Site icon Sikh Siyasat News

ਅਫਰੀਕੀ ਦੇਸ਼ ਘਾਨਾ ‘ਚ ਗਾਂਧੀ ਦਾ ਬੁੱਤ ਹਟਾਉਣ ਲਈ ਚੱਲੀ ਲਹਿਰ

ਚੰਡੀਗੜ੍ਹ: ਯੂਨੀਵਰਸਿਟੀ ਆਫ ਘਾਨਾ ਦੇ ਵਿਦਿਆਰਥੀਆਂ, ਕਲਾਕਾਰਾਂ ਅਤੇ ਪ੍ਰੋਫੈਸਰਾਂ ਨੇ ਯੂਨੀਵਰਸਿਟੀ ਕੈਂਪਸ ਵਿਚੋਂ ਗਾਂਧੀ ਦੇ ਬੁੱਤ ਨੂੰ ਹਟਾਉਣ ਲਈ ਮੁਹਿੰਮ ਚਲਾਈ ਹੋਈ ਹੈ।

ਆਨਲਾਈਨ ਪਟੀਸ਼ਨ ‘ਚ ਪ੍ਰੋਫੈਸਰਾਂ ਨੇ ਗਾਂਧੀ ਦੇ ਖੁਦ ਦੇ ਲਿਖੇ ਲੇਖਾਂ ਦਾ ਜ਼ਿਕਰ ਕੀਤਾ ਹੈ ਜਿਸ ਵਿਚ ਗਾਂਧੀ ਨੂੰ ਨਸਲਵਾਦੀ ਦੱਸਿਆ ਗਿਆ ਹੈ। ਪ੍ਰਫੋਸਰਾਂ ਨੇ ਗਾਂਧੀ ਦੇ ਲਿਖੇ ਕਈ ਲੇਖਾਂ ਦਾ ਜ਼ਿਕਰ ਕੀਤਾ ਜਿਸ ਵਿਚ ਗਾਂਧੀ ਨੇ ਭਾਰਤੀਆਂ ਨੂੰ ਅਫਰੀਕੀ ਕਾਲਿਆਂ ਦੇ ਮੁਕਾਬਲੇ ਚੰਗਾ ਬਿਆਨ ਕੀਤਾ ਸੀ। ਆਨਲਾਈਨ ਪਟੀਸ਼ਨ ਕਰਤਾਵਾਂ ਮੁਤਾਬਕ ਗਾਂਧੀ ਨੇ ਉਨ੍ਹਾਂ ਅਫਰੀਕੀਆਂ ਲਈ “ਕਾਫਰ” ਸ਼ਬਦ ਦਾ ਇਸਤੇਮਾਲ ਤਕ ਕੀਤਾ ਸੀ।

ਜੌਹਨਸਬਰਗ ਵਿਖੇ ਗਾਂਧੀ ਦੇ ਬੁੱਤ ‘ਤੇ ਚਿੱਟਾ ਰੰਗ ਸੁੱਟਿਆ ਗਿਆ

ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਆਫ ਘਾਨਾ ‘ਚ ਇਸੇ ਸਾਲ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਦੌਰੇ ਸਮੇਂ ਗਾਂਧੀ ਦਾ ਬੁੱਤ ਲਾਇਆ ਗਿਆ ਸੀ। ਗਾਂਧੀ ਦਾ ਬੁੱਤ ਹਟਾਉਣ ਸੰਬੰਧੀ ਮੁਹਿੰਮ ਪਿਛਲੇ ਸਾਲ ਸਾਊਥ ਅਫਰੀਕਾ ਵਿਚ ਵੀ ਚੱਲੀ ਸੀ।

(ਸਰੋਤ: ਅਲ ਜਜ਼ੀਰਾ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version