Site icon Sikh Siyasat News

ਜਰਮਨ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਮੀਟਿੰਗ ਵਿੱਚ ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਰੱਦ, ਤੇ, ਪੰਥਕ ਰਹਿਤ ਮਰਯਾਦਾ ਤੇ ਪਹਿਰਾਂ ਦੇਣ ਦੇ ਮਤੇ ਪਾਸ

ਜਰਮਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਇਹਨਾਂ ਮਤਿਆਂ ਨਾਲ ਸਹਿਮਤ ਹਰੇਕ ਗੁਰਦੁਆਰੇ ਵਿੱਚੋ ਇੱਕ ਮੈਬਰ ਲਿਆਂ ਗਿਆ।

ਮਤਾ ਨੰਬਰ 1 – ਨਾਨਕਸ਼ਾਹੀ ਕੈਲੰਡਰ, ਖਾਲਸਾ ਪੰਥ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰਛਾਇਆ ਹੇਠ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਪ੍ਰਵਾਣਿਤ ਕੀਤਾ ਗਿਆ ਸੀ ਅਤੇ 14 ਅਪ੍ਰੈਲ 2003 ਨੂੰ ਤਖਤ ਦਮਦਮਾ ਸਾਹਿਬ ਤੋਂ ਪੰਥ ਦੇ ਨਾਮ ਜਾਰੀ ਕੀਤਾ ਗਿਆ ਸੀ । ਪਿਛਲੇ ਸਮੇਂ ਦੌਰਾਨ ਕੁਝ ਧਿਰਾਂ ਨੇ ਜਾਣੇ ਅਣਜਾਣੇ ਪੰਥ ਵਿਰੋਧੀ ਸ਼ਕਤੀਆਂ ਦੇ ਇਸ਼ਾਰੇ ਤੇ ਸੋਧਾਂ ਦੇ ਨਾਮ ਹੇਠ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰਨ ਲਈ ਜੋ ਕਾਰਵਾਈਆਂ ਕੀਤੀਆਂ ਹਨ ਅਸੀ ਉਹਨਾਂ ਦੀ ਨਿਖੇਧੀ ਕਰਦੇ ਹਾਂ ਅਤੇ ਇਨ੍ਹਾਂ ਅਖੌਤੀ ਸੋਧਾਂ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ ।ਅਸੀ ਸਿੱਖ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਨਿਰੋਲ ਨਾਨਕਸ਼ਾਹੀ ਕੈਲੰਡਰ ਨੁੰ ਮੁੜ ਬਿਕ੍ਰਮੀ ਕੈਲੰਡਰ ਵਿੱਚ ਰੱਲਗੱਡ ਕਰਨ ਦੇ ਯਤਨਾਂ ਦਾ ਪਰਜ਼ੋਰ ਵਿਰੋਧ ਕਰਨ ਅਤੇ ਗੁਰਦੁਆਰਾ ਸਾਹਿਬ ਵਿੱਚ ਗੁਰਪੁਰਬ, ਸ਼ਹੀਦੀ ਦਿਵਸ ਤੇ ਹੋਰ ਇਤਿਹਾਸਕ ਦਿਹਾੜੇ 14 ਅਪ੍ਰੈਲ 2003 ਨੂੰ ਜਾਰੀ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਮਨਾਏ ਜਾਣਗੇ ।

ਮਤਾ ਨੰਬਰ 2 – ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਯਾਦਾ ਅਨੁਸਾਰ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਗੁਰੂ ਮਾਨਿਓ ਗ੍ਰੰਥ ਤੇ ਚਲਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਖ ਸ਼ਬਦ ਗੁਰੂ ਹੀ ਸਿੱਖਾਂ ਦੇ ਗੁਰੂ ਹਨ ਤੇ ਇਸਦੇ ਬਰਾਬਰ ਹੋਰ ਕਿਸੇ ਗ੍ਰੰਥ ਦਾ ਪ੍ਰਕਾਸ਼ ਨਹੀ ਹੋ ਸਕਦਾ ।

ਮਤਾ ਨੰਬਰ 3 – ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਪੰਥ ਪ੍ਰਮਾਣਤ ਰਹਿਤ ਮਰਯਾਦਾ ਨੂੰ ਮੰਨਣ ਤੋਂ ਇਨਕਾਰੀ ਡੇਰੇ, ਜਾਂ ਸੰਸਥਾਵਾਂ ਦੇ ਕਹਿਣ ਤੇ ਕਿਸੇ ਵੀ ਤਰ੍ਹਾਂ ਦੀ ਤਬਦੀਲੀ  ਨੂੰ ਕਿਸੇ ਵੀ ਕੀਮਤ ਤੇ ਪ੍ਰਵਾਨ ਨਹੀ ਕੀਤਾ ਜਾਵੇਗਾ । ਹਰ ਗੁਰਦੁਆਰੇ ਵਿੱਚ ਪੰਥਕ ਰਹਿਤ ਮਰਯਾਦਾ ਹੀ ਲਾਗੂ ਹੋਣੀ ਚਾਹੀਦੀ ਹੈ ।

ਇਹਨਾਂ ਮਤਿਆਂ ਤੋਂ ਇਲਾਵਾ ਜਰਮਨ ਨੈਸ਼ਨਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖੀ ਦੇ ਪ੍ਰਚਾਰ ਲਈ ਪ੍ਰੋਗਰਾਮ ਉਲੀਕੇ ਗਏ ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧ ਨੂੰ ਗੁਰਮਤਿ ਅਨੁਸਾਰ ਚਲਾਉਣ ਲਈ ਗੁਰਦੁਆਰਾ ਪ੍ਰਬੰਧਕਾਂ ਲਈ ਸੈਮੀਨਾਰਾਂ ਕਰਾਉਣੇ, ਬੱਚਿਆਂ ਤੇ ਨੌਜਵਾਨ ਪੀੜੀ ਲਈ ਜਰਮਨ ਭਾਸ਼ਾਂ ਵਿੱਚ ਲਿਟਰੇਚਰ ਤਿਆਰ ਕਰਨਾ ਤੇ ਬੱਚਿਆਂ ਦੇ ਗੁਰਮਤਿ ਕੈਪ ਲਗਾਉਣੇ ਪੰਥ ਪ੍ਰਮਾਣਤ ਰਹਿਤ ਮਰਯਾਦਾ ਨੂੰ ਪੰਜਾਬੀ ਤੇ ਜਰਮਨ ਭਾਸ਼ਾ ਵਿੱਚ ਕਰਵਾਕੇ ਸਿੱਖ ਸੰਗਤਾਂ ਨੂੰ ਮਹਾਈਆਂ ਕਰਾਉਣੀ। ਇਹਨਾਂ ਮਤਿਆਂ ਨਾਲ ਸਹਿਮਤ ਪੰਥਕ ਜਥੇਬੰਦੀਆਂ ਨੂੰ ਪੰਥਕ ਕਾਰਜਾਂ ਵਾਸਤੇ ਹਰ ਸਹਿਯੋਗ ਦਿੱਤਾ ਤੇ ਲਿਆ ਜਾਵੇਗਾ।

31 ਮਾਰਚ ਨੂੰ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਨਿਉਨਬਰਗ ਵਿਖੇ ਇਹਨਾਂ ਮੈਬਰਾਂ ਦੀ ਵਿਸ਼ੇਸ਼ ਮੀਟਿੰਗ ਵਿੱਚ ਜਰਮਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੇਦਰੀ ਕਮੇਟੀ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਤੇ ਭਵਿੱਖ ਦੇ ਪ੍ਰੋਗਰਾਮ ਉਲੀਕੇ ਜਾਣਗੇ ।ਜਰਮਨ ਦੇ ਗੁਰਦੁਆਰਾ ਸਾਹਿਬਾਂ ਦੀਆਂ ਪ੍ਰਬੰਧਕ ਕਮੇਟੀ ਦੇ ਮੈਬਰਾਂ ਨੇ ਆਪਣੀ ਭਰਮੀ ਹਾਜ਼ਰੀ ਲਗਵਾਈ ਤੇ ਹਾਜ਼ਰ ਗੁਰਦੁਆਰਾ ਮੈਬਰ ਤੇ ਟੈਲੀਫੋਨ ਰਾਹੀ ਪ੍ਰਵਾਨਗੀ ਦੇਣ ਵਾਲੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੁੱਖ ਸੇਵਾਦਾਰ ਇਸ ਪ੍ਰਕਾਰ ਹਨ:

ਗੁਰਦੁਆਰਾ ਸਿੱਖ ਸੈਟਰ ਫਰੈਕਫੋਰਟ ਦੇ ਮੁੱਖ ਸੇਵਾਦਾਰ ਭਾਈ ਅਨੂਪ ਸਿੰਘ, ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਭਾਈ ਸਤਨਾਮ ਸਿੰਘ, ਗੁਰਦੁਆਰਾ ਸਿੰਘ ਸਭਾ ਡਿਊਸਬਰਗ ਦੇ ਮੁੱਖ ਸੇਵਾਦਾਰ ਭਾਈ ਨਿਰਮਲ ਸਿੰਘ, ਗੁਰਦੁਆਰਾ  ਸ਼੍ਰੀ ਗੁਰੂ ਤੇਗ ਬਹਾਦਰ ਕਲੋਨ ਦੇ ਮੁੱਖ ਸੇਵਾਦਾਰ ਭਾਈ ਰੁਲਦਾ ਸਿੰਘ ਗਿਲਜੀਆਂ, ਗੁਰਦੁਆਰਾ ਗੁਰਮਤਿ ਪ੍ਰਚਾਰ ਲੲਪਿਸਿਕ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਬਜਵਾ, ਗੁਰਦੁਆਰਾ ਨਾਨਕ ਸਭਾ ਮਿਊਚਨ ਮੁੱਖ ਸੇਵਾਦਾਰ ਭਾਈ ਤਰਸੇਮ ਸਿੰਘ ਅਟਵਾਲ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਨਹਾਈਮ ਮੁੱਖ ਸੇਵਾਦਾਰ ਭਾਈ ਸਤਿੰਦਰਜੀਤ ਸਿੰਘ ਗੋਲਡੀ, ਗੁਰਦੁਆਰਾ ਨਾਨਕ ਨਿਵਾਸ ਸਟੁਟਗਾਟ ਭਾਈ ਮਨਜੀਤ ਸਿੰਘ ਰਾਂਸੀ, ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਸਟੁਟਗਾਟ ਭਾਈ ਲਛਮਣ ਸਿੰਘ, ਗੁਰੂੁ ਨਾਨਕ ਮਿਸ਼ਨ ਨਿਊਨਬਰਗ ਮੁੱਖ ਸੇਵਾਦਾਰ ਭਾਈ ਦਿਲਬਾਗ ਸਿੰਘ, ਗੁਰਦੁਆਰਾ ਸਿੰਘ ਸਭਾ ਅਕਸਬਰਗ ਮੁੱਖ ਭਾਈ ਕਸ਼ਮੀਰ ਸਿੰਘ, ਗੁਰਦੁਆਰਾ ਨਾਨਕ ਸਰ ਏਸਨ ਮੁੱਖ ਸੇਵਾਦਾਰ ਭਾਈ ਅਮਰੀਕ ਸਿੰਘ, ਗੁਰਦੁਆਰਾਸ਼੍ਰੀ ਨਾਨਕ ਦਰਬਾਰ ਹਨੋਵਰ ਮੁੱਖ ਸੇਵਾਦਾਰ ਭਾਈ ਹਰੀ ਸਿੰਘ, ਗੁਰਦੁਆਰਾ ਸਿੰਘ ਸਭਾ ਕਾਮੈਸਿਟ ਮੁੱਖ ਸੇਵਾਦਾਰ ਭਾਈ ਮੁਖਤਿਆਰ ਸਿੰਘ, ਗੁਰਦੁਆਰਾ ਸਿੰਘ ਸਭਾ ਰੀਗਨਸਬਰਗ ਮੁੱਖ ਸੇਵਾਦਾਰ ਭਾਈ ਸੁਖਵਿੰਦਰ ਸਿੰਘ, ਗੁਰਦੁਆਰਾ ਗੁਰੂ ਦਰਸ਼ਨ ਸਾਹਿਬ ਬਰਿਮਨ ਦੇ ਪ੍ਰਧਾਨ ਭਾਈ ਸਤਿੰਦਰ ਸਿੰਘ, ਗੁਰਦੁਆਰਾ ਨਾਨਕਸਰ ਈ.ਵੀ. ਏਸਨ ਦੇ ਪ੍ਰਧਾਨ ਭਾਈ ਜਗਦੀਪ ਸਿੰਘ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version