ਫਰਾਂਸ ਦੇ ਨੀਸ ਸ਼ਹਿਰ ਵਿਚ ਹੋਏ ਟਰੱਕ ਹਮਲੇ ਵਾਲੀ ਥਾਂ 'ਤੇ ਜਾਂਚ ਕਰਦੇ ਹੋਏ ਪੁਲਿਸ ਅਧਿਕਾਰੀ

ਵਿਦੇਸ਼

ਫਰਾਂਸ ਵਿਚ ‘ਬਾਸਟਿਲ ਦਿਨ’ ਮਨਾਉਂਦੇ ਲੋਕਾਂ ‘ਤੇ ਟਰੱਕ ਚੜ੍ਹਾ ਕੇ ਕੀਤੇ ਗਏ ਹਮਲੇ ਵਿਚ 84 ਦੀ ਮੌਤ, 150 ਜ਼ਖਮੀ

By ਸਿੱਖ ਸਿਆਸਤ ਬਿਊਰੋ

July 16, 2016

ਪੇਰਿਸ: ਫ੍ਰਾਂਸ ਦੇ ਸ਼ਹਿਰ ਨੀਸ ਵਿਚ ‘ਬਾਸਤੀਲ ਦਿਹਾੜਾ’ ਮਨਾਉਣ ਮੌਕੇ ਹੋ ਰਹੇ ਪ੍ਰੋਗਰਾਮ ਦੌਰਾਨ ਇਕ ਬੰਦੇ ਵਲੋਂ ਲੋਕਾਂ ‘ਤੇ ਟਰੱਕ ਚੜ੍ਹਾ ਦੇਣ ਦੀ ਖ਼ਬਰ ਆਈ ਹੈ।

ਜਾਂਚ ਅਧਿਕਾਰੀ ਇਹ ਪਤਾ ਕਰਨ ਵਿਚ ਲੱਗੇ ਹਨ ਇਸ ਹਮਲੇ ਨੂੰ ਅੰਜਾਮ ਦੇਣ ਵਾਲੇ 31 ਸਾਲਾ ਮੁਹੰਮਦ ਲਾਹੋਏਜ-ਬੁਲੇਲ ਦਾ ਕੀ ਮਕਸਦ ਸੀ। ਇਸੇ ਦੌਰਾਨ, ਫ੍ਰਾਂਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਸ਼ੱਕੀ ਬਾਰੇ ਖੁਫੀਆ ਏਜੰਸੀਆਂ ਨੂੰ ਪਹਿਲਾਂ ਤੋਂ ਕੋਈ ਜਾਣਕਾਰੀ ਨਹੀਂ ਸੀ।

ਅੱਤਵਾਦ ਵਿਰੋਧੀ ਅਧਿਕਾਰੀ ਫ੍ਰਾਂਸਵਾ ਮੋਲਿੰਸ ਨੇ ਦੱਸਿਆ, “ਖੁਫੀਆ ਏਜੰਸੀਆਂ ਲਈ ਇਹ ਪੂਰੀ ਤਰ੍ਹਾਂ ਅਣਜਾਣ ਸੀ ਅਤੇ ਇਸਦੇ ਜੇਹਾਦੀ ਹੋਣ ਦਾ ਕੋਈ ਸ਼ੱਕ ਨਹੀਂ ਸੀ”।

ਇਸ ਦੌਰਾਨ ਇਹ ਖ਼ਬਰ ਆਈ ਹੈ ਕਿ ਹਮਲਾਵਰ ਦੀ ਸਾਬਕਾ ਪਤਨੀ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਟਰੱਕ ਹਮਲੇ ਵਿਚ 84 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਅਤੇ 150 ਤੋਂ ਵੱਧ ਜ਼ਖਮੀ ਹਨ। ਪੁਲਿਸ ਦੀ ਫਾਇਰਿੰਗ ਵਿਚ ਹਮਲਾਵਰ ਟਰੱਕ ਡਰਾਈਵਰ ਮਾਰਿਆ ਗਿਆ।

ਖ਼ਬਰ: ਸਿੰਡੀਕੇਟ ਫੀਡ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: