ਗੱਤਕਾ ਮੁਕਾਬਲੇ ਆਯੋਜਿਤ

ਸਿੱਖ ਖਬਰਾਂ

ਬੂਰਮਾਜਰਾ ਵਿਖੇ ਗੁਰਮਤਿ ਸਮਾਗਮ ਤੇ ਗੱਤਕਾ ਮੁਕਾਬਲੇ ਆਯੋਜਿਤ

By ਸਿੱਖ ਸਿਆਸਤ ਬਿਊਰੋ

April 03, 2016

ਬੂਰਮਾਜਰਾ (2 ਅਪ੍ਰੈਲ, 2016): ਵਿਰਾਸਤੀ ਖੇਡ ਗੱਤਕਾ ਸਵੈਰੱਖਿਆ ਦੀ ਵਡਮੁੱਲੀ ਦਾਤ ਹੈ ਸਾਨੂੰ ਵਿਰਸੇ ਨਾਲ ਜੜਦੀ ਹੈ ਇਸ ਕਰਕੇ ਸਮੂਹ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਪੁਰਾਤਨ ਤੇ ਸਿੱਖ ਸਭਿਆਚਾਰ ਦੀ ਖੇਡ ਨਾਲ ਜੋੜਨ। ਇਹ ਵਿਚਾਰ ਬਾਬਾ ਗੁਰਚਰਨ ਸਿੰਘ ਲੰਗਰਾਂ ਵਾਲੇ ਬੂਰਮਾਜਰਾ ਨੇ ਅੱਜ ਇਥੇ ਕਰਤਾਰ ਬਿਰਧ ਆਸ਼ਰਮ ਵਿਖੇ ਕਰਵਾਏ ਸਲਾਨਾ ਗੁਰਮਤਿ ਸਮਾਗਮ ਤੇ ਵਿਰਸਾ ਸੰਭਾਲ ਗੱਤਕਾ ਮੁਕਾਬਲਿਆਂ ਦੀ ਸਮਾਪਤੀ ਉਪਰੰਤ ਆਪਣੇ ਸੰਬੋਧਨ ਦੌਰਾਨ ਪ੍ਰਗਟ ਕੀਤੇ।

ਇਹ ਗੱਤਕਾ ਮੁਕਾਬਲੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਦੇ ਸਹਿਯੋਗ ਨਾਲ ਕਰਵਾਏ ਗਏ ਜਿਸ ਵਿਚ ਚੋਟੀ ਦੀਆਂ ਗੱਤਕਾ ਟੀਮਾਂ ਨੇ ਆਪਣੀ ਜੰਗਜੂ ਕਲਾ ਦੇ ਜੌਹਰ ਦਿਖਾਏ। ਉਨਾਂ ਅਕੈਡਮੀ ਵਲੋ ਵਿਰਾਸਤੀ ਖੇਡ ਗੱਤਕਾ ਦੀ ਪ੍ਰਫੁਲੱਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿਚ ਬਾਣੀ, ਬਾਣੇ ਤੇ ਵਿਰਸੇ ਨਾਲ ਜੋੜਨ ਅਤੇ ਸਿਹਤ ਦੀ ਤੰਦਰੁਸਤੀ ਲਈ ਗੱਤਕਾ ਇੱਕ ਸੁਖਾਲੀ, ਸਸਤੀ ਅਤੇ ਵਧੀਆ ਖੇਡ ਹੈ ਜਿਸ ਨੂੰ ਅਪਣਾਉਣਾ ਸਮੇਂ ਦੀ ਮੁੱਖ ਮੰਗ ਹੈ। ਇਸ ਮੌਕੇ ਬਾਬਾ ਬਖਸ਼ੀਸ਼ ਸਿੰਘ ਮਹਿਰਾਣਾ ਵਾਲੇ, ਬਾਬਾ ਨਰਾਇਣ ਸਿੰਘ ਤਰਨਾ ਦਲ ਅੰਮ੍ਰਿਤਸਰ, ਬਾਬਾ ਸ਼ੇਰ ਸਿੰਘ ਆਦਿ ਨੇ ਵੀ ਗੱਤਕਾ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਸੰਗਤਾਂ ਨੂੰ ਇਸ ਪੁਰਾਤਨ ਕਲਾ ਵੱਲ ਪਰਤਣ ਲਈ ਪ੍ਰੇਰਿਤ ਕੀਤਾ।

ਆਪਣੇ ਸੰਬੋਧਨ ਵਿਚ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਡਿਪਟੀ ਡਾਇਰੈਕਟਰ ਪ੍ਰੈਸ ਨੇ ਕਰਤਾਰ ਵਿਰਧ ਆਸ਼ਰਮ ਬੂਰਮਾਜਰਾ ਵਿਖੇ ਸ਼ਹੀਦ ਭਾਈ ਮਨੀ ਸਿੰਘ ਗੱਤਕਾ ਅਖਾੜਾ ਖੋਲਣ ਦਾ ਐਲਾਨ ਕਰਦਿਆਂ ਕਿਹਾ ਕਿ ਅਕੈਡਮੀ ਵਲੋ ਭਵਿੱਖ ਵਿਚ ਗੱਤਕੇ ਦੀ ਪ੍ਰਫੁਲੱਤਾ ਲਈ ਬਾਬਾ ਗੁਰਚਰਨ ਸਿੰਘ ਦੇ ਸਹਿਯੋਗ ਨਾਲ ਅਗਾਂਹਵਧੂ ਕਾਰਜ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਇਸ ਇਲਾਕੇ ਵਿਚ ਗੱਤਕੇ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕੇ। ਉਨਾਂ ਕਿਹਾ ਕਿ ਅਕੈਡਮੀ ਵੱਲੋ ਅਰੰਭੇ ਕਾਰਜਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਪੰਜਾਬ ਸਮੇਤ ਭਾਰਤ ਭਰ ਵਿਚ ਵਿਰਸਾ ਸੰਭਾਲ ਗੱਤਕਾ ਮੁਕਾਬਲਿਆਂ ਦੀ ਲੜੀ ਆਰੰਭੀ ਗਈ ਹੈ ਜਿਸ ਨੂੰ ਵਿਦੇਸ਼ਾਂ ਵਿਚ ਵੀ ਲਿਜਾਇਆ ਜਾਵੇਗਾ।

ਇਨਾਂ ਗੱਤਕਾ ਮੁਕਾਬਲਿਆਂ ਵਿਚ ਸ਼ਹੀਦ ਬਾਬਾ ਸੁੱਖਾ ਸਿੰਘ ਗੱਤਕਾ ਅਖਾੜਾ ਬਸੀ ਪਠਾਣਾ, ਮੀਰੀ ਪੀਰੀ ਗੱਤਕਾ ਅਖਾੜਾ ਹੁਸੈਨਪੁਰਾ, ਫਤਹਿਗੜ• ਸਾਹਿਬ, ਸ਼ਹੀਦ ਬਾਬਾ ਗੱਤਕਾ ਅਖਾੜਾ ਮਿਸਲ ਸ਼ਹੀਦਾਂ ਰਾਜਪੁਰਾ, ਕੌਰ ਖਾਲਸਾ ਗੱਤਕਾ ਅਖਾੜਾ ਫਤਹਿਗੜ• ਸਾਹਿਬ, ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਗੱਤਕਾ ਅਖਾੜਾ ਮੋਰਿੰਡਾ ਅਤੇ ਸੰਤ ਬਾਬਾ ਕਰਤਾਰ ਸਿੰਘ ਗੱਤਕਾ ਅਖਾੜਾ ਬੂਰਮਾਜਰਾ, ਰੂਪਨਗਰ ਨੇ ਜੰਗਜੂ ਕਲਾ ਦੇ ਜੋਹਰ ਦਿਖਾਏ।

ਇਸ ਟੂਰਨਾਮੈਂਟ ਵਿੱਚ ਹੋਰਨਾਂ ਤੋ ਇਲਾਵਾ ਅਕੈਡਮੀ ਦੇ ਵਾਈਸ ਚੇਅਰਮੈਨ ਰਘਬੀਰ ਚੰਦ, ਜਰਨਲ ਸਕੱਤਰ ਉਦੇ ਸਿੰਘ, ਗੁਰਅਵਤਾਰ ਸਿੰਘ ਤੇ ਗੁਰਰਮੀਤ ਸਿੰਘ, ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਪ੍ਰੈਸ ਸਕੱਤਰ ਹਰਜਿੰਦਰ ਕੁਮਾਰ, ਸੀਨੀਅਰ ਰੈਫਰੀ ਗੁਰਪ੍ਰੀਤ ਸਿੰਘ ਬੁੱਟਾਹਾਰੀ, ਕਰਨੈਲ ਸਿੰਘ ਤੰਬੜ ਨਗਰ ਕੌਸਲਰ ਰੂਪਨਗਰ, ਕਰਮਜੀਤ ਸਿੰਘ ਪੰਚ, ਤਾਰਾ ਸਿੰਘ ਮੋਹਾਲੀ, ਸਤਨਾਮ ਸਿੰਘ, ਹਰਚੰਦ ਸਿੰਘ, ਸਾਇੰਸਟਿਸਟ ਵਿਕਰਮ ਸਿੰਘ ਬਾਰਾਮੁੱਲਾ ਅਤੇ ਸਥੇਦਾਰ ਪ੍ਰੇਮ ਸਿੰਘ ਬੂਰਮਾਜਰਾ ਵੀ ਹਾਜਰ ਸਨ। ਇਸ ਮੌਕੇ ਸੰਤ ਅਮਰ ਸਿੰਘ ਭੈਰੋਮਾਜਰੇ ਵਾਲੇ, ਸੰਤ ਬਲਵੀਰ ਸਿੰਘ ਧਿਆਨੂੰ ਮਾਜਰੇ ਵਾਲੇ, ਸੰਤ ਸੋਹਣ ਸਿੰਘ ਸਲਾਣਾ ਵਾਲੇ, ਸੰਤ ਰਣਜੀਤ ਸਿੰਘ ਬਰੇਟੇ ਵਾਲੇ, ਸੰਤ ਭੁਪਿੰਦਰ ਸਿੰਘ ਵੀ ਉਚੇਚੇ ਤੌਰ ਤੇ ਪਹੁੰਚੇ। ਸ਼ਾਮ ਨੂੰ ਭਾਈ ਬਲਵੀਰ ਸਿੰਘ ਰਸੀਲਾ ਭੋਜੇਮਾਜਰਾ, ਜਸਪਾਲ ਸਿੰਘ ਤਾਨ, ਗਿ. ਮਲਕੀਤ ਸਿੰਘ ਪਪਰਾਲੀ ਇੰਟਰਨੈਸ਼ਨਲ ਢਾਡੀ ਜਥੇ ਨੇ ਬੀਰ ਰਸੀ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: