ਲੰਡਨ ( 28 ਫਰਵਰੀ, 2016): ਇੰਗਲੈਂਡ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤਿ ਸਿੱਖ ਜਥੇਬੰਦੀਆਂ ਦੇ ਸਾਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਪੁਰਤਗਾਲ ਵਿੱਚ ਗ੍ਰਿਫਤਾਰ ਕੀਤੇ ਗਏ ਭਾਈ ਪਰਮਜੀਤ ਸਿੰਘ ਪੰਮਾ ਦਾ ਡੱਟ ਕੇ ਸਮਰਥਨ ਕਰਦਿਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਹਰ ਸੰਭਵ ਤਰੀਕੇ ਨਾਲ ਉਸ ਦੇ ਕੇਸ ਵਿੱਚ ਯੋਗਦਾਨ ਪਾਇਆ ਜਾਵੇ ਤਾਂ ਕਿ ਉਸ ਦੀ ਇੰਗਲੈਂਡ ਵਾਪਸੀ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਸਿੱਖ ਦੁਸ਼ਮਣ ਭਾਰਤ ਸਰਕਾਰ ਨੂੰ ਮੂੰਹ ਦੀ ਖਾਣੀ ਪਵੇ ।
ਸਿੱਖ ਸਿਆਸਤ ਨੂੰ ਭੇਜੇ ਲਿਖਤੀ ਪ੍ਰੇਸ ਬਿਆਨ ਵਿੱਚ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਦੁਨੀਆਂ ਭਰ ਦੇ ਸਿੱਖਾਂ ਨੂੰ ਸਨਿਮਰ ਸੱਦਾ ਗਿਆ ਕਿ ਸਿੱਖ ਸੰਗਤਾਂ ਵਲੋਂ 5 ਫਰਬਰੀ ਨੂੰ ਪੁਰਤਗਾਲ ਅੰਬੈਸੀਆਂ ਮੂਹਰੇ ਸ਼ਾਤਮਈ ਰੈਲੀਆਂ ਕਰਕੇ ਭਾਈ ਪਰਮਜੀਤ ਸਿੰਘ ਪੰਮਾ ਦਾ ਸਮਰਥਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਇਸ ਮੌਕੇ ਪੁਰਤਗਾਲ ਦੇ ਹਾਈ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ । ਉਸ ਪ੍ਰੋਗਰਾਮ ਨੂੰ ਕਾਮਯਾਬ ਕੀਤਾ ਜਾਵੇ । ਤਾਂ ਕਿ ਭਾਰਤ ਸਰਕਾਰ ਨੂੰ ਸਪੱਸ਼ਟ ਰੂਪ ਵਿੱਚ ਸੁਨੇਹਾ ਮਿਲ ਸਕੇ ਕਿ ਸਿੱਖ ਕੌਮ ਇੱਕ ਮੁੱਠ ਹੈ ਅਤੇ ਕਿਸੇ ਵੀ ਸਿੱਖ ਨੂੰ ਆਂਚ ਨਹੀਂ ਆਉਣ ਦਿੱਤੀ ਜਾਵੇਗੀ ।
ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਵਲੋਂ ਇੰਗਲੈਂਡ ਭਰ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਗਈ ਕਿ 5 ਫਰਬਰੀ ਨੂੰ ਲੰਡਨ ਸਥਿਤ ਪੁਰਤਗਾਲ ਅੰਬੈਸੀ ਸਾਹਮਣੇ ਹੋ ਰਹੀ ਰੈਲੀ ਵਾਸਤੇ ਘੱਟ ਤੋਂ ਘੱਟ ਹਰ ਸ਼ਹਿਰ ਤੋਂ ਇੱਕ ਇੱਕ ਕੋਚ ਦਾ ਜਰੂਰ ਇੰਤਜਾਮ ਕੀਤਾ ਜਾਵੇ ।
ਗੌਰਤਲਬ ਹੈ ਕਿ ਪਰਮਜੀਤ ਸਿੰਘ ਪੰਮਾ ਪਿਛਲੇ ਡੇਢ ਦਹਾਕੇ ਤੋਂ ਇੰਗਲੈਂਡ ਵਿੱਚ ਰਹਿ ਰਿਹਾ ਹੈ ਅਤੇ ਪੰਜਾਬ ਪੁਲਿਸ ਦੇ ਕੈਟ ਨਿਹੰਗ ਅਜੀਤ ਪੂਹਲੇ ਵਲੋਂ ਜਟਾਣਾ ਪਿੰਡ ਵਿੱਚ ਉਸਦੇ ਰਿਸ਼ਤੇਦਾਰਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜੋ ਕਿ ਸਾਬਕਾ ਪੁਲਿਸ ਮੁਖੀ ਸਮੇਧ ਸੈਣੀ ਦੇ ਹੁਕਮ ਨਾਲ ਹੋਇਆ ਸੀ ਅਤੇ ਉਸਦੇ ਭਰਾ ਪ੍ਰਮਿੰਦਰ ਸਿੰਘ ਰਾਜਾ ਬੌਸ ਨੂੰ ਵੀ ਝੂਠੇ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਸੀ ।