Site icon Sikh Siyasat News

ਪਠਨਾਕੋਟ ਦੇ ਫੌਜੀ ਹਵਾਈ ਅੱਡੇ ਅੰਦਰ ਦੁਬਾਰਾ ਗੋਲੀਬਾਰੀ ਸ਼ੁਰੂ

ਪਠਾਨਕੋਟ ਹਮਲਾ(ਫਾਈਲ ਫੋਟੋ)

ਪਠਾਨਕੋਟ (2 ਜਨਵਰੀ, 2015): ਪਠਾਨਕੋਟ ਹਵਾਈ ਫੌਜ ਦੇ ਅੱਡੇ ਵਿੱਚ ਹਮਲਾਵਰਾਂ ਅਤੇ ਸੁਰੱਖਿਆ ਦਸਤਿਆਂ ਵਿੱਚ ਦੁਬਾਰਾ ਗੋਲੀਬਾਰੀ ਸ਼ੁਰੂ ਹੋ ਗਈ ਹੈ।ਲਗਭਗ 12 ਘੰਟੇ ਪਹਿਲਾਂ ਹਥਿਆਰਬੰਦ ਬੰਦੇ ਫੌਜੀ ਹਵਾਈ ਅੱਡੇ ਦੀ ਸੁਰੱਖਿਆ ਨੂੰ ਸੰਨ ਲਾਕੇ ਅੰਦਰ ਧੁੱਸ ਦੇ ਕੇ ਵੜ ਗਏ ਸਨ।

ਇਸਤੋਂ ਪਹਿਲਾਂ ਚਾਰ ਹਮਲਾਵਰ ਅਤੇ ਤਿੰਨ ਸੁਰੱਖਿਆ ਜ਼ਮਾਨਾਂ ਦੀ ਮੌਤ ਹੋ ਗਈ ਹੈ। ।ਇੱਕ ਵਾਰ ਸਮਝਿਆ ਜਾ ਰਿਹਾ ਸੀ ਕਿ ਹਮਲਾਵਰ ਮਾਰੇ ਜਾ ਚੁੱਕੇ ਹਨ। ਪਰ ਅਚਾਨਕ ਫਿਰ ਗੋਲੀਬਾਰੀ ਸ਼ੁਰੂ ਹੋ ਗਈ।ਹਵਾਈ ਅੱਡੇ ਦੇ ਅੰਦਰ 6 ਧਮਾਕੇ ਹੋਏ ਹਨ ਅਤੇ ਅਨੁਮਾਨ ਲਾਇਆ ਜੲਾ ਰਿਹਾ ਹੈ ਕਿ 3 ਹਮਲਾਵਰ ਅਜੇ ਹੋਰ ਹੋ ਸਕਦੇ ਹਨ।

ਪਠਾਨਕੋਟ ਸਥਿਤ ਭਾਰਤੀ ਹਵਾਈ ਫੋਜ ਦੇ ਅੱਡੇ ਤੇ ਹੋਇਆ ਹਮਲਾ

ਭਾਰਤੀ ਫੌਜ ਬਖਤਰਬੰਦ ਗੱਡੀਆਂ ਨਾਲ ਹਮਲਾਵਰਾਂ ਦਾ ਮੁਕਾਬਲਾ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਹਲਕੀਆਂ ਮਸ਼ੀਨਗੰਨਾਂ ਅਤੇ ਗਰਨੇਡਾਂ ਨਾਲ ਹਮਲਾ ਕਰ ਰਹੇ ਹਨ।

ਹਮਲੇ ਵਿੱਚ ਹਵਾਈ ਫੌਜ ਦੇ ਦੋ ਕਰਮੀਆਂ ਸਮੇਤ ਤਿੰਨ ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ ਹੈ। ਹਮਲੇ ਤੋਂ ਬਾਅਦ ਲੁਧਿਆਣਾ ਸਮੇਤ ਪੂਰੇ ਪੰਜਾਬ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ। ਪੁਲਿਸ ਵੱਲੋਂ ਨਾਕਾਬੰਦੀ ਕਰਕੇ ਹਰ ਆਉਣ ਅਤੇ ਜਾਣ ਵਾਲੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version