ਚੰਡੀਗੜ੍ਹ: ਭਾਈ ਕੁਲਬੀਰ ਸਿੰਘ ਬੜਾਪਿੰਡ ਦੇ ਪਿਤਾ ਜੀ ਸ. ਅਜੀਤ ਸਿੰਘ ਬੜਾਪਿੰਡ ਦਾ ਅੰਤਮ ਸੰਸਕਾਰ ਅੱਜ (8 ਸਤੰਬਰ) ਉਨ੍ਹਾਂ ਦੇ ਜੱਦੀ ਪਿੰਡ ਬੜਾਪਿੰਡ ਵਿਖੇ ਹੋਇਆ।
ਭਾਈ ਕੁਲਬੀਰ ਸਿੰਘ ਬੜਾਪਿੰਡ ਨੂੰ ਸੰਸਕਾਰ ਸਮੇਂ ਪੁਲਿਸ ਹਿਰਾਸਤ ਵਿਚ ਜੇਲ੍ਹ ‘ਚੋਂ ਲਿਆਂਦਾ ਗਿਆ।
ਸਿੱਖ ਆਗੂ ਭਾਈ ਕੁਲਬੀਰ ਸਿੰਘ ਬੜਾਪਿੰਡ ਦੇ ਪਿਤਾ ਜੀ ਬਾਪੂ ਅਜੀਤ ਸਿੰਘ 4 ਸਤੰਬਰ ਨੂੰ ਅਕਾਲ ਚਲਾਣਾ ਕਰ ਗਏ ਸਨ। ਉਹ 90 ਵਰ੍ਹਿਆਂ ਦੇ ਸਨ ਅਤੇ ਫਗਵਾੜੇ ਨੇੜੇ ਆਪਣੇ ਜੱਦੀ ਪਿੰਡ ਬੜਾਪਿੰਡ ਵਿਖੇ ਹੀ ਰਹਿੰਦੇ ਸਨ।
ਉਨ੍ਹਾਂ ਦੇ ਸੰਸਕਾਰ ਮੌਕੇ ਭਾਈ ਦਲਜੀਤ ਸਿੰਘ, ਭਾਈ ਮਨਧੀਰ ਸਿੰਘ, ਭਾਈ ਕੰਵਰਪਾਲ ਸਿੰਘ, ਸ. ਹਰਚਰਨਜੀਤ ਸਿੰਘ ਧਾਮੀ, ਭਾਈ ਹਰਪਾਲ ਸਿੰਘ ਚੀਮਾ ਅਤੇ ਬਹੁਤ ਸਾਰੇ ਸਥਾਨਕ ਸਿੱਖ ਆਗੂ ਹਾਜ਼ਰ ਸਨ। ਬਾਪੂ ਅਜੀਤ ਸਿੰਘ ਨਮਿਤ ਭੋਗ 13 ਸਤੰਬਰ ਨੂੰ ਪਏਗਾ।