Site icon Sikh Siyasat News

ਭਾਈ ਹਵਾਰਾ ਵਲੋਂ ਥਾਪੀ ਗਈ ਪੰਜ ਮੈਂਬਰੀ ਕਮੇਟੀ ਦਾ ਵਰਲਡ ਸਿੱਖ ਪਾਰਲੀਮੈਂਟ ਨੇ ਕੀਤਾ ਸਵਾਗਤ

world sikh Parliament

ਚੰਡੀਗੜ੍ਹ: ਬੀਤੇ ਸਾਲ ਹੋਂਦ ਵਿਚ ਆਈ ਸੰਸਥਾ ਵਿਸ਼ਵ ਸਿੱਖ ਪਾਰਲੀਮੈਂਟ ਵਲੋਂ 2015 ਵਿੱਚ ਹੋਏ ਪੰਥਕ ਇਕੱਠ ਦੇ ਪ੍ਰਬੰਧਕਾਂ ਵਲੋਂ ਐਲਾਨੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਵਲੋਂ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵਲੋਂ ਸ਼ੁਰੂ ਕੀਤੇ ਗਏ ਬਰਗਾੜੀ ਧਰਨੇ ਦੀ ਨਿਰਾਸ਼ਾਜਨਕ ਅੰਤ ਮਗਰੋਂ ਪੰਥ ਦੀ ਅਗਵਾਈ ਪੰਜ ਮੈਂਬਰੀ ਕਮੇਟੀ ਬਣਾਏ ਜਾਣ ਦਾ ਸਵਾਗਤ ਕੀਤਾ ਗਿਆ ਹੈ।

⊕ ਇਹ ਖਬਰ ਅੰਗਰੇਜ਼ੀ ਚ ਪੜ੍ਹੋ: BHAI JAGTAR SINGH HAWARA FORMS FIVE MEMBER COMMITTEE AFTER BARGARI MORCHA DISAPPOINTMENT

ਵਿਸ਼ਵ ਸਿੱਖ ਪਾਰਲੀਮੈਂਟ ਵਲੋਂ ਬਿਆਨ ਜਾਰੀ ਕਰਕੇ ਇਹ ਕਿਹਾ ਗਿਆ ਹੈ ਕਿ “ਬਰਗਾੜੀ ਧਰਨੇ ਤੋਂ ਸਿੱਖ ਸੰਗਤ ਨੂੰ ਅਥਾਹ ਉਮੀਦਾਂ ਸਨ, ਪਰ ਜਿਸ ਤਰੀਕੇ ਨਾਲ ਇਸ ਦਾ ਅੰਤ ਕੀਤਾ ਗਿਆ ਇਸਨੇ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪੁਚਾਈ ਹੈ। ਧਰਨੇ ਦੀ ਸਮਾਪਤੀ ਤੋਂ ਬਾਅਦ ਆਪਸੀ ਗੁੱਟਬੰਦੀ, ਧੜੇਬੰਦਕ ਫੁੱਟ ਅਤੇ ਲੜਾਈ ਨੇ ਨਸਲਕੁਸ਼ੀ ਵੱਲ ਧੱਕੀ ਜਾ ਰਹੀ ਕੌਮ ਨੂੰ ਨਿਰਾਸ਼ਾ ਵਾਦੀ ਹਨੇਰੇ ਵਿੱਚ ਸੁੱਟ ਕੇ ਦਿਸ਼ਾ ਹੀਣ ਬਣਾ ਕੇ ਰੱਖ ਦਿੱਤਾ ਹੈ। ਅਜਿਹੇ ਮੌਕੇ ਤੇ ਜਥੇਦਾਰ ਹਵਾਰਾ ਵੱਲੋਂ ਗਠਿਤ ਇੱਸ ਕਮੇਟੀ ਤੋਂ ਸਿੱਖ ਜਗਤ ਨੂੰ ਸਹੀ ਦਿਸ਼ਾ ਨਿਰਦੇਸ਼ ਮਿਲਣ ਦੀਆਂ ਬਹੁਤ ਹੀ ਉਮੀਦਾਂ ਹਨ ।

ਭਾਈ ਜਗਤਾਰ ਸਿੰਘ ਹਵਾਰਾ ਵਲੋਂ ਪੰਜ ਮੈਂਬਰੀ ਕਮੇਟੀ ਦੇ ਗਠਨ ਲਈ ਜਾਰੀ ਕੀਤੀ ਗਈ ਚਿੱਠੀ।

ਸਾਡਾ ਪੂਰਾ ਯਕੀਨ ਹੈ ਕਿ ਕਮੇਟੀ ਦੇ ਮੈਂਬਰ ਐਡਵੋਕੇਟ ਅਮਰ ਸਿੰਘ ਚਾਹਲ, ਭਾਈ ਨਰਾਇਣ ਸਿੰਘ ਚੌੜਾ, ਮਾਸਟਰ ਸੰਤੋਖ ਸਿੰਘ, ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਸ੍ਰ: ਜਸਪਾਲ ਸਿੰਘ ਹੇਰਾਂ ਵਰਗੇ ਸੂਝਵਾਨ ਗੁਰਸਿੱਖ ਕੌਮ ਨੂੰ ਇਸ ਬਿਖੜੇ ਸਮੇਂ ਵਿੱਚੋਂ ਬਾਹਰ ਕੱਢਣ ਵਿੱਚ ਸਹਾਈ ਹੋਣਗੇ ਅਤੇ ਅਲੱਗ ਅਲੱਗ ਪੰਥਕ ਜੱਥੇਬੰਦੀਆਂ ਨੂੰ ਇੱਕ ਲੜੀ ਵਿੱਚ ਪਰੋ ਕੇ ਕੌਮ ਨੂੰ ਭਵਿੱਖਤ ਸੰਘਰਸ਼ ਲਈ ਸਹੀ ਦਿਸ਼ਾ ਨਿਰਦੇਸ਼ ਦੇਣਗੇ ।

ਵਰਲਡ ਸਿੱਖ ਪਾਰਲੀਮੈਂਟ, ਪੰਜ ਮੈਂਬਰੀ ਕਮੇਟੀ ਵੱਲੋਂ ਜਥੇਦਾਰ ਭਾਈ ਹਵਾਰਾ ਦੇ ਆਦੇਸ਼ ਅਨੁਸਾਰ ਬਰਗਾੜੀ ਮੋਰਚੇ ਦੀਆਂ ਮੰਗਾਂ ਦੀ ਪੂਰਤੀ ਲਈ ਅਗਲੇਰੀ ਰਣਨੀਤੀ ਉਲੀਕਣ ਲਈ ਸਮੁੱਚੀਆਂ ਸਿੱਖ ਜੱਥੇਬੰਦੀਆਂ, ਸੰਪਰਦਾਵਾਂ, ਪੰਥਕ ਧਿਰਾਂ ਦੇ ਨੁਮਾਇੰਦਿਆਂ ਵਲੋਂ 27 ਜਨਵਰੀ ਨੂੰ ਚੰਡੀਗੜ੍ਹ ਵਿੱਚ ਬੁਲਾਏ ਗਏ ਇੱਕ ਪੰਥਕ ਇੱਕਠ ਦਾ ਵੀ ਪੂਰਨ ਰੂਪ ਵਿੱਚ ਸਮਰਥਨ ਕਰਦੀ ਹੈ ।”

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version