ਲੰਡਨ: ਪਿਛਲੇ ਦਿਨੀਂ ਬਰਮਿੰਘਮ ਸਥਿਤ ਗੁਰੂ ਨਾਨਕ ਗੁਰਦੁਆਰਾ ਹਾਈ ਸਟਰੀਟ ਸਮੈਦਿਕ ਵਿਖੇ ਪ੍ਰਬੰਧਕ ਕਮੇਟੀ ਦੀ ਚੋਣ ਵਕਤ ਹੋਈ ਲੜਾਈ ਦੀ ਫੈਡਰੇਸ਼ਨ ਵਲੋਂ ਛਾਣਬੀਣ ਅਰੰਭ ਕੀਤੀ ਗਈ ਹੈ। ਇਸ ਲੜਾਈ ਨੂੰ ਸਿੱਖ ਵਿਰੋਧੀ ਲਾਬੀ, ਭਾਰਤ ਸਰਕਾਰ ਵਲੋਂ ਉਛਾਲਿਆ ਜਾ ਰਿਹਾ ਹੈ।
ਇਸ ਲੜਾਈ ਦੇ ਅਸਲ ਕਾਰਨ ਹਾਲੇ ਤਕ ਸਪੱਸ਼ਟ ਨਹੀਂ। ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਲੜਾਈ ਵਿਚ ਸ਼ਾਮਲ ਦੋਹਾਂ ਧਿਰਾਂ ਦੇ ਹਮਾਇਤੀਆਂ ਨੂੰ ਅਪੀਲ ਕੀਤੀ ਹੈ ਕਿ ਸੋਸ਼ਲ, ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਏ ਵਿਚ ਇਸ ਨੂੰ ਉਛਾਲਣ ਤੋਂ ਗੁਰੇਜ਼ ਕੀਤਾ ਜਾਵੇ। ਕਿਉਂਕਿ ਇਸ ਘਟਨਾ ਨਾਲ ਜਿਥੇ ਸਿੱਖ ਕੌਮ ਦਾ ਅਕਸ ਖਰਾਬ ਹੋ ਰਿਹਾ ਹੈ ਉਥੇ ਸਿੱਖ ਦੁਸ਼ਮਣ ਤਾਕਤਾਂ ਖੁਸ਼ ਹੋ ਰਹੀਆਂ ਹਨ।
ਗੌਤਤਲਬ ਹੈ ਕਿ ਉਕਤ ਗੁਰਦੁਆਰਾ ਸਾਹਿਬ ਖ਼ਾਲਿਸਤਾਨੀਆਂ ਦਾ ਗੜ੍ਹ ਅਤੇ ਕੱਟੜ ਸਮਰਥਕ ਰਿਹਾ ਹੈ ਅਤੇ ਭਾਰਤ ਸਰਕਾਰ ਆਪਣੇ ਦੁਮਛੱਲਿਆਂ ਰਾਹੀਂ ਇਸ ਦੇ ਪ੍ਰਬੰਧ ’ਤੇ ਕਾਬਜ਼ ਹੋਣਾ ਲੋਚਦੀ ਰਹਿੰਦੀ ਹੈ ਤਾਂ ਜੋ ਇਸ ਦੇ ਪ੍ਰਬੰਧ ‘’ਤੇ ਕਾਬਜ਼ ਹੋ ਕੇ ਖ਼ਾਲਿਸਤਾਨ ਦੀ ਅਵਾਜ਼ ਨੂੰ ਬੰਦ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਦੇ ਵਿਧਾਨ ਵਿਚ ਇਹ ਮੁਬਾਰਕ ਮਦ ਦਰਜ ਹੈ ਕਿ ਪ੍ਰਬੰਧਕ ਕਮੇਟੀ ਵਿਚ ਸ਼ਾਮਲ ਵਿਅਕਤੀ ਖ਼ਾਲਿਸਤਾਨੀ ਹੋਣਾ ਜ਼ਰੂਰੀ ਹੈ।