Site icon Sikh Siyasat News

ਜਰਮਨ ਦੀਆਂ ਸਿੱਖ ਜਥੇਬੰਦੀਆਂ ਵਲੋਂ ਜਥੇਦਾਰ ਸਾਹਿਬ ਨੂੰ ਮਸਲਿਆਂ ਦਾ ਸਾਰਥਕ ਹੱਲ ਲੱਭਣ ਦੇ ਯਤਨ ਕਰਨ ਦੀ ਬੇਨਤੀ

ਜਰਮਨੀ (4 ਦਸੰਬਰ, 2009): ਜਰਮਨੀ ਤੋਂ ਸ. ਇਕਬਾਲ ਸਿੰਘ ਵੱਲੋਂ ਬਿਜਲ ਸੁਨੇਹੇਂ ਰਾਹੀਂ ਭੇਜੀ ਗਈ ਇੱਕ ਖਬਰ ਮੁਤਾਬਿਕ ਦਸਮ ਗ੍ਰੰਥ  ਦੇ ਵਿਸ਼ੇ ਨੂੰ ਲੈ ਕੇ ਛਿੜਿਆ ਵਿਵਾਦ ਜੋ ਦਿਨੋਂ ਦਿਨ ਪੰਥ ਵਿੱਚ ਫੁੱਟ ਦਾ ਕਾਰਣ ਬਣ ਰਿਹਾ ਹੈ । ਜਿਸਨੂੰ ਬਹੁਤ ਜਲਦ ਨਿਜਿੱਠਆ ਜਾਣਾ ਚਾਹੀਦਾ ਹੈ । ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਇਹ ਫਰਜ਼ ਬਣਦਾ ਹੈ ਕਿ ਉਹ ਪੰਥਕ ਬੁੱਧੀਜੀਵੀਆਂ ਜਾਂ ਪੰਥਕ ਵਿਦਵਾਨਾਂ ਦਾ ਇਕੱਠ ਬੁਲਾਕੇ ਸਹੀ ਨਿਰਣਾ ਕਰਨ ਤੇ ਆਏ ਦਿਨ ਉਠ ਰਹੇ ਨਵੇਂ ਵਿਵਾਦਾਂ ਨੂੰ ਠੱਲ ਪਾਈ ਜਾ ਸਕੇ ।

ਜਰਮਨ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਪੰਥ ਦੇ ਅਜੋਕੇ ਹਾਲਾਤਾਂ ਨੂੰ ਲੈ ਕੇ ਬਹੁਤ ਗਹੁ ਨਾਲ ਵਿਚਾਰਿਆ ਗਿਆ ਹੈ । ਇਹ ਜੋ ਪੰਥਕ ਮੁੱਦੇ ਹਨ, ਇਹ ਆਪਸ ਵਿੱਚ ਮਿਲ ਬੈਠਕੇ ਹੀ ਨਜਿੱਠ ਹੋਣੇ ਹਨ, ਹੋਰ ਇਨ੍ਹਾਂ ਦਾ ਕੋਈ ਹੱਲ ਨਹੀਂ ।

ਇਨ੍ਹਾਂ ਜਥੇਬੰਦੀਆ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਹੈ ਕਿ ਉਹ ਰਾਜਨੀਤੀ ਤੋਂ ਪ੍ਰਭਾਵਿਤ ਹੋ ਕੇ ਨਹੀਂ ਬਲਕਿ ਪੰਥ ਦੀ ਮਾਣ ਮਰਿਯਾਦਾ ਨੂੰ ਮੁੱਖ ਰੱਖਕੇ ਹੀ ਫੈਸਲੇ ਲੈਣ, ਤਾਂ ਵਧੀਆ ਹੱਲ ਲੱਭਿਆ ਜਾ ਸਕਦਾ ਹੈ ।

ਇਸ ਇਕੱਤਰਤਾ ਵਿੱਚ ਜਥੇ. ਰੇਸ਼ਮ ਸਿੰਘ ਬੱਬਰ (ਬੱਬਰ ਖਾਲਸਾ ਜਰਮਨੀ), ਸਿੱਖ ਫੈਡਰੇਸ਼ਨ ਜਰਮਨੀ ਸ੍ਰ: ਗੁਰਮੀਤ ਸਿੰਘ ਖਨਿਆਣ, ਸ੍ਰ: ਜਤਿੰਦਰਬੀਰ ਸਿੰਘ, ਦਲ ਖਾਲਸਾ ਸ੍ਰ: ਸੁਰਿੰਦਰ ਸਿੰਘ ਸ਼ੇਖੋਂ, ਸ੍ਰ: ਜਗਮੋਹਣ ਸਿੰਘ ਮੰਡ, ਬੱਬਰ ਖਾਲਸਾ ਇੰਟ. ਸ੍ਰ: ਹਰਦਵਿੰਦਰ ਸਿੰਘ ਬੱਬਰ, ਸ੍ਰ: ਬਲਜਿੰਦਰ ਸਿੰਘ ਪੰਨੂ, ਗੁਰੂ ਘਰਾਂ ਦੇ ਪ੍ਰਧਾਨ ਜਥੇ. ਸਤਨਾਮ ਸਿੰਘ ਬੱਬਰ ਕਲੋਨ, ਸ੍ਰ: ਬਲਦੇਵ ਸਿੰਘ ਬਾਜਵਾ ਲਾਇਪਸਿਕ, ਸ੍ਰ: ਸੁਖਵਿੰਦਰ ਸਿੰਘ ਕਲੋਨ, ਸ੍ਰ: ਰੁਲਦਾ ਸਿੰਘ ਕਲੋਨ, ਸ੍ਰ: ਤਰਸੇਮ ਸਿੰਘ ਅਟਵਾਲ ਮਿਊਨਚਨ ਆਦਿ ਵਲੋਂ ਸ਼ਮੂਲੀਅਤ ਕੀਤੀ ਗਈ ਦੱਸੀ ਜਾਂਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version