ਬਾਲਟੀਮੋਰ: ਅਮਰੀਕਾ ਦੇ ਬਾਲਟੀਮੋਰ ‘ਚ ਗੋਲੀਬਾਰੀ ਦੀ ਘਟਨਾ ‘ਚ ਤਿੰਨ ਸਾਲ ਦੀ ਇਕ ਬੱਚੀ ਸਮੇਤ ਅੱਠ ਵਿਅਕਤੀ ਜ਼ਖਮੀ ਹੋ ਗਏ ਹਨ। ਪੁਲਿਸ ਘਟਨਾ ਵਾਲੀ ਥਾਂ ਤੋਂ ਪੈਦਲ ਭੱਜੇ ਤਿੰਨ ਸ਼ੱਕੀਆਂ ਦੀ ਤਲਾਸ਼ ਵਿਚ ਲੱਗ ਗਈ ਹੈ। ਜਿਸ ਥਾਂ ‘ਤੇ ਬੋਲੀਬਾਰੀ ਹੋਈ ਉਥੋਂ ਥੋੜ੍ਹੀ ਦੂਰੀ ‘ਤੇ ਹੀ ਰਾਤ ਨੂੰ ਇਕ ਵਿਸ਼ੇਸ਼ ਪ੍ਰੋਗਰਾਮ ਹੋਇਆ ਸੀ।
ਬਾਲਟੀਮੋਰ ਦੇ ਪੁਲਿਸ ਬੁਲਾਰੇ ਟੀ.ਜੇ. ਸਮਿਥ ਨੇ ਕਿਹਾ ਕਿ ਗੋਲੀਬਾਰੀ ‘ਚ ਜ਼ਖਮੀ ਲੋਕਾਂ ਵਿਚੋਂ ਕਿਸੇ ਦੀ ਵੀ ਜਾਨ ਨੂੰ ਖਤਰਾ ਨਹੀਂ ਹੈ। ਜ਼ਖਮੀਆਂ ਵਿਚ ਇਕ ਤਿੰਨ ਸਾਲ ਦੀ ਬੱਚੀ ਅਤੇ ਉਸਦਾ ਪਿਤਾ ਵੀ ਸ਼ਾਮਲ ਹੈ। ਸਮਿਥ ਨੇ ਟਵੀਟ ਕੀਤਾ ਕਿ ਗੋਲੀਬਾਰੀ ਕਰਨ ਤੋਂ ਬਾਅਦ ਸ਼ੱਕੀ ਭੱਜ ਗਏ। ਉਨ੍ਹਾਂ ਵਿਚੋਂ ਇਕ ਦੇ ਕੋਲ ਸ਼ਾਟਗਨ ਅਤੇ ਦੋ ਹੋਰਾਂ ਕੋਲ ਹੈਂਡਗਨ ਸੀ।
ਅਧਿਕਾਰੀਆਂ ਨੇ ਘਟਨਾ ਦੇ ਬਾਰੇ ਹਾਲੇ ਹੋਰ ਜਾਣਕਾਰੀ ਮੀਡੀਆ ਨਾਲ ਸਾਂਝੀ ਨਹੀਂ ਕੀਤੀ।