ਖਾਸ ਖਬਰਾਂ

ਭਾਰਤ ਸਰਕਾਰ ਨੇ ਨਾਗਾਲੈਂਡ ਨੂੰ ਗੜਬੜੀ ਵਾਲਾ ਇਲਾਕਾ ਐਲਾਨਿਆ; ਮਾਰੂ ਅਫਸਪਾ ਕਾਨੂੰਨ ਲਾਗੂ ਕੀਤਾ

By ਸਿੱਖ ਸਿਆਸਤ ਬਿਊਰੋ

January 01, 2020

ਚੰਡੀਗੜ੍ਹ: ਭਾਰਤ ਸਰਕਾਰ ਨੇ ਨਾਗਾਲੈਂਡ ਨੂੰ ਗੜਬੜੀ ਵਾਲਾ ਇਲਾਕਾ ਐਲਾਨ ਦਿੱਤਾ ਹੈ ਅਤੇ ਇੱਥੇ ਮਾਰੂ “ਆਰਮਡ ਫੋਰਸਿਸ ਸਪੈਸ਼ਲ ਪਾਵਰਜ਼ ਐਕਟ” (ਅਫਸਪਾ) ਲਾਗੂ ਕਰ ਦਿੱਤਾ ਹੈ। ਦੱਸਣਾ ਬਣਦਾ ਹੈ ਕਿ ਭਾਰਤ ਸਰਕਾਰ ਵੱਲੋਂ ਇਹ ਕਾਰਵਾਈ ਨਾਗਾ ਆਗੂਆਂ ਨਾਲ ਚੱਲ ਰਹੀ ਗੱਲਬਾਤ ਸਿਰੇ ਨਾ ਲੱਗਣ ਤੋਂ ਬਾਅਦ ਕੀਤੀ ਗਈ ਹੈ। ਭਾਰਤ ਸਰਕਾਰ ਦੀ ਘਰੇਲੂ ਮਾਮਲਿਆਂ ਦੀ ਵਜਾਰਤ ਵੱਲੋਂ ਇਕ ਸੂਚਨਾ ਜਾਰੀ ਕਰਕੇ ਨਾਗਾਲੈਂਡ ਨੂੰ 6 ਮਹੀਨੇ ਵਾਸਤੇ ਗੜਬੜੀ ਵਾਲਾ ਇਲਾਕਾ ਐਲਾਨਿਆ ਗਿਆ ਹੈ।

ਜਿਕਰਯੋਗ ਹੈ ਕਿ ਮਾਰੂ ਅਫਸਪਾ ਕਾਨੂੰਨ ਤਹਿਤ ਹਥਿਆਰਬੰਦ ਸਰਕਾਰੀ ਦਸਤਿਆਂ ਨੂੰ ਬੇਰੋਕ ਤਾਕਤਾਂ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਵੱਲੋਂ ਕੀਤੀ ਜਾਣ ਵਾਲੀ ਮਨੁੱਖੀ ਹੱਕਾਂ ਦੀ ਉਲੰਘਣਾ ਬਾਰੇ ਕਾਨੂੰਨੀ ਕਾਰਵਾਈ ਤੋਂ ਛੂਟ ਦਿੱਤੀ ਜਾਂਦੀ ਹੈ।

ਹੋਰ ਵਧੇਰੇ ਜਾਨਣ ਲਈ ਇਹ ਖਬਰ ਅੰਗਰੇਜ਼ੀ ਵਿੱਚ ਪੜ੍ਹੋ – India Declares Nagaland As ‘Disturbed Area’, Extends AFSPA to the Land of Nagas

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: