ਅੰਮਿ੍ਤਸਰ, (ਅਕਤੂਬਰ 25, 20130): ਪੰਜਾਬੀ ਦੇ ਰੋਜਾਨਾ ਅਖਬਾਰ “ਅਜੀਤ” ਵਿਚ ਛਪੀ ਖਬਰ ਅਨੁਸਾਰ ਦਸਤਾਰ ਸਜਾਈ ਹੋਣ ਦੇ ਬਾਵਜੂਦ ਇਕ ਪੁਲਿਸ ਮੁਲਾਜਮ ਵੱਲੋਂ ਇਕ ਸਿੱਖ ਨੌਜਵਾਨ ਦਾ ਹੈਲਮਟ ਨਾ ਪਹਿਨਣ ਦੇ ਦੋਸ਼ਾਂ ਤਹਿਤ ਕੀਤੇ ਚਲਾਨ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਸਖਤ ਨੋਟਿਸ ਲਿਆ ਗਿਆ, ਜਿਨ੍ਹਾਂ ਕਿਹਾ ਹੈ ਕਿ ਕਿ ਅਜਿਹੇ ਪੁਲਿਸ ਮੁਲਾਜਮ ਨੂੰ ਤੁਰੰਤ ਮੁਅੱਤਲ ਕਰਨਾ ਚਾਹੀਦਾ ਹੈ।
ਅਕਾਲ ਤਖਤ ਸਾਹਿਬ ਵਿਖੇ ਇਹ ਸ਼ਿਕਾਇਤ ਪ੍ਰਭਜੀਤ ਸਿੰਘ ਵੱਲੋਂ ਕੀਤੀ ਗਈ, ਜਿਸ ਨੇ ਦੱਸਿਆ ਕਿ ਸਥਾਨਕ ਰਾਮ ਬਾਗ ਚੌਕ ‘ਚ ਦਸਤਾਰ ਸਜਾਈ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਪੁਲਿਸ ਮੁਲਾਜਮਾਂ ਨੇ ਪ੍ਰੇਸ਼ਾਨ ਕੀਤਾ ਤੇ ਚਲਾਨ ਕੱਟ ਦਿੱਤਾ। ਗਿਆਨੀ ਗੁਰਬਚਨ ਸਿੰਘ ਨੇ ਪੁਲਿਸ ਅਧਿਕਾਰੀਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਸਿੱਖਾਂ ਦੀ ਦਸਤਾਰ ‘ਤੇ ਕਿਸੇ ਨੂੰ ਕਿੰਤੂ ਪੰਤੂ ਕਰਨ ਦਾ ਅਧਿਕਾਰ ਨਹੀਂ ਹੈ।

