Site icon Sikh Siyasat News

ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਵਲੋਂ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਲੰਡਨ ਵਿੱਚ ਮੁਜਾਹਰਾ

ਲੰਡਨ( 8 ਜਨਵਰੀ, 2015): ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨ ਯੂ,ਕੇ ਵਲੋਂ ਲੰਡਨ ਵਿੱਚ ਭਾਰਤੀ ਅੰਬੈਸੀ ਮੂਹਰੇ ਜਬਰਦਸਤ ਰੋਸ ਪ੍ਰਦਾਸ਼ਨ ਕੀਤਾ ਗਿਆ।

ਲੰਦਨ ਵਿੱਚ ਭਾਰਤੀ ਐਬੰਸੀ ਸਾਹਮਣੇ ਹੋਏ ਰੋਸ ਮੁਜ਼ਾਹਰੇ ਦਾ ਦ੍ਰਿਸ਼

ਸਿੱਖ ਸੰਗਤਾਂ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇੰਗਲੈਂਡਵੱਖ ਵੱਖ ਸ਼ਹਿਰਾਂ ਬ੍ਰਮਿੰਘਮ ,ਵੁਲਵਰਹੈਪਟਨ ,ਕਾਵੈਂਟਰੀ ,ਲੈਸਟਰ ,ਈਸਟ ਲੰਡਨ ,ਗ੍ਰੇਵਜੈਂਡ ,ਲੈਸਟਰ ,ਸਾਊਥਹੈਂਪਟਨ ਅਤੇ ਡਰਬੀ ਆਦਿ ਸ਼ਹਿਰਾਂ ਤੋਂ ਕੋਚਾਂ ,ਕਾਰਾਂ ਰਾਹਂੀ ਵੱਡੀ ਗਿਣਤੀ ਵਿੱਚ ਪੁੱਜੀਆਂ।

ਅੰਦਾਜ਼ਨ ਤਿੰਨ ਹਜ਼ਾਰ ਤੋਂ ਵੱਧ ਸਿੱਖਾਂ ਨੇ ਸ਼ਮੂਲੀਅਤ ਕਰਕੇ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਸੰਘਰਸ਼ ਨਾਲ ਡੱਟ ਕੇ ਖੜੋਨ ਦਾ ਪ੍ਰਗਟਾਵਾ ਕੀਤਾ।

ਕਾਲੇ ਝੰਡੇ ਲੈ ਕੇ ਪੁੱਜੀਆਂ ਸਿੱਖ ਸੰਗਤਾਂ ਵਲੋਂ ਬੰਦੀ ਸਿੰਘ ਦੇ ਹੱਕ ਵਿੱਚ ,ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਅਤੇ ਖਾਲਿਸਤਾਨ ਦੇ ਹੱਕ ਜਬਰਦਸਤ ਨਾਹਰੇਬਾਜ਼ੀ ਕੀਤੀ ਗਈ।

ਲੰਦਨ ਵਿੱਚ ਭਾਰਤੀ ਐਬੰਸੀ ਸਾਹਮਣੇ ਹੋਏ ਰੋਸ ਮੁਜ਼ਾਹਰੇ ਕਰਦੇ ਸਿੱਖ

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਇਸ ਮੌਕੇ ਭਾਰਤ ਸਰਕਾਰ ਨੂੰ ਹਾਈ ਕਮਸਿ਼ਨਰ ਰਾਹੀਂ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਨੂੰ ਉਹਨਾਂ ਦਾ ਹੱਕ ਕਰਾਰ ਦਿੱਤਾ ਗਿਆ ਕਿਉਂ ਕਿ ਉਹ ਉਮਰ ਕੈਦ ਲਈ ਬਣਦੀ ਸਜ਼ਾ ਨਾਲੋਂ ਡੇਢ ਗੁਣਾ ਤੋਂ ਵੀ ਵੱਧ ਸਮਾਂ ਜੇਹਲਾਂ ਵਿੱਚ ਗੁਜ਼ਾਰ ਚੁੱਕੇ ਹਨ ।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂ,ਕੇ ਵਿੱਚ ਸ਼ਾਮਲ ਸਿੱਖ ਜਥੇਬੰਦੀਆਂ ਸਿੱਖ ਫੈਡਰੇਸ਼ਨ ਯੂ,ਕੇ ਦੇ ਭਾਈ ਅਮਰੀਕ ਸਿੰਘ ਗਿੱਲ , ਅਖੰਡ ਕੀਰਤਨੀ ਜਥਾ ਯੂ,ਕੇ ਭਾਈ ਬਲਬੀਰ ਸਿੰਘ ਜਥੇਦਾਰ ,ਖਾਲਿਸਤਾਨ ਜਲਾਵਤਨ ਸਰਕਾਰ ਦੇ ਭਾਈ ਗੁਰਮੇਜ ਸਿੰਘ ਗਿੱਲ , ਯੂਨਾਈਟਿਡ ਖਾਲਸਾ ਦਲ ਯੂ,ਕੇ ਭਾਈ ਲਵਸਿੰਦਰ ਸਿੰਘ ਡੱਲੇਵਾਲ, ,ਭਾਈ ਜੋਗਾ ਸਿੰਘ ,ਭਾਈ ਕੁਲਦੀਪ ਸਿੰਘ ਚਹੇੜੂ ਧਰਮ ਯੁੱਧ ਜਥਾ ਦਮਦਮੀ ਟਕਸਾਲ ਦੇ ਭਾਈ ਚਰਨ ਸਿੰਘ , ਸ਼੍ਰੋਮਣੀ ਅਕਾਲੀ ਦਲ ਯੂ,ਕੇ ਦੇ ਭਾਈ ਗੁਰਦੇਵ ਸਿੰਘ ਚੌਹਾਨ ,ਦਲ ਖਾਲਸਾ ਯੂ,ਕੇ ਭਾਈ ਮਨਮੋਹਣ ਸਿੰਘ ਖਾਲਸਾ, ਇੰਟਰਨੈਸ਼ਨਲ ਪੰਥਕ ਦਲ ਦੇ ਭਾਈ ਰਘਵੀਰ ਸਿੰਘ , ਇੰਟਰਨੈਸ਼ਨਲ ਖਾਲਸਾ ਆਰਗੇਨਾਈਜ਼ੇਸਂਨ ਦੇ ਭਾਈ ਸੁਖਵਿੰਦਰ ਸਿੰਘ ,ਭਾਈ ਹਰਦੀਸ਼ ਸਿੰਘ ,ਭਾਈ ਸੇਵਾ ਸਿੰਘ ਸਮੇਤ ਅਨੇਕਾਂ ਸਿੱਖ ਆਗੂਆਂ ਨੇ ਸਿੱਖ ਸੰਗਤਾਂ ਨੂੰ ਸੰਬੋਧਨ ਕੀਤਾ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version