Site icon Sikh Siyasat News

ਗਿਲਾਨੀ ਨੇ ਕਸ਼ਮੀਰੀਆਂ ਨੂੰ ਕਿਹਾ: ਭਾਰਤੀ ਸੰਸਦਾਂ ਦਾ ਅਜ਼ਾਦੀ ਦੇ ਨਾਅਰਿਆਂ ਨਾਲ ਸਵਾਗਤ ਕਰੋ

ਹੁਰੀਅਤ ਆਗੂ ਸਈਅਦ ਅਲੀ ਸ਼ਾਹ ਗਿਲਾਨੀ (ਪੁਰਾਣੀ ਤਸਵੀਰ)

ਸ੍ਰੀਨਗਰ: ਸਿਵਿਆਂ ਦੀ ਸ਼ਾਂਤੀ ਤੋਂ ਬਾਅਦ ਹੀ ਕੁਝ ਸਿਆਸਤਦਾਨਾਂ ਨੂੰ ਕਸ਼ਮੀਰ ਦੀ ਯਾਦ ਆਉਂਦੀ ਹੈ। ਆਲ ਪਾਰਟੀ ਹੁਰੀਅਤ ਕਾਨਫਰੰਸ (APHC) ਦੇ ਚੇਅਰਮੈਨ ਸਈਅਦ ਅਲੀ ਸ਼ਾਹ ਗਿਲਾਨੀ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਫੋਰਸਾਂ ਹੱਥੋਂ 60 ਬੇਕਸੂਰਾਂ ਦੇ ਮਾਰੇ ਜਾਣ, 400 ਦੇ ਅੰਨ੍ਹੇ ਹੋਣ ਅਤੇ ਤਕਰੀਬਨ 6000 ਦੇ ਜ਼ਖਮੀ ਹੋਣ ਅਤੇ ਇਕ ਮਹੀਨੇ ਦੇ ਜ਼ੁਲਮ ਤੋਂ ਬਾਅਦ ਕੁਝ ਲੋਕ ਸਾਡੇ ਜ਼ਖਮਾਂ ‘ਤੇ “ਮੱਲ੍ਹਮ” ਲਾਉਣ ਆ ਰਹੇ ਹਨ।

ਹੁਰੀਅਤ ਕਾਨਫਰੰਸ ਦੇ ਮੁਖੀ ਸੱਯਦ ਅਲੀ ਸ਼ਾਹ ਗਿਲਾਨੀ (ਫੋਟੋ: ਰਾਇਟਰਜ਼)

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Greet any visiting Indian Parliamentarian with Azaadi slogans: Geelani to Kashmiris .

ਅਜ਼ਾਦੀ ਪਸੰਦ ਆਗੂ ਗਿਲਾਨੀ ਨੇ ਕਿਹਾ ਕਿ ਜਿਹੜੇ ਲੋਕ ਆ ਕੇ ਅਖੌਤੀ “ਰਾਸ਼ਟਰ ਹਿਤ” ਦੀ ਗੱਲ ਕਰਦੇ ਹਨ ਉਨ੍ਹਾਂ ਦਾ ਸਵਾਗਤ ਅਜ਼ਾਦੀ ਦੇ ਨਾਅਰਿਆਂ ਨਾਲ ਕੀਤਾ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version