕਕਾਰਾਂ ਦੀ ਕੀਤੀ ਬੇਅਦਬੀ, ਜ਼ਬਰਨ ਕੇਸ ਕਤਲ ਕੀਤੇ

ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਸ ਬਹੁਧਰਮੀ ਦੇਸ਼ ਵਿੱਚ ਹਰ ਧਰਮ ਦੀ ਰੱਖਿਆਂ ਕਰਨਾ ਸਰਕਾਰ ਅਤੇ ਪ੍ਰਸਾਸ਼ਨ ਦਾ ਫਰਜ਼ ਬਣਦਾ ਹੈ।ਸਾਨੂੰ ਇਸ ਗੱਲ ਦਾ ਪਤਾ ਨਹੀਂ ਲਗਦਾ ਕੇ ਸਰਕਾਰਾਂ ਇਸ ਪ੍ਰਤੀ ਸੁਹਿਰਦ ਕਿਉਂ ਨਹੀਂ ਹਨ? ਇਸ ਤੋਂ ਪਤਾ ਲਗਦਾ ਹੈ ਕਿ ਘੱਟ ਗਿਣਤੀ ਕੌਮਾਂ ਭਾਰਤ ਵਿੱਚ ਸੁਰੱਖਿਅਤ ਨਹੀਂ ਹਨ।

ਉਨ੍ਹਾਂ ਕਿਹਾ ਕੇ ਜਿਹੜੇ ਲੋਕ ਇਸ ਘਟਨਾ ਵਿੱਚ ਸ਼ਾਮਲ ਸਨ ਉਹਨਾਂ ਉੱਪਰ ਤੁਰੰਤ ਪ੍ਰਸਾਸ਼ਨ ਵੱਲੋਂ ਸਖ਼ਤ ਕਾਰਵਾਈ ਕਰਕੇ ਜੇਲ ਭੇਜਿਆ ਜਾਵੇ। ਇਸ ਘਟਨਾ ਸਬੰਧੀ ਦਿੱਲੀ ਗੁ: ਪ੍ਰ: ਕਮੇਟੀ ਦੇ ਜਨਰਲ ਸਕੱਤਰ ਸ੍ਰ: ਮਨਜਿੰਦਰ ਸਿੰਘ ਸਰਸਾ ਦੀ ਡਿਊਟੀ ਵੀ ਲਗਾਈ ਗਈ ਹੈ ਕਿ ਇਸ ਘਟਨਾ ਵਿੱਚ ਪਾਏ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,