ਡਾ. ਮਨਜਿੰਦਰ ਸਿੰਘ ਜੰਡੀ ਦਲ ਖਾਲਸਾ ਦੇਡਾ. ਮਨਜਿੰਦਰ ਸਿੰਘ ਜੰਡੀ ਦਲ ਖਾਲਸਾ ਦੇ ਆਗੂਆਂ ਨਾਲ ਆਗੂਆਂ ਨਾਲ

ਸਿੱਖ ਖਬਰਾਂ

ਗਿਆਨੀ ਗੁਰਬਚਨ ਸਿੰਘ ਅਰਦਾਸ ਦਿਵਸ ਮਨਾਉਣ ਲਈ ਅਪੀਲ ਕਰਨ ਦੀ ਬਜ਼ਾਏ, ਸਿੱਖਾਂ ਦੀ ਕਾਲੀ ਸੂਚੀ ਖਤਮ ਕਰਵਾਉਣ ਲਈ ਯਤਨ ਕਰੇ: ਦਲ ਖਾਲਸਾ

By ਸਿੱਖ ਸਿਆਸਤ ਬਿਊਰੋ

August 10, 2015

ਹੁਸ਼ਿਆਰਪੁਰ (10 ਅਗਸਤ, 2015): ਗਿਆਨੀ ਗੁਰਬਚਨ ਸਿੰਘ ਵੱਲੋਂ ਸਿੱਖ ਕੌਮ ਨੂੰ 1947 ਦੌਰਾਨ ਪਾਕਿਸਤਾਨ ਵਿੱਚ ਰਹਿ ਗਏ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਲਈ 14 ਅਗਸਤ ਨੂੰ ਅਰਦਾਸ ਦਿਵਸ ਮਨਾਉਣ ਦੀ ਕੀਤੀ ਅਪੀਲ ‘ਤੇ ਦਲ ਖਾਲਸਾ ਨੇ ਸਵਾਲ ਕਰਦਿਆਂ ਕਿਹਾ ਕਿ ਪਾਕਿਸਤਾਨ ਵਿਚਲੇ ਗੁਰਧਾਮਾਂ ਦਾ ਪ੍ਰਬੰਧ ਤਾਂ ਸਿੱਖ ਸੰਗਤਾਂ ਪਹਿਲਾਂ ਹੀ ਸੰਭਾਲ ਰਹੀਆਂ ਹਨ ਅਤੇ ਇਨ੍ਹਾਂ ਗੁਰਧਾਮਾਂ ਵਿੱਚ ਪੰਥਕ ਰਹਿਤ ਮਰਿਆਦਾ ਅਨੁਸਾਰ ਹੀ ਕਾਰਜ਼ ਹੋ ਰਹੇ ਹਨ।

ਦਲ ਖਾਲਸਾ ਅਗੂ ਡਾ. ਮਨਜਿੰਦਰ ਸਿੰਘ ਜੰਡੀ ਨੇ ਕਿਹਾ ਕਿ ਸੰਸਾਰ ਭਰ ਚੋਂ ਸਿੱਖ ਸੰਗਤ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰ ਰਹੀ ਹੈ, ਪਰ ਦੂਜੇ ਪਾਸੇ ਭਾਰਤੀ ਸਰਕਾਰ ਵੱਖ-ਵੱਖ ਦੇਸ਼ਾਂ ਵਿੱਚ ਵੱਸੇ ਸਿੱਖਾਂ ਨਂੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਭਾਰਤੀ ਉੱਪ- ਮਹਾਂਦੀਪ ਵਿੱਚ ਸਥਿਤ ਗੁਰਦੂਆਰਾ ਸਾਹਿਬਾਨ ਦੇ ਦੀਦਾਰ ਕਰਨ ਤੋਂ ਰੋਕ ਰਹੀ ਹੈ।

ਉਨ੍ਹਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਨੂੰ ਅਜਿਹੀ ਅਪੀਲਾਂ ਕਰਨ ਦੀ ਬਜ਼ਾਏ ਵੱਖ-ਵੱਖ ਦੇਸ਼ ਵਿੱਚ ਬੈਠੇ ਸਿੱਖਾਂ ਦੀ ਬਾਰਤ ਸਰਕਾਰ ਵੱਲੌ ਬਣਾਈ ਕਾਲੀ ਸੂਚੀ ਨੂੰ ਖਤਮ ਕਰਵਾਉਣ ਲਈ ਗ਼ਤਨ ਕਰਨੇ ਚਾਹੀਦੇ ਹਨ ਤਾਂ ਕਿ ਬਾਹਰ ਬੈਠੇ ਸਿੱਖ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਦੇ ਨਾਲ ਨਾਲ ਆਪਣੀ ਮਾਂ ਧਰਤੀ ‘ਤੇ ਆ ਸਕਣ।

ਉਨ੍ਹਾਂ ਪੰਜਾਬ ਤੋਂ ਬਾਹਰਲੇ ਦੋ ਤਖਤਾਂ ਤਖਤ ਸ੍ਰੀ ਪਟਨਾ ਸਾਹਿਬ ਅਤੇ ਤਖਤ ਸ਼੍ਰੀ ਹਜ਼੍ਰੂਰ ਸਾਹਿਬ ‘ਤੇ ਆਰ. ਐੱਸ ਐੱਸ ਵਰਗੀਆਂ ਬ੍ਰਹਮਣਵਾਦੀ ਸੰਸਥਾਵਾਂ ਦੀ ਜਕੜ ‘ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਨੂੰ ਭਗਵਾਵਾਦ ਦੇ ਪਭਾਵ ਤੋਂ ਸਿੱਖ ਸੰਸਥਾਵਾਂ ਨੂੰ ਮੁਕਤ ਕਰਵਾਉਣ ਲਈ ਕੰਮ ਕਰਨਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: