ਬਾਪੂ ਸੂਰਤ ਸਿੰਘ ਦੇ ਜਵਾਈ ਦਾ ਸ਼ਿਕਾਗੋ ਵਿਚ ਕਤਲ

ਸਿੱਖ ਖਬਰਾਂ

ਬਾਪੂ ਸੂਰਤ ਸਿੰਘ ਦੇ ਜਵਾਈ ਦੇ ਕਤਲ ਦੀ ਜੱਥੇਦਾਰ ਸ਼੍ਰੀ ਅਕਾਲ ਤਖਤ ਵੱਲੋਂ ਨਿਖੇਧੀ

By ਸਿੱਖ ਸਿਆਸਤ ਬਿਊਰੋ

August 19, 2015

ਦਲ ਖਾਲਸਾ ਨੇ ਕਾਤਲਾਂ ਨੂੰ ਬੇਨਕਾਬ ਕਰਨ ਦੀ ਕੀਤੀ ਮੰਗ

ਅੰਮਿ੍ਤਸਰ (18 ਅਗਸਤ, 2015): ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠੇ ਬਾਪੂ ਸੂਰਤ ਸਿੰਘ ਖ਼ਾਲਸਾ ਦੇ ਜਵਾਈ ਭਾਈ ਸਤਵਿੰਦਰ ਸਿੰਘ ਦੇ ਹੋਏ ਕਤਲ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਅਤੇ ਅਮਰੀਕਾ ਸਰਕਾਰ ਤੋਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ।

16 ਅਗਸਤ ਨੂੰ ਭਾਈ ਸਤਵਿੰਦਰ ਸਿੰਘ ਦਾ ਸ਼ਿਕਾਗੋ ਸ਼ਹਿਰ ‘ਚ ਕੁਝ ਅਣਪਛਾਤੇ ਹਥਿਆਰਬੰਦ ਨੌਜਵਾਨਾਂ ਵੱਲੋਂ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ।

ਜਾਣਕਾਰੀ ਅਨੁਸਾਰ ਮਿ੍ਤਕ ਸਤਵਿੰਦਰ ਸਿੰਘ ਭੋਲਾ ਪਿੱਛਲੇ ਕਾਫੀ ਸਮੇਂ ਤੋਂ ਅਮਰੀਕਾ ਦੇ ਸ਼ਹਿਰ ਸ਼ਿਕਾਗੋ ‘ਚ ਰਹਿ ਰਹੇ ਸਨ ਅਤੇ ਉਥੇ ਆਪਣਾ ਕਾਰੋਬਾਰ ਕਰਦੇ ਸਨ ।

ਉਨ੍ਹਾਂ ਦੀ ਪਤਨੀ ਤੇ ਬਾਪੂ ਸੂਰਤ ਸਿੰਘ ਖ਼ਾਲਸਾ ਦੀ ਲੜਕੀ ਸਰਵਿੰਦਰ ਕੌਰ ਅਜੇ 2 ਅਗਸਤ ਨੂੰ ਹੀ ਲੁਧਿਆਣਾ ਤੋਂ ਸ਼ਿਕਾਗੋ ਗਏ ਸਨ । ਬੀਬੀ ਸਰਵਿੰਦਰ ਕੌਰ ਆਪਣੇ ਪਿਤਾ ਦੇ ਸੰਘਰਸ਼ ‘ਚ ਸ਼ਾਮਿਲ ਹੋਣ ਲਈ ਖਾਸ ਤੌਰ ‘ਤੇ ਅਮਰੀਕਾ ਤੋਂ ਇਥੇ ਆਏ ਸਨ ।ਬਾਪੂ ਖਾਲਸਾ ਦੇ ਸਮਰਥਕ ਇਸ ਨੂੰ ਉਨ੍ਹਾਂ ਦੇ ਸੰਘਰਸ਼ ਨਾਲ ਜੋੜ ਰਹੇ ਹਨ ਅਤੇ ਇਸ ਨੂੰ ਇਕ ਸਾਜਿਸ਼ ਦੱਸ ਰਹੇ ਹਨ ।

“ਬਾਪੂ ਸੂਰਤ ਸਿੰਘ – ਸੰਘਰਸ਼ ਜਾਰੀ ਹੈ” ਫੇਸਬੁੱਕ ਪੰਨੇ ਉੱਤੇ ਕਿਹਾ ਗਿਆ ਹੈ ਕਿ:- “ਇਹ ਕਾਰਾ ਪੰਜਾਬ ‘ਚ ਬਾਪੁ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਨੂੰ ਖਤਮ ਕਰਨ ਦੇ ਮਨਸੂਬੇ ਨਾਲ ਕੀਤਾ ਗਿਆ ਹੈ, ਤਾਂ ਕਿ ਬਾਪੁ ਸੂਰਤ ਸਿੰਘ ਮਰਨ ਵਰਤ ਛੱਡ ਦੇਣ!”। ਇਸ ਦੌਰਾਨ ਭੇਦਭਰੇ ਹਾਲਾਤਾ ‘ਚ ਹੋਏ ਇਸ ਕਤਲ ਦੀ ਨਿਖੇਧੀ ਕਰਦਿਆਂ ਦਲ ਖ਼ਾਲਸਾ ਨੇ ਵੀ ਅਮਰੀਕੀ ਪ੍ਰਸ਼ਾਸਨ ਨੂੰ ਹਤਿਆਰਿਆਂ ਦੀ ਨਿਸ਼ਾਨਦੇਹੀ ਕਰਕੇ ਜਲਦ ਗਿ੍ਫ਼ਤਾਰ ਕਰਨ ਲਈ ਕਿਹਾ ਙ ਦਲ ਖਾਲਸਾ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਹਤਿਆਰੇ ਕੌਣ ਸਨ, ਕਤਲ ਦੇ ਪਿੱਛੇ ਕਿਸ ਦਾ ਦਿਮਾਗ ਹੈ, ਕਾਤਲਾਂ ਦਾ ਮੰਤਵ ਕੀ ਸੀ, ਇਹ ਇਕ ਭੇਦ ਬਣਿਆ ਹੋਇਆ ਹੈ ਤੇ ਇਸ ਕਤਲ ਦੀ ਸਾਜਿਸ਼ ਨੂੰ ਬੇਨਕਾਬ ਕਰਨਾ ਬਹੁਤ ਜ਼ਰੂਰੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: