Site icon Sikh Siyasat News

ਭਾਰਤੀ ਫੌਜ ਵੱਲੌਂ ਸ਼੍ਰੀ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਦੀ ਯਾਦ ਵਿੱਚ 1 ਤੋਂ 7 ਜੂਨ ਤੱਕ ਹੋਵੇਗਾ ਸਮਾਗਮ

ਸ਼੍ਰੀ ਅਕਾਲ ਤਖਤ ਸਾਹਿਬ ਫੌਜੀ ਹਮਲੇ ਤੋਂ ਬਾਅਦ

ਆਕਲੈਂਡ (28 ਮਈ, 2015): ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਕੀਤੇ ਹਮਲੇ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਘੱਲੂਘਾਰਾ ਸਮਾਗਮ 1 ਜੂਨ ਤੋਂ 7 ਜੂਨ ਤੱਕ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ‘ਚ ਸਜਾਏ ਜਾਣਗੇ।

ਅਕਾਲ ਤਖ਼ਤ ਸਾਹਿਬ (6 ਜੂਨ 1984 ਤੋਂ ਬਾਅਦ)

ਸੁਪਰੀਮ ਸਿੱਖ ਸੁਸਾਇਟੀ ਦੇ ਮੁੱਖ ਬੁਲਾਰੇ ਭਾਈ ਦਲਜੀਤ ਸਿੰਘ ਨੇ ਦੱਸਿਆ ਕਿ 1 ਤੋਂ 7 ਜੂਨ ਤੱਕ ਸ਼ਾਮ ਦੇ ਦੀਵਾਨ ਸਜਣਗੇ ਜਿਨ੍ਹਾਂ ‘ਚ ਟਾਕਾਨੀਨੀ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਹਰਜੀਤ ਪਾਲ ਸਿੰਘ ਤੇ ਉਨ੍ਹਾਂ ਦਾ ਜਥਾ ਕੀਰਤਨ ਕਰਨਗੇ। ਇਸ ਦੇ ਨਾਲ ਨਾਲ ਐਤਵਾਰ ਦਾ ਵਿਸ਼ੇਸ਼ ਦੀਵਾਨ ‘ਚ ਸਵੇਰੇ 11 ਤੋਂ ਲੈ ਕੇ 1 ਵਜੇ ਤੱਕ ਹੋਵੇਗਾ।

ਪੰਜਾਬ ਐਕਸਪ੍ਰੈਸ ਅਤੇ ਅਣਖੀਲਾ ਪੰਜਾਬ ਟੀ. ਵੀ. ਵੱਲੋਂ ਪਹਿਲੀ ਵਾਰ ਸੁਪਰੀਮ ਸਿੱਖ ਸੁਸਾਇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਪਹਿਲਾ ਵਿਸ਼ਾਲ ਖ਼ੂਨ ਦਾਨ ਕੈਂਪ 1 ਜੂਨ ਦਿਨ ਵੀਰਵਾਰ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਲਗਾਇਆ ਜਾਵੇਗਾ।

ਜੁਗਰਾਜ ਸਿੰਘ ਮਾਨ ਨੇ ਦੱਸਿਆ ਇਹ ਪਹਿਲੀ ਵਾਰ ਹੋਵੇਗਾ ਕਿ ਖ਼ੂਨਦਾਨ ਕੈਂਪ ਬਲੱਡ ਸੈਂਟਰ ਤੋਂ ਬਾਹਰ ਲਗਾਇਆ ਜਾ ਰਿਹਾ ਹੈ। ਕੈਂਪ 141 ਕੋਲਮਾਰ ਰੋਡ ਪਪਾਟੋਏਟੋਏ ਸਾਹਮਣੇ
ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ‘ਚ ਲੱਗੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version